BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟਰੱਕ ਯੂਨੀਅਨ ਫਾਜ਼ਿਲਕਾ ਦੀ ਧੱਕੇਸ਼ਾਹੀ ਦੇ ਖਿਲਾਫ ਰਾਈਸ ਮਿੱਲਰ ਹੋਏ ਇੱਕਜੁੱਟ

ਜਲਾਲਾਬਾਦ, 8 ਫਰਵਰੀ (ਬਬਲੂ ਨਾਗਪਾਲ)- ਮੰਡੀ ਲਾਧੂਕਾ ਦੇ ਰਾਈਸ ਮਿੱਲਰ ਫਾਜਿਲਕਾ ਟਰੱਕ ਯੂਨੀਅਨ ਦੇ ਆਗੂਆਂ ਦੀ ਗੁੰਡਾਗਰਦੀ ਦੇ ਖਿਲਾਫ ਇੱਕਜੁੱਟ ਹੋ ਗਏ ਹਨ, ਫਾਜਿਲਕਾ ਰਾਈਸ ਮਿੱਲ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਐੱਸ ਕੇ ਰਾਈਸ ਮਿੱਲ ਦੇ ਮਾਲਕ ਕੁਲਵੰਤ ਬਜਾਜ ਕਾਲਾ, ਰੰਜ਼ਮ ਕਾਮਰਾ ਤੇ ਜੈ ਪਾਲ ਬੱਤਰਾ ਨੇ ਕਿਹਾ ਹੈ ਕੇ ਫਾਜਿਲਕਾ ਟਰੱਕ ਯੂਨੀਅਨ ਦੇ ਆਗੂ ਰਾਈਸ ਮਿੱਲਰਾਂ ਨੂੰ ਚਾਵਲ ਲੋਡ ਕਰਨ ਲਈ, ਟਰੱਕ ਮਹਿੰਗੇ ਕਿਰਾਏ ਤੇ ਲੈਣ ਲਈ ਮਜਬੂਰ ਕਰਦੇ ਆ ਰਹੇ ਹਨ, ਜਦੋ ਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਇੱਕ ਸਟੇਅ ਆਰਡਰ ਮੁਤਾਬਕ, ਉਹ ਫਾਜਿਲਕਾ ਟਰੱਕ ਯੂਨੀਅਨ ਤੋ ਟਰੱਕ ਲੈਣ ਲਈ ਮਜਬੂਰ ਨਹੀ ਹਨ, ਰਾਈਸ ਮਿੱਲਰ ਆਪਣੀ ਜ਼ਰੂਰਤ ਮੁਤਾਬਕ ਕਿਧਰੋਂ ਵੀ ਟਰੱਕ ਲੈ ਕੇ, ਚਾਵਲ ਲੋਡ ਕਰ ਸਕਦੇ ਹਨ। ਉਨਾਂ ਨੇ ਕਿਹਾ ਹੈ ਕੇ ਉਨਾਂ ਨੇ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਇੱਕ ਟਰੱਕ ਨੰਬਰ ਐਚ ਆਰ 46 ਸੀ 5169 ਵਿੱਚ ਚਾਵਲ ਲੋਡ ਕੀਤੇ ਸਨ, ਜਿਸ ਤੋ ਫਾਜਿਲਕਾ ਟਰੱਕ ਯੂਨੀਅਨ ਦੇ ਆਗੂ ਤੇ ਵਰਕਰ ਭੜਕ ਗਏ ਹਨ, ਤੇ ਉਨਾਂ ਨੂੰ ਲਗਾਤਾਰ ਵੇਖ ਲੈਣ ਦੀਆਂ ਧਮਕੀਆਂ ਦੇ ਰਹੇ ਹਨ, ਤੇ ਅੱਜ ਸਾਮ ਨੂੰ ਹਾਲਾਤ ਉਸ ਵੇਲੇ ਤਣਾਅ ਗ੍ਰਸਤ ਹੋ ਗਏ ਜਦੋ ਟਰੱਕ ਯੂਨੀਅਨ ਦੇ ਆਗੂ ਤੇ ਵਰਕਰ ਦਬਾਅ ਬਣਾਉਣ ਲਈ ਐੱਸ ਕੇ ਰਾਈਸ ਮਿੱਲ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ। ਇਸ ਸਬੰਧ ਵਿੱਚ ਉਨਾਂ ਵੱਲੋਂ ਇੱਕ ਸ਼ਿਕਾਇਤ ਪੱਤਰ ਸਥਾਨਕ ਪੁਲਿਸ ਚੌਕੀ ਵਿੱਚ ਦਿੱਤਾ ਗਿਆ ਜਿਸ ਉਪਰੰਤ ਚੌਕੀ ਮੁੱਖੀ ਏ ਐੱਸ ਆਈ ਹਰਕੇਸ਼ ਸ਼ਰਮਾ ਵੱਲੋਂ ਮੁਲਾਜ਼ਮਾਂ ਦੇ ਇੱਕ ਦਸਤੇ ਨੂੰ ਨਾਲ ਲੈ ਕੇ ਐੱਸ ਕੇ ਰਾਈਸ ਮਿੱਲ ਪੁੱਜੇ ਤੇ ਦੋਵੇ ਧਿਰਾਂ ਦੇ ਗੱਲਬਾਤ ਸੁਣੀ, ਉਨਾਂ ਨੇ ਕਿਹਾ ਹੈ ਕੇ ਕਾਨੂੰਨ ਦੀ ਉਲੰਘਣਾ ਕਰਨ ਵਾਲੀ ਧਿਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿੱਚ ਕੁਲਵੰਤ ਬਜਾਜ ਨੇ ਕਿਹਾ ਹੈ ਕੇ ਇਹ ਮਾਮਲਾ ਜਿਲਾ ਪੁਲਿਸ ਕਪਤਾਨ ਫਾਜਿਲਕਾ ਦੇ ਧਿਆਨ ਵਿੱਚ ਵੀ ਲਿਆਂਦਾ ਜਾਵੇਗਾ।

No comments: