BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗਰੀਬ ਗਰੀਬਾਂ ਦਾ ਨਹੀਂ, ਸਗੋਂ ਅਮੀਰਾਂ ਦਾ ਬਣਦਾ ਜਾ ਰਿਹਾ ਹੈ

ਇੱਕ ਬਹੁਤ ਹੀ ਅਨੋਖਾ ਖੇਲ ਇਸ ਸੰਸਾਰ ਵਿੱਚ ਚਲ ਰਿਹਾ ਹੈ। ਅਮੀਰਾਂ ਅਤੇ ਗਰੀਬਾਂ ਦੇ ਵਿੱਚ ਫਾਸਲਾ ਵੱਧ ਰਿਹਾ ਹੈ, ਅਮੀਰ ਹੋਰ ਅਮੀਰ ਹੋ ਰਿਹਾ ਹੈ, ਅਤੇ ਗਰੀਬ ਹੋਰ ਗਰੀਬ। ਇਸ ਦਾ ਕਾਰਨ ਸਰਕਾਰ ਦੀਆਂ ਉਦਾਰਵਾਦੀ ਵਪਾਰਕ ਨੀਤੀਆਂ ਨੂੰ ਕਿਹਾ ਜਾ ਰਿਹਾ ਹੈ। ਪਰ ਇਸ ਦੇ ਨਾਲ ਨਾਲ ਛੋਟੇ ਪੱਧਰ 'ਤੇ ਹੋਰ ਵੀ ਮਜ਼ੇਦਾਰ ਖੇਡ ਚਲੀ ਆ ਰਹੀ ਹੈ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਸੱਚੀ ਕਹਾਣੀ ਸੁਣਾਉਂਦਾ ਹਾਂ। ਇੱਕ ਵਾਰ ਤਿੰਨ ਰਿਸ਼ਤੇਦਾਰ ਸੀ, ਦੋ ਵਿੱਚੋਂ ਗਰੀਬ ਸੀ ਅਤੇ ਇੱਕ ਅਮੀਰ। ਜਗਮੀਤ ਅਤੇ ਹਰਮੀਤ ਗਰੀਬ ਸਨ, ਪਰ ਪਰਮਿੰਦਰ ਅਮੀਰ ਸੀ। ਜਗਮੀਤ ਅਤੇ ਹਰਮੀਤ ਆਪਸ ਵਿੱਚ ਜ਼ਿਆਦਾ ਨਹੀਂ ਬੋਲਦੇ ਸਨ, ਪਰ ਉਹ ਦੋਨੋਂ ਆਪਣੇ ਅਮੀਰ ਰਿਸ਼ਤੇਦਾਰ ਨਾਲ ਬਹੁਤ ਵਧੀਆ ਬੋਲਦੇ ਸਨ, ਉਸਦੇ ਹਰ ਫੰਕਸ਼ਨ 'ਤੇ ਜਾਂਦੇ ਸਨ। ਜਗਮੀਤ ਹਰਮੀਤ ਦੇ ਫੰਕਸ਼ਨਾਂ 'ਤੇ ਜਾਂਦਾ ਹੀ ਨਹੀਂ ਸੀ ਅਤੇ ਨਾਂ ਹੀ ਹਰਮੀਤ ਜਗਮੀਤ ਦੇ ਫੰਕਸ਼ਨਾਂ 'ਤੇ। ਜਗਮੀਤ ਨੂੰ ਅੰਦਰੋਂ ਅੰਦਰੀਂ ਸੋਚਦਾ ਸੀ ਹਰਮੀਤ ਤਾਂ ਆਪ ਗਰੀਬ ਹੈ। ਇਸ ਦੇ ਫੰਕਸ਼ਨਾਂ 'ਤੇ ਜਾ ਕੇ ਮੈਂ ਕਰਨਾ ਵੀ ਕੀ ਹੈ। ਪਹਿਲੀ ਗਲ ਤਾਂ ਇਹ ਹੈ ਕਿ ਫੰਕਸ਼ਨ ਕਿਸੇ ਕੰਮ ਦਾ ਨਹੀਂ ਹੋਣਾ। ਦੂਜੀ ਗਲ ਇਹ ਤਾਂ ਆਪ ਲੋੋਕਾਂ ਕੋਲੋਂ ਮਦੱਦ ਲੈਣ ਲਈ ਫਿਰਦਾ ਹੈ, ਇਸ ਨੇ ਮੇਰੀ ਕੀ ਭਵਿੱਖ ਵਿੱਚ ਮਦੱਦ ਕਰਨੀ ਹੈ। ਇਹ ਕਿਹੜਾ ਮੇਰੇ ਕੰਮ ਕਿਸੇ ਪਾਸੇ ਆ ਸਕਦਾ ਹੈ, ਜੋ ਮੈਂ ਇਸ ਨਾਲ ਮਿਲਕੇ ਰਹਾਂ। ਨਾਂ ਹੀ ਇਸ ਦੇ ਨਾਲ ਰਹਿਣ ਨਾਲ ਮੇਰਾ ਕੋਈ ਸਮਾਜ ਵਿੱਚ ਰੁੱਤਬਾ ਵੱਧਦਾ ਹੈ। ਜੇ ਦੋ ਦਿਨ ਇਸ ਨਾਲ ਮੈਂ ਰਹਿ ਵੀ ਲਵਾਂ, ਤਾਂ ਲੋਕ ਕਹਿਣਗੇ ਜਗਮੀਤ ਤਾਂ ਅੱਜਕੱਲ੍ਹ ਨੰਗਾਂ ਮਲੰਗਾਂ ਦੇ ਨਾਲ ਰਹਿ ਰਿਹਾ ਹੈ। ਦੂਜੇ ਪਾਸੇ ਹਰਮੀਤ ਵੀ ਜਗਮੀਤ ਬਾਰੇ ਠੀਕ ਇਹੋ ਹੀ ਸੋਚ ਰਿਹਾ ਸੀ। ਇਹੋ ਹੀ ਕਾਰਨ ਸੀ ਕਿ ਦੋਨੋਂ ਆਪਸ ਵਿੱਚ ਬੋਲ ਹੀ ਨਹੀਂ ਰਹੇ ਸਨ। ਦੋਨਾਂ ਨੂੰ ਇਹ ਵੀ ਡਰ ਸੀ ਕਿ ਜੇ ਇੱਕ ਦੂਜੇ ਨਾਲ ਜ਼ਿਆਦਾ ਬੋਲੇ ਤਾਂ ਕੋਈ ਪੈਸੇ ਹੀ ਨਾ ਉਦਾਹਰੇ ਮੰਗ ਲਵੇ। ਪਰ ਉਹ ਦੋਨੋਂ ਅਮੀਰ ਰਿਸ਼ਤੇਦਾਰ ਪਰਮਿੰਦਰ ਦਾ ਕੋਈ ਵੀ ਫੰਕਸ਼ਨ ਕਦੇ ਵੀ ਛੱਡਦੇ ਨਹੀਂ ਸਨ। ਉਹਨਾਂ ਦੋਹਾਂ ਨੇ ਉਸ ਅਮੀਰ ਦਾ ਲੜ ਫੜ੍ਹਿਆ ਹੋਇਆ ਸੀ। ਜਦ ਵੀ ਉਹ ਦੋਨੋਂ ਅਮੀਰ ਦੇ ਫੰਕਸ਼ਨ 'ਤੇ ਜਾਂਦੇ ਤਾਂ ਘੱਟੋ ਘੱਟ ਪੰਜ ਸੋ ਰੁਪਏ ਦਾ ਸ਼ਗਨ ਪਾਉਂਦੇ, ਤਾਂ ਜੋ ਉਹਨਾਂ ਦੇ ਸੰਬੰਧ ਅਮੀਰ ਰਿਸ਼ਤੇਦਾਰ ਨਾਲ ਵਧੀਆ ਬਣੇ ਰਹਿਣ। ਪਰਮਿੰਦਰ ਆਪਣੇ ਘਰ ਕੋਈ ਨਾ ਕੋਈ ਫੰਕਸ਼ਨ ਕਰੀ ਰੱਖਦਾ, ਅਤੇ ਜਗਮੀਤ ਅਤੇ ਹਰਮੀਤ ਦੇ ਪੰਜੁਪੰਜ ਸੋ ਦੇ ਨੋਟ ਉੱਡਦੇ ਰਹਿੰਦੇ। ਇੱਕ ਵਾਰ ਪਰਮਿੰਦਰ ਨੇ ਜਗਮੀਤ ਨੂੰ ਕਿਹਾ ਵੀਰ, ਮੈਂ ਜ਼ਮੀਨ ਖਰੀਦਣੀ ਹੈ, ਮੇਰੇ ਕੋਲ ਸਿਰਫ ਇੱਕ ਲੱਖ ਰੁਪਏ ਘਟਦੇ ਹਨ, ਜੇ ਤੂੰ ਮੇਰੀ ਮਦੱਦ ਕਰ ਸਕੇ ਤਾਂ? ਜਗਮੀਤ ਇੱਕ ਵਾਰ ਤਾਂ ਘਬਰਾ ਗਿਆ, ਪਰ ਉਸਨੇ ਆਪਣੇ ਆਪ ਨੂੰ ਅੰਦਰੋਂ ਹੀ ਅੰਦਰੋਂ ਦਿਲਾਸਾ ਦਿੱਤਾ  ਪਰਮਿੰਦਰ ਤਾਂ ਬਹੁਤ ਅਮੀਰ ਹੈ, ਇਹ ਮੇਰਾ ਇੱਕ ਲੱਖ ਰੁਪਇਆ ਖਾਂਦਾ ਥੋੜ੍ਹੀ ਹੈ। ਅੱਜ ਨਹੀਂ ਤਾਂ ਕੱਲ੍ਹ ਇਹ ਮੇਰਾ ਪੈਸਾ ਵਾਪਸ ਕਰ ਹੀ ੇਦੇਵੇਗਾ। ਇਸ ਦੇ ਕੋਲ ਕਰੋੜਾਂ ਰੁਪਏ ਹਨ, ਇਸ ਨੂੰ ਮੇਰੇ ਇੱਕ ਲੱਖ ਰੁਪਏ ਦੀ ਕਾਨ ਥੋੜ੍ਹੀ ਹੈ। ਇਸ ਨੇ ਤਾਂ ਇਹ ਗਲ ਮੈਨੂੰ ਮਾਨ ਨਾਲ ਕਹੀ ਹੈ। ਜਗਮੀਤ ਨੇ ਜਿਵੇਂ ਤਿਵੇਂ ਕਰ ਕੇ ਉਸਨੂੰ ਇੱਕ ਲੱਖ ਰੁਪਏ ਦੇ ਦਿੱਤੇ। ਕਈ ਮਹੀਨੇ ਬੀਤ ਗਏ ਜਗਮੀਤ ਦੇ ਪੈਸੇ ਵਾਪਸ ਨਾ ਆਏ। ਜਗਮੀਤ ਨੇ ਡਰਦੇ ਮਾਰੇ ਪਰਮਿੰਦਰ ਤੋਂ ਆਪਣੇ ਪੈਸੇ ਵਾਪਸ ਵੀ ਨਾਂ ਮੰਗੇ ਤਾਂ ਜੋ ਉਸ ਦਾ ਸੰਬੰਧ ਅਮੀਰ ਰਿਸ਼ਤੇਦਾਰ ਨਾਲ ਕਿਧਰੇ ਟੁੱਟ ਨਾ ਜਾਵੇ। ਹੌਲੀ ਹੌਲੀ ਕਈ ਸਾਲ ਬੀਤ ਗਏ, ਹੁਣ ਤਾਂ ਪੈਸੇ ਵਾਪਸ ਮਿਲਣਾ ਅਸੰਭਵ ਸੀ। ਜਗਮੀਤ ਵੀ ਆਪਣਾ ਮਨ ਸਮਝਾ ਚੁੱਕਾ ਸੀ, ਪਰ ਉਸ ਨੇ ਪਰਮਿੰਦਰ ਨਾਲ ਬੋਲਚਾਲ ਬੰਦ ਨਹੀਂ ਕੀਤਾ ਸਿਰਫ ਇਸੇ ਆਸ ਵਿੱਚ ਕਿ ਸ਼ਾਇਦ ਅਮੀਰ ਰਿਸ਼ਤੇਦਾਰ ਉਸਦੇ ਕਦੀ ਕੰਮ ਜ਼ਰੂਰ ਆਵੇਗਾ। ਦੂਜੇ ਪਾਸੇ ਪਰਮਿੰਦਰ ਨੇ ਹਰਮੀਤ ਨਾਲ ਵੀ ਠੀਕ ਇੰਝ ਹੀ ਕੀਤਾ। ਹਰਮੀਤ ਨੇ ਵੀ ਆਪਣਾ ਇੱਕ ਲੱਖ ਰੁਪਇਆ ਡਬੋ ਲਿਆ। ਫਿਰ ਇੱਕ ਦਿਨ ਜਗਮੀਤ ਨੂੰ ਕੋਈ ਇੱਕ ਲੱਖ ਰੁਪਏ ਉਧਾਰ ਲੈਣ ਦੀ ਲੋੜ ਪੈ ਗਈ। ਉਸਨੇ ਸੋਚਿਆ ਮੈਂ ਪਰਮਿੰਦਰ ਕੋਲੋਂ ਪੈਸੇ ਉਧਾਰ ਲੈ ਲੈਂਦਾ ਹਾਂ। ਜਦੋਂ ਹਰਮੀਤ ਨੇ ਪਰਮਿੰਦਰ ਕੋਲੋਂ ਪੈਸੇ ਉਧਾਰ ਮੰਗੇ ਤਾਂ ਪਰਮਿੰਦਰ ਨੇ ਕਿਹਾ ਵੀਰ ਮੈਂ ਹੁਣੇ ਬਰਫ ਦੀ ਫੈਕਟਰੀ ਖਰੀਦੀ ਸੀ, ਮੇਰੇ ਸਿਰ ਤਾਂ ਦੱਸ ਲੱਖ ਰੁਪਏ ਦਾ ਉਲਟਾ ਕਰਜਾ ਚੜ੍ਹਿਆ ਪਿਆ ਹੈ। ਮੈਂ ਤੇਰੀ ਮੱਦਦ ਤਾਂ ਕਰਨਾ ਚਾਹੁੰਦਾ ਹਾਂ, ਪਰ ਮੈਂ ਕਰ ਨਹੀਂ ਪਾਵਾਂਗਾ। ਇਹ ਸੁਣਕੇ ਜਗਮੀਤ ਵਾਪਸ ਘਰ ਪਰਤ ਗਿਆ। ਦੂਜੇ ਪਾਸੇ ਜਦੋਂ ਹਰਮੀਤ ਨੇ ਵੀ ਜਦੋਂ ਵੀ ਪਰਮਿੰਦਰ ਕੋਲੋਂ ਮੱਦਦ ਲੈਣ ਦੀ ਕੋਸ਼ਸ਼ ਕੀਤੀ ਤਾਂ, ਉਸਨੂੰ ਵੀ ਕੋਈ ਮੱਦਦ ਨਸੀਬ ਨਹੀਂ ਹੋਈ। ਪਰ ਉਸ ਤੋਂ ਵੀ ਜ਼ਿਆਦਾ ਇੱਕ ਹੋਰ ਹੈਰਾਨੀ ਭਰੀ ਗਲ ਹੋਈ। ਇਹਨਾਂ ਹੋਣ ਦੇ ਬਾਵਜੂਦ ਵੀ, ਉਹਨਾਂ ਦੋਹਾ ਗਰੀਬ ਰਿਸ਼ਤੇਦਾਰਾਂ ਨੇ ਅਮੀਰ ਰਿਸ਼ਤੇਦਾਰ ਨਾਲ ਬੋਲਣਾ ਬੰਦ ਨਹੀਂ ਕੀਤਾ। ਉਵੇਂ ਹੀ ਪਰਮਿੰਦਰ ਦੇ ਫੰਕਸ਼ਨ ਚਲਦੇ ਗਏ, ਉਹ ਦੋਨੋਂ ਠੀਕ ਉਵੇਂ ਹੀ ਅਮੀਰ ਰਿਸ਼ਤੇਦਾਰ ਉੱਤੇ ਪੈਸੇ ਲੁਟਾਉਂਦੇ ਰਹੇ। ਇਹ ਸੀ ਇੱਕ ਛੋਟੀ ਜਿਹੀ ਕਹਾਣੀ ਜੋ ਅੱਜ ਦੇ ਸਮਾਜ ਵਿੱਚ ਬਹੁਤ ਥਾਂਈ ਸੱਚ ਹੋ ਰਹੀ ਹੈ। ਅਮੀਰ ਠੀਕ ਇਸੇ ਤਰ੍ਹਾਂ ਗਰੀਬ ਤੋਂ ਪੈਸਾ ਲੁੱਟ ਲੁੱਟ ਖਾ ਰਹੇ ਹਨ, ਅਤੇ ਗਰੀਬ ਵੀ ਆਪਣਾ ਪੈਸਾ ਇਸੇ ਤਰ੍ਹਾਂ ਲੁਟਾ ਰਹੇ ਹਨ ਤਾਂ ਜੋ ਉਹ ਕਿਸੇ ਤਰ੍ਹਾਂ ਅਮੀਰ ਆਦਮੀ ਨਾਲ ਰਹਿ ਸੱਕਣ ਅਤੇ ਆਪਣਾ ਸਮਾਜਿਕ ਰੁਤਬਾ ਵਧਾ ਸਕਣ। ਪਰ ਇਹੋ ਜਿਹਾ ਸੰਬੰਧ ਹਮੇਸ਼ਾਂ ਗਰੀਬਾਂ ਨੂੰ ਘਾਟਾ ਹੀ ਪਾਉਂਦਾ ਹੈ। ਕਈ ਲੋਕ ਅਜਿਹੇ ਵੀ ਹਨ, ਜੋ ਲੀਡਰਾਂ ਨੂੰ ਇਲੈਕਸ਼ਨ ਫੰਡ ਦੇ ਕੇ ਆਉਂਦੇ ਹਨ, ਭਾਵੇਂ ਗਰੀਬਾਂ ਨੂੰ ਕਦੇ ਇੱਕ ਪੈਸਾ ਨਾ ਦਾਨ ਦਿੱਤਾ ਹੋਵੇ। ਗਰੀਬ ਬੰਦਾ ਗਰੀਬ ਨਾਲ ਮਿਲ ਕੇ ਨਹੀਂ ਚਲਦਾ, ਸਗੋਂ ਅਮੀਰ ਬੰਦੇ ਨਾਲ ਜੁੜਨ ਦੀ ਕੋਸ਼ਸ਼ ਕਰਦਾ ਹੈ। ਜੇ ਗਰੀਬ ਗਰੀਬ ਨਾਲ ਮਿਲ ਕੇ ਚਲੇ ਤਾਂ ਸ਼ਾਇਦ ਉਹ ਕਾਮਯਾਬ ਹੋ ਵੀ ਜਾਵੇ, ਪਰ ਅਮੀਰ ਬੰਦਾ ਤਾਂ ਸਿਰਫ ਉਹਨਾਂ ਦੀ ਲੁੱਟ ਹੀ ਕਰਦਾ ਹੈ। ਜੇ ਕੋਈ ਅਮੀਰ ਬੰਦਾ ਸਹੀ ਵੀ ਹੋਵੇ, ਤਾਂ ਵੀ ਗਰੀਬ ਆਦਮੀ ਉਸ ਨਾਲ ਪੂਰੀ ਤਰ੍ਹਾਂ ਰੱਲਕੇ ਨਹੀਂ ਚਲ ਸਕਦਾ। ਉਹ ਦੋਵੇਂ ਕੋਈ ਇਕੱਠਾ ਕੰਮ ਕਰ ਹੀ ਨਹੀਂ ਸਕਦੇ। ਸੋ ਵਿਤੀ ਸੰਬੰਧ ਉਸੇ ਨਾਲ ਹੀ ਬਣਾਏ ਜਾ ਸਕਦੇ ਹਨ, ਜੋ ਆਪਣੇ ਹਾਣ ਦਾ ਹੋਵੇ। ਜੇ ਕੋਈ ਹਾਣ ਦਾ ਨਹੀਂ ਹੈ ਤਾਂ ਆਪਣੇ ਵਿੱਤੀ ਸੰਬੰਧੀ ਫੈਸਲੇ ਬਹੁਤ ਹੀ ਧਿਆਨ ਨਾਲ ਲੈਣੇ ਚਾਹੀਦੇ ਹਨ।
-ਸਾਹਿਤਕਾਰ ਅਮਨਪ੍ਰੀਤ ਸਿੰਘ, ਵਟਸ ਅਪ 09465554088

No comments: