BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨਰਸਿੰਗ ਇੰਸਟੀਚਿਊਟ ਕਪੂਰ ਚੰਦ ਮਿਸਟਰ ਫ੍ਰੈਸ਼ਰ, ਰਜਨੀ ਮਿਸ ਫ੍ਰੈਸ਼ਰ

ਜਲੰਧਰ 7 ਫਰਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਨਰਸਿੰਗ ਟ੍ਰੈਨਿੰਗ ਇੰਸਟੀਚਿਊਟ ਖਾਂਬਰਾ ਵਿੱਚ ਨਵੇਂ ਵਿਦਿਆਰਥੀਆਂ ਦਾ ਸੰਸਥਾ ਵਿੱਚ ਸਵਾਗਤ ਕਰਦੇ ਹੋਏ ਫ੍ਰੈਸ਼ਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਗਰੁੱਪ ਦੀ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ, ਸਟਾਫ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ।ਪਾਰਟੀ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ ਜਿਸਦੇ ਨਾਲ ਵਿਦਿਆਰਥੀਆਂ ਨੇ ਕਾਲਜ ਦੀ ਜਿੰਦਗੀ ਉੱਤੇ ਅਧਾਰਿਤ ਸਕਿਟ, ਪੰਜਾਬੀ ਡਾਂਸ, ਭੰਗੜਾ, ਗਿੱਧਾ, ਕੋਰਿਉਗ੍ਰਾਫੀ ਵੇਸਟਨ ਡਾਂਸ ਅਤੇ ਮਾਡਲਿੰਗ ਪੇਸ਼ ਕਰ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਉੱਤੇ ਕਪੂਰ ਚੰਦ ਨੂੰ ਮਿਸਟਰ ਫ੍ਰੈਸ਼ਰ, ਰਜਨੀ ਨੂੰ ਮਿਸ ਫ੍ਰੈਸ਼ਰ, ਗੁਰਪ੍ਰੀਤ ਨੂੰ ਮਿਸਟਰ ਹੈਂਡਸਮ ਅਤੇ ਪ੍ਰੇਰਨਾ ਨੂੰ ਮਿਸ ਚਾਰਮਿੰਗ ਚੁਣਿਆ ਗਿਆ।ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੇਠੀ ਨੇ ਵਿਦਿਆਰਥੀਆਂ ਨੂੰ ਟਾਇਟਲ ਦੇ ਨਾਲ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਦਾ ਸੰਸਥਾ ਵਿੱਚ ਸਵਾਗਤ ਕਰਦੇ ਹੋਏ ਉਨਾਂ੍ਹਨੂੰ ਸੰਸਥਾ ਦੇ ਨਿਯਮ ਅਤੇ ਉਪਲਬਧੀਆਂ ਦੇ ਬਾਰੇ ਵਿੱਚ ਦੱਸਿਆ।

No comments: