BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਾਨ ਤਲੀ 'ਤੇ ਰੱਖ ਕੇ ਡੀ.ਐਮ.ਯੂ. 'ਚ ਸਫ਼ਰ ਕਰਨ ਲਈ ਮਜਬੂਰ ਨੇ ਯਾਤਰੀ

ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)-ਫਾਜ਼ਿਲਕਾ ਫਿਰੋਜਪੁਰ ਰੇਲ ਮਾਰਗ 'ਤੇ ਚੱਲਣ ਵਾਲੀ ਡੀ.ਐਮ.ਯੂ. ਯਾਤਰੀ ਰੇਲਗੱਡੀ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਮੁੱਖ ਕਾਰਨ ਰੇਲਵੇ ਵਿਭਾਗ ਵਲੋਂ ਡੀ.ਐਮ.ਯੂ. ਦੇ ਡੱਬਿਆਂ 'ਚ ਵਾਧਾ ਨਾ ਕੀਤਾ ਜਾਣਾ ਹੈ। ਸਵੇਰੇ ਕਰੀਬ 5 ਵਜੇ ਲੁਧਿਆਣਾ ਤੋਂ ਚੱਲ ਕੇ ਵਾਇਆ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾਣ ਵਾਲੀ ਡੀ.ਐਮ.ਯੂ. ਰੇਲਗੱਡੀ ਦੇ ਸਿਰਫ 3 ਡੱਬੇ ਹੋਣ ਕਾਰਨ ਯਾਤਰੀਆਂ ਨੂੰ ਇੱਕ ਪੈਰ 'ਤੇ ਖੜੇ ਹੋਕੇ ਸਫ਼ਰ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਹੀ ਹਾਲਾਤ ਫਾਜ਼ਿਲਕਾ ਤੋਂ ਸ਼੍ਰੀ ਮੁਕਤਸਰ ਸਾਹਿਬ ਦੇ ਰਸਤੇ ਬਠਿੰਡਾ ਜਾਣ ਵਾਲੀ ਅਤੇ ਫਿਰੋਜ਼ਪੁਰ ਤੋਂ ਜਲੰਧਰ ਦੇ ਵਿਚਾਲੇ ਚੱਲਣ ਵਾਲੀ ਡੀ.ਐਮ.ਯੂ. ਦਾ ਵੀ ਹੈ ਜਿਸ 'ਚ 3 ਤੋਂ 4 ਡੱਬੇ ਲਗਾ ਕੇ ਗੱਡੀ ਨੂੰ ਰੇਲਵੇ ਪ੍ਰਬੰਧਨ ਲੰਬੇ ਰੂਟ ਲਈ ਰਵਾਨਾ ਕਰ ਦਿੰਦਾ ਹੈ। ਰੇਲਵੇ ਡੇਲੀ ਪੈਸੰਜਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਯੂਨੀਅਨ ਵਲੋਂ ਕਈ ਵਾਰੀ ਰੇਲਵੇ ਡਿਵੀਜ਼ਨ ਮੈਨੇਜਰ ਨੂੰ ਯਾਤਰੀਆਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਹੈ ਪ੍ਰੰਤੂ ਰੇਲ ਪ੍ਰਬੰਧਨ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ।

No comments: