BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ "ਹਾਸਤਾ ਲਾ ਵਿਸਤਾ" ਫੇਅਰਵੇਲ ਪਾਰਟੀ

ਹਰਵਿੰਦਰ ਮਿਸ ਸੇਂਟ ਸੋਲਜਰ, ਰੰਜੌਧ ਮਿਸਟਰ ਸੇਂਟ ਸੋਲਜਰ
ਜਲੰਧਰ 21 ਫਰਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਬ੍ਰਾਂਚ ਵਿੱਚ ਜੂਨਿਅਰ ਵਿਦਿਆਰਥੀਆਂ ਵਲੋਂ ਸੀਨਿਅਰਜ਼ ਵਿਦਿਆਰਥੀਆਂ ਲਈ "ਹਾਸਤਾ ਲਾ ਵਿਸਤਾ" ਫੇਅਰਵੇਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ ਵਲੋਂ ਕੀਤਾ ਗਿਆ।ਫੇਅਰਵੇਲ ਪਾਰਟੀ ਦੀ ਸ਼ੁਰੂਆਤ ਸ਼ਬਤ ਕੀਰਤਨ ਦੇ ਨਾਲ ਕੀਤੀ ਗਈ।ਵਿਦਿਆਰਥੀਆਂ ਵਲੋਂ ਗਰੁੱਪ, ਡਾਂਸ, ਭੰਗੜਾ, ਮਾਡਲਿੰਗ ਅਤੇ ਗੀਤ ਦੇ ਨਾਲ ਸਭ ਦਾ ਮਨੋਰੰਜਨ ਕੀਤਾ ਗਿਆ। ਇਸ ਮੌਕੇ ਉੱਤੇ ਸੀਨਿਅਰ ਵਿਦਿਆਰਥੀਆਂ ਲਈ ਮਨੋਰੰਜਨ ਗੇਮਸ ਵੀ ਕਰਵਾਈਆ ਗਈਆ। ਮਾਡਲਿੰਗ, ਪਰਸਨੈਲਿਟੀ ਅਤੇ ਪ੍ਰਸ਼ਨਉੱਤਰ ਰਾਉਂਡਸ ਦੇ ਆਧਾਰ ਉੱਤੇ ਹਰਵਿੰਦਰ ਨੂੰ ਮਿਸ ਸੇਂਟ ਸੋਲਜਰ, ਰੰਜੌਧ ਨੂੰ ਮਿਸਟਰ ਸੇਂਟ ਸੋਲਜਰ ਚੁਣਿਆ ਗਿਆ ਇਸਦੇ ਇਲਾਵਾ ਦੀਕਸ਼ਾ ਨੂੰ ਮਿਸ ਇਵਨਿੰਗ, ਲਕਸ਼ ਨੂੰ ਮਿਸਟਰ ਇਵਨਿੰਗ, ਦੀਕਸ਼ਾ ਜੈਸਵਾਲ ਨੂੰ ਮਿਸ ਪਰਸਨੈਲਿਟੀ, ਸਹਿਜਪ੍ਰੀਤ ਅਤੇ ਵਿਜੈ ਪ੍ਰਤਾਪ ਨੂੰ ਮਿਸਟਰ ਪਰਸਨੈਲਿਟੀ, ਸੰਚਿਕਾ ਨੂੰ ਮਿਸ ਐਕਸੀਲੈਂਸ, ਵਿਸ਼ਾਲ ਨੂੰ ਮਿਸਟਰ ਐਕਸੀਲੈਂਸ, ਜਸ਼ਨ ਨੂੰ ਮਿਸ ਪਰਫੈਕਸੋੋਨਿਸਟ, ਰਾਜਪਾਲ ਨੂੰ ਮਿਸਟਰ ਪਰਫੈਕਸੋਨਿਸਟ ਚੁਣਿਆ ਗਿਆ।ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਆਹੂਜਾ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਵਿਦਿਆਰਥੀਆਂ ਨੂੰ ਬੋਰਡ ਐਗਜਾਮੀ ਵਿੱਚ ਬੈਸਟ ਪਰਫਾਰਮੈਂਰਸ ਦੇਣ ਨੂੰ ਕਿਹਾ।

No comments: