BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਸ਼ਾ ਤਸਕਰੀ ਮਾਮਲੇ 'ਚ 2 ਨੂੰ 10-10 ਸਾਲ ਦੀ ਕੈਦ

ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)- ਨਸ਼ਾ ਤਸਕਰੀ ਦੇ ਇਕ ਮਾਮਲੇ ਵਿਚ ਮਾਨਯੋਗ ਵਧੀਕ ਸੈਸ਼ਨ ਜੱਜ ਡਾ. ਗੋਪਾਲ ਅਰੋੜਾ ਦੀ ਅਦਾਲਤ ਨੇ ਦੋ ਵਿਅਕਤੀਆਂ ਨੂੰ 10-10 ਸਾਲ ਦੀ ਕੈਦ ਅਤੇ ਜੁਰਮਾਨੇ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ ਥਾਣਾ ਬਹਾਵਵਾਲਾ ਪੁਲਿਸ ਨੇ 20-6-2015 ਨੂੰ ਗਸ਼ਤ ਦੌਰਾਨ ਪਵਨਦੀਪ ਪੁੱਤਰ ਸੁਰਿੰਦਰ ਸਿੰਘ ਵਾਸੀ ਬੁਰਜ ਹਨੂਮਾਨਗੜ ਅਰਨੀਵਾਲਾ ਜ਼ਿਲਾ ਫ਼ਾਜ਼ਿਲਕਾ, ਸਤਵਿੰਦਰ ਸਿੰਘ ਉਰਫ ਦੌਲੀ ਪੁੱਤਰ ਚਰਨਜੀਤ ਸਿੰਘ ਵਾਸੀ ਚੱਕ ਬਿਰਜੇਵਾਲਾ ਕੋਟਭਾਈ ਜ਼ਿਲਾ ਸ੍ਰੀਮੁਕਤਸਰ ਸਾਹਿਬ ਤੋਂ 60 ਕਿੱਲੋ ਪੋਸਤ ਅਤੇ ਕਾਰ ਬਰਾਮਦ ਕਰਕੇ ਇਨਾਂ ਖਿਲਾਫ ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਮਾਨਯੋਗ ਵਧੀਕ ਸੈਸ਼ਨ ਜੱਜ ਡਾ. ਗੋਪਾਲ ਅਰੋੜਾ ਦੀ ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ ਉਕਤਾਨ ਨੂੰ ਦੋਸ਼ੀ ਮੰਨਦਿਆਂ 10 -10 ਸਾਲ ਦੀ ਕੈਦ, 1-1 ਲੱਖ ਰੁਪਏ ਜੁਰਮਾਨਾ ਅਤੇ ਜੁਰਮਾਨਾ ਨਾਂ ਭਰਨ ਦੀ ਸੂਰਤ ਵਿਚ ਇਕ ਇਕ ਸਾਲ ਦੀ ਵਾਧੂ ਕੈਦ ਦੇ ਆਦੇਸ਼ ਦਿੱਤੇ ਹਨ।

No comments: