BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਬਸੰਤ ਉੱਤੇ ਸਰਸਵਤੀ ਪੂਜਨ, ਦਿੱਤਾ ਵਾਤਾਵਰਣ ਦੀ ਰੱਖਿਆ ਕਰਣ ਦਾ ਸੰਦੇਸ਼

ਜਲੰਧਰ 22 ਫਰਵਰੀ (ਗੁਰਕੀਰਤ ਸਿੰਘ)- ਸੇਂਟ ਸੋਲਜਰ ਕਾਲਜ (ਕੋ.ਐਡ) ਵਿੱਚ ਬਸੰਤ ਰੁਤ ਉੱਤੇ ਸਰਸਵਤੀ ਰੁਤ ਉੱਤੇ ਸਰਸਵਤੀ-ਪੂਜਨ ਕਰਵਾਇਆ ਗਿਆ ਜਿਸ ਵਿੱਚ ਬ੍ਰਿਗਰੇਡਿਅਰ ਆਈ.ਐਮ.ਐਸ ਪਰਮਾਰ (ਗਰੁੱਪ ਕਮਾਂਡਰ ਐਨ.ਸੀ.ਸੀ ਜਲੰਧਰ) ਅਤੇ ਸ਼੍ਰੀਮਤੀ ਤ੍ਰਪਤ ਪਰਮਾਰ (ਡਾਇਰੈਕਟਰ ਦੀਕਸ਼ਾ ਐਨ.ਜੀ.ੳ) ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਸ਼੍ਰੀਮਤੀ ਵੀਨਾ ਦਾਦਾ ਵਲੋਂ ਕੀਤਾ ਗਿਆ।ਸੰਗੀਤ ਵਿਭਾਗ ਦੇ ਪ੍ਰੋ.ਜਗਦੇਵ ਰਿਆਜ਼ ਦੇ ਨਿਰਦੇਸ਼ਾਂ ਉੱਤੇ ਬਸੰਤ ਰਾਗ ਦੇ ਗੀਤ ਗਾ ਕੁਦਰਤ ਦੇ ਨਾਲ ਨਾਲ ਆਪਣੀ ਪਰਫੁਲਤਾ ਆਪਣੀ ਪ੍ਰਸੰਨਤਾ ਦਾ ਵੀ ਇਜਹਾਰ ਕੀਤਾ।ਇਸ ਮੌਕੇ ਉੱਤੇ ਵਿਦਿਆਰਥੀਆਂ ਵਲੋਂ ਗੀਤ, ਡਾਂਸ, ਕਵੱਲੀ, ਕੋਰਿਉਗ੍ਰਾਫੀ ਆਦਿ ਪੇਸ਼ ਕੀਤੀ ਗਈ। ਬ੍ਰਿਗਰੇਡਿਅਰ ਆਈ.ਐਮ.ਐਸ ਪਰਮਾਰ ਨੇ ਸਭ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਸੰਤ ਉਤਸਵ ਉਸ ਸਮੇਂ ਪ੍ਰਸੰਨਤਾ ਅਤੇ ਖੁਸ਼ਹਾਲੀ ਪ੍ਰਦਾਨ ਕਰ ਸਕਦਾ ਹੈ ਜੇਕਰ ਅਸੀ ਇਸਨੂੰ ਪ੍ਰਦੂਸ਼ਣ ਰਹਿਤ ਰੱਖਾਂਗੇ ਅਤੇ ਜੰਗਲਾਂ ਦੀ ਰੱਖਿਆ ਕਰਾਂਗੇ।ਪ੍ਰਿੰਸੀਪਲ ਸ਼੍ਰੀਮਤੀ ਦਾਦਾ ਅਤੇ ਸਭ ਨੇ ਮਿਲਕੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਉੱਤੇ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਲਾਅ ਕਾਲਜ ਡਾਇਰੈਕਟਰ ਡਾ.ਸੁਭਾਸ਼ ਸ਼ਰਮਾ, ਬੀ.ਐਡ ਕਾਲਜ ਪ੍ਰਿੰਸੀਪਲ ਡਾ.ਅਲਕਾ ਗੁਪਤਾ, ਹੋਟਲ ਮੈਨੇਜਮੈਂਟ ਡਾਇਰੈਕਟਰ ਸਮੀਰ ਠਾਕੁਰ, ਪਾਲੀਟੈਕਨਿਕ ਕਾਲਜ ਪ੍ਰਿੰਸੀਪਲ ਡਾ.ਐਸ.ਪੀ.ਐਸ ਮਟਿਆਣਾ, ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ ਮੌਜੂਦ ਹੋਏ।

No comments: