BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਸਮਤੀ 1121 ਚਾਵਲ 'ਚ ਤੇਜ਼ੀ ਦੇ ਮੁਕਾਬਲੇ ਝੋਨਾ ਮੰਦਾ

ਜਲਾਲਾਬਾਦ 16 ਮਾਰਚ (ਬਬਲੂ ਨਾਗਪਾਲ)-ਬਾਸਮਤੀ 1121 ਚੌਲ 'ਚ ਤੇਜ਼ੀ ਦਾ ਰੁਝਾਨ ਲਗਾਤਾਰ ਜਾਰੀ ਹੈ ਚਾਲੂ ਹਫ਼ਤੇ 'ਚ ਸਟੀਮੀ 7400 ਤੇ ਸੇਲਾ ਚਾਵਲ 6100 ਤੋ ਉੱਪਰ ਵਿੱਕ ਗਿਆ ਹੈ ਪਰ ਚੌਲਾਂ ਦੇ ਮੁਕਾਬਲੇ ਬਾਸਮਤੀ 1121 ਝੋਨਾ ਮੰਦੇ 'ਚ ਵਿੱਕ ਰਿਹਾ ਹੈ। ਦੋ ਹਫ਼ਤੇ ਪਹਿਲਾਂ ਬਾਸਮਤੀ ਝੋਨਾ 3200 ਤੋ ਲੈ ਕੇ 3300 ਦੇ ਘਰਾਂ 'ਚ ਵਿੱਕ ਗਿਆ ਸੀ ਪਰ ਹੁਣ ਇਹ 3050 ਤੋਂ ਲੈ ਕੇ 3100 ਦੇ ਵਿਚਕਾਰ ਵਿੱਕ ਰਿਹਾ ਹੈ ਜਿਹੜਾ ਚਾਵਲਾਂ ਦੇ ਭਾਅ ਦੇ ਮੁਕਾਬਲੇ ਮੰਦਾ ਵਿੱਕ ਰਿਹਾ ਹੈ। ਹਰਿਆਣਾ ਦੀਆਂ ਮੰਡੀਆਂ 'ਚ ਬਾਸਮਤੀ 1121 ਝੋਨਾ 3400 ਰੁਪਏ ਵਿਚ ਵਿੱਕ ਜਾਣ ਦੀਆਂ ਸੂਚਨਾਵਾਂ ਹਨ ਚਾਵਲ ਉਦਯੋਗ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਬਾਸਮਤੀ ਝੋਨੇ ਦੇ ਉਤਪਾਦਨ 'ਚ ਇਸ ਸਾਲ ਆਈ 30 ਤੋਂ 40 ਫੀਸਦੀ ਕਮੀ ਕਾਰਨ ਚਾਵਲਾਂ 'ਚ ਤੇਜ਼ੀ ਬਰਕਰਾਰ ਰਹੇਗੀ। ਇਨਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਬਾਸਮਤੀ ਚਾਵਲਾਂ ਦੇ ਭਾਅ 'ਚ 300 ਤੋ 400 ਦੀ ਹੋਰ ਤੇਜ਼ੀ ਦੇ ਅਸਾਰ ਹਨ ਜਦੋ ਕਿ ਨਵੀਂ ਫਸਲ ਆਉਣ ਨੂੰ ਹਾਲੇ ਸੱਤ ਮਹੀਨਿਆਂ ਦਾ ਸਮਾਂ ਬਾਕੀ ਹੈ ਤੇ ਇਸ ਕਿਸਮ ਦੇ ਚਾਵਲ ਦੀ ਘਰੇਲੂ ਤੇ ਵਿਦੇਸ਼ੀ ਬਾਜ਼ਾਰਾਂ 'ਚ ਮੰਗ ਲਗਾਤਾਰ ਵੱਧ ਰਹੀ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਚਾਵਲਾਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਬਾਸਮਤੀ 1121 ਸਟੀਮੀ ਚਾਵਲ 9000 ਤੋਂ ਅਤੇ ਝੋਨਾ 4000 ਰੁਪਏ ਦੇ ਅੰਕੜੇ ਨੂੰ ਪਾਰ ਕਰ ਸਕਦਾ ਹੈ।

No comments: