BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਮ.ਜੇ. ਇੰਡਸਟ੍ਰੀਜ ਦੇ ਗੋਦਾਮ ਵਿੱਚ 109 ਗੱਟੇ ਝੋਨਾ ਚੋਰੀ

ਜਲਾਲਾਬਾਦ, 31 ਮਾਰਚ (ਬਬਲੂ ਨਾਗਪਾਲ)-ਬੀਤੀ ਰਾਤ ਸਥਾਨਕ ਛੋਟਾ ਟਿਵਾਨਾ ਰੋਡ ਸਥਿੱਤ ਐਮਜੇ ਇੰਡਸਟ੍ਰੀਜ਼ ਦੇ ਪਿਛਵਾੜੇ ਗੋਦਾਮ ਵਿੱਚ ਚੋਰਾਂ ਨੇ ਦੀਵਾਰ ਨੂੰ ਸੰਨ ਲਾ ਕੇ ਕਰੀਬ 109 ਗੱਟੇ ਝੋਨਾ ਚੋਰੀ ਕਰ ਲਿਆ। ਚੋਰੀ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਜਾਨਕਾਰੀ ਦਿੰਦਿਆਂ ਇੰਡਸਟ੍ਰੀਜ਼ ਦੇ ਸੰਚਾਲਕ ਰਾਕੇਸ਼ ਮਿੱਢਾ ਨੇ ਦੱਸਿਆ ਕਿ ਬੀਤੀ ਰਾਤ ਸ਼ੈਲਰ ਦੇ ਪਿਛਵਾੜੇ ਖੁੱਲੇ ਗੋਦਾਮਾਂ ਵਿੱਚ ਚੋਰਾਂ ਨੂੰ ਦੀਵਾਰ ਨੂੰ ਸੰਨ ਲਗਾ ਕੇ ਅੰਦਰੋਂ 109 ਗੱਟੇ ਝੋਨਾ ਚੋਰੀ ਕਰ ਲਿਆ ਜਿਸਦੀ ਕੀਮਤ ਕਰੀਬ 2 ਲੱਖ ਰੁਪਏ ਹੈ। ਉਸਨੇ ਦੱਸਿਆ ਕਿ ਚੋਰਾਂ ਨੇ ਦੀਵਾਰ ਦੀਆਂ ਇੱਟਾਂ ਨੂੰ ਪਹਿਲਾਂ ਅੰਦਰੋਂ ਕੱਢਿਆ ਅਤੇ ਬਾਅਦ ਵਿੱਚ ਚੋਰੀ ਕਰਨ ਤੋਂ ਬਾਅਦ ਇੱਟਾਂ ਵੀ ਲਗਾ ਗਏ ਤਾਂਕਿ ਕੋਈ ਸ਼ੱਕ ਨਾ ਹੋਵੇ। ਪਰ ਗੋਦਾਮ ਵਿੱਚ ਡਿੱਗੇ ਪਏ ਸਟੈਕ ਨੂੰ ਦੇਖਣ ਤੇ ਪਤਾ ਲੱਗਿਆ ਕਿ ਉਥੇ ਝੋਨੇ ਦੇ ਗੱਟੇ ਗਾਇਬ ਹਨ।

No comments: