BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਸਟਰ ਬਲਵਿੰਦਰ ਸਿੰਘ ਗੋਰਾਇਆ ਸ਼ਿਅਦ ਵਰਕਿੰਗ ਕਮੇਟੀ ਦੇ ਮੈਂਬਰ ਨਿਯੁਕਤ

  • ਸ਼ਿਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਨਿਯੁਕਤੀ
ਮਾਸਟਰ ਬਲਵਿੰਦਰ ਸਿੰਘ ਗੋਰਾਇਆ
ਜਲਾਲਾਬਾਦ, 18 ਫਰਵਰੀ (ਬਬਲੂ ਨਾਗਪਾਲ)- ਪਾਵਰਕਾਮ ਦੇ ਜਿਲਾ ਚੇਅਰਮੈਨ ਅਤੇ ਸੀਨੀਅਰ ਅਕਾਲੀ ਨੇਤਾ ਮਾਸਟਰ ਬਲਵਿੰਦਰ ਸਿੰਘ ਗੋਰਾਇਆ ਨੂੰ ਉਨਾਂ ਦੀ ਪਾਰਟੀ ਦੇ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਸ਼ਿਅਦ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨਾਂ ਨੂੰ ਸ਼ਿਅਦ ਦੀ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਉਨਾਂ ਦੀ ਇਸ ਨਿਯੁਕਤੀ ਤੋਂ ਬਾਅਦ ਉਨਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਜਾਣਕਾਰੀ ਦੇ ਅਨੁਸਾਰ ਮਾਸਟਰ ਬਲਵਿੰਦਰ ਸਿੰਘ ਗੋਰਾਇਆ ਪਿਛਲੇ ਕਈ ਸਾਲਾਂ ਤੋਂ ਪਾਰਟੀ  ਦੇ ਨਾਲ ਜੁੜ ਕੇ ਪਾਰਟੀ ਦੀ ਸੇਵਾ ਕਰ ਰਹੇ ਹਨ   ਉਨਾਂ ਦਾ ਪਾਰਟੀ ਦੇ ਪ੍ਰਤੀ ਸਮਰਪਣ ਭਾਵ ਨੂੰ ਵੇਖਦੇ ਹੋਏ ਹਾਈਕਮਾਨ ਵਲੋਂ ਕੁੱਝ ਸਮਾਂ ਪਹਿਲਾਂ ਹੀ ਪਾਵਰਕਾਮ ਦਾ ਜਿਲਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਉਨਾਂ ਦੀ ਚੰਗੀਆਂ ਸੇਵਾਵਾਂ ਨੂੰ ਵੇਖਦੇ ਹੋਏ ਉਨਾਂ ਨੂੰ ਸ਼ਿਅਦ ਦੀ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਇਸਦੀ ਜਾਣਕਾਰੀ ਪਾਰਟੀ ਦੇ ਸਕੱਤਰ ਅਤੇ ਮੁੱਖ ਬੁਲਾਰੇ ਅਤੇ ਤਾ ਡਾ.ਦਲਜੀਤ ਸਿੰਘ ਚੀਮਾ ਵਲੋਂ ਮਾਸਟਰ ਬਲਵਿੰਦਰ ਸਿੰਘ  ਗੋਰਾਇਆ ਨੂੰ ਜਾਰੀ ਪੱਤਰ ਵਿੱਚ ਦਿੱਤੀ ਗਈ ਹੈ ਸ਼੍ਰੀ ਗੋਰਾਇਆ ਨੇ ਸ.ਸੁਖਬੀਰ ਸਿੰਘ ਬਾਦਲ ਸਹਿਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਜਿੰਮਦਾਰੀ ਉਨਾਂ ਨੂੰ ਸੌਂਪੀ ਗਈ ਹੈ, ਉਹ ਉਸਨੂੰ ਪਹਿਲਾਂ ਦੀ ਤਰਾਂ ਪੂਰੀ ਈਮਾਨਦਾਰੀ ਅਤੇ ਤਨਦੇਹੀ  ਦੇ ਨਾਲ ਨਿਭਾਉਣਗੇ

No comments: