BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਿਕਾ ਦੀ ਮੌਤ ਦੀ ਖ਼ਬਰ ਸੁਣ ਕੇ ਪ੍ਰੇਮੀ ਨੇ ਲਿਆ ਫਾਹਾ

ਜਲਾਲਾਬਾਦ, 9 ਫਰਵਰੀ (ਬਬਲੂ ਨਾਗਪਾਲ)-ਪਿੰਡ ਕੋੜਿਆਂਵਾਲੀ 'ਚ ਪ੍ਰੇਮਿਕਾ ਦੀ ਮੌਤ ਦੀ ਖਬਰ ਸੁਣਕੇ ਪ੍ਰੇਮੀ ਵਲੋਂ ਫਾਹਾ ਲੈਣ ਦੀ ਖ਼ਬਰ ਹੈ ਮ੍ਰਿਤਕ ਦੇ ਭਰਾ ਇੰਦਰਪਾਲ ਵਲੋਂ ਸਦਰ ਪੁਲਸ ਫਾਜ਼ਿਲਕਾ ਨੂੰ ਦਿੱਤੇ ਬਿਆਨ ਮੁਤਾਬਕ ਉਸਦਾ ਛੋਟਾ ਭਰਾ ਰਾਮ ਕੁਮਾਰ ਸੇਲ ਟੈਕਸ ਵਿਭਾਗ 'ਚ ਕੰਮ ਕਰਦਾ ਸੀ ਉਸਦਾ ਭਰਾ ਅਤੇ ਪਿੰਡ ਦੀ ਲੜਕੀ ਕਿਰਨਾ ਆਪਸ 'ਚ ਪ੍ਰੇਮ ਕਰਦੇ ਸੀ ਅਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸੀ, ਜਿਸਦਾ ਕਿਰਨਾ ਦੇ ਪਰਿਵਾਰ ਵਾਲੇ ਵਿਰੋਧ ਕਰਦੇ ਸੀ। ਇੰਦਰ ਪਾਲ ਨੇ ਦੱਸਿਆ ਕਿ ਉਨਾਂ ਨੇ ਆਪਣੇ ਰਿਸ਼ਤੇਦਾਰ ਵੀ ਲੜਕੀ ਦੇ ਪਰਿਵਾਰ ਵਾਲਿਆਂ ਕੋਲ ਭੇਜੇ ਕਿ ਦੋਵੇਂ ਆਪਸ 'ਚ ਵਿਆਹ ਕਰਵਾਉਣਾ ਚਾਹੁੰਦੇ ਹਨ, ਜਿਸਦੇ ਲਈ ਉਹ ਆਪਣੀ ਇਜਾਜ਼ਤ ਦੇਣ ਪਰ ਲੜਕੀ ਦੇ ਪਰਿਵਾਰ ਵਾਲਿਆਂ ਨੇ ਇਨਕਾਰ ਕਰ ਦਿੱਤਾ ਇੰਦਰਪਾਲ ਨੇ ਐੱਫ. ਆਈ. ਆਰ. 'ਚ ਦੋਸ਼ ਲਾਇਆ ਹੈ ਕਿ ਕੱਲ ਰਾਤ ਕਿਰਨਾ ਦੇ ਪਰਿਵਾਰਿਕ ਮੈਂਬਰਾਂ ਰਾਮ ਜੀ ਲਾਲ, ਭਰਤ ਲਾਲ, ਸੁਨੀਲ ਕੁਮਾਰ, ਗੰਗਾ ਜਲ ਅਤੇ ਹੋਰਾਂ ਨੇ ਅਖੌਤੀ ਰੂਪ 'ਚ ਕਿਰਨਾ ਨੂੰ ਮਾਰ ਕੇ ਉਸਦੀ ਲਾਸ਼ ਖੁਰਦ-ਬੁਰਦ ਕਰ ਦਿੱਤੀ।
ਇੰਦਰ ਪਾਲ ਨੇ ਦੱਸਿਆ ਕਿ ਇਸਦਾ ਪਤਾ ਲਗਦੇ ਹੀ ਉਸਦੇ ਭਰਾ ਰਾਮ ਕੁਮਾਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਉਸਨੇ ਕਿਹਾ ਕਿ ਕਿਰਨਾ ਅਤੇ ਉਸਦੇ ਭਰਾ ਦੀ ਮੌਤ ਲਈ ਉਕਤ ਚਾਰੋਂ ਜ਼ਿੰਮੇਵਾਰ ਹਨ ਪੁਲਸ ਨੇ ਉਕਤ ਚਾਰਾਂ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਰਾਮ ਕੁਮਾਰ ਦਾ ਸ਼ਾਮ ਨੂੰ ਸਥਾਨਕ ਸਿਵਲ ਹਸਪਤਾਲ 'ਚ ਪੋਸਟਮਾਰਟਮ ਕੀਤਾ ਗਿਆ।

No comments: