BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਫ.ਸੀ.ਆਈ. ਆੜਤੀਆਂ ਦੇ 17 ਲੱਖ ਦਾ ਭੁਗਤਾਨ ਨਹੀਂ ਕਰ ਰਹੀ

ਜਲਾਲਾਬਾਦ 26 ਮਾਰਚ (ਬਬਲੂ ਨਾਗਪਾਲ)- ਈ.ਪੀ.ਐਫ ਦੇ ਨਾਂਅ 'ਤੇ ਐਫ ਸੀ ਆਈ ਪਿਛਲੇ 2 ਸਾਲ ਤੋਂ ਆੜਤੀਆਂ ਦੇ 17 ਲੱਖ ਦਾ ਭੁਗਤਾਨ ਨਹੀਂ ਕਰ ਰਹੀ ਆੜਤੀਆ ਯੂਨੀਅਨ ਆਪਣੇ ਪੱਧਰ 'ਤੇ ਕਈ ਵਾਰ ਐਫ ਸੀ ਆਈ ਦੇ ਸੀਨੀਅਰ ਅਧਿਕਾਰੀਆਂ ਨੂੰ ਮਿੱਲ ਕੇ ਇਸ ਬਕਾਏ ਦੇ ਭੁਗਤਾਨ ਦੀ ਮੰਗ ਕਰ ਚੁੱਕੀ ਹੈ, ਪਰ ਐਫ ਸੀ ਆਈ ਦੇ ਅਧਿਕਾਰੀ ਬਕਾਇਆ ਦੇਣ ਵੱਲ ਧਿਆਨ ਨਹੀਂ ਦੇ ਰਹੇ। ਯੂਨੀਅਨ ਦੇ ਪ੍ਰਧਾਨ ਅਵਿਨਾਸ ਕਮਰਾ ਨੇ ਕਿਹਾ ਹੈ ਕੇ ਆੜਤੀਏ ਮਜ਼ਦੂਰਾਂ ਨੂੰ ਸਿਲਾਈ, ਲੋਡਿੰਗ ਤੇ ਯੂਨਿਟ ਦੀ ਮਜ਼ਦੂਰੀ ਦਾ ਭੁਗਤਾਨ ਆਪਣੀ ਜੇਬ 'ਚੋਂ ਕਰ ਚੁੱਕੇ ਹਨ। ਪਰ ਐਫ ਸੀ ਆਈ ਵੱਲੋਂ ਆੜਤੀਆਂ ਨੂੰ ਪਿਛਲੇ 2 ਸਾਲਾਂ ਤੋਂ ਇਸ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ। ਉਨਾਂ ਕਿਹਾ ਕਿ ਈ ਪੀ ਐਫ ਨਿਯਮ 2 ਸਾਲ ਪਹਿਲਾਂ 20 ਤੋ ਵੱਧ ਮਜ਼ਦੂਰਾਂ 'ਤੇ ਲਾਗੂ ਹੁੰਦਾ ਸੀ ਤੇ ਹੁਣ ਇਹ 10 ਤੋ ਵੱਧ ਮਜ਼ਦੂਰਾਂ 'ਤੇ ਲਾਗੂ ਹੁੰਦਾ ਹੈ। ਪਰ ਮੰਡੀ 'ਚ ਕੰਮ ਮੁਤਾਬਕ ਇਕ ਆੜਤੀਏ ਦੀ ਦੁਕਾਨ 'ਤੇ 4 ਤੋਂ 5 ਮਜ਼ਦੂਰ ਕੰਮ ਕਰਦੇ ਹਨ ਜਿਨਾਂ ਨੂੰ ਆੜਤੀ ਕੰਮ ਦੇ ਬਦਲੇ ਮਜ਼ਦੂਰੀ ਦਾ ਭੁਗਤਾਨ ਨਾਲੋਂ ਨਾਲ ਕਰ ਦਿੰਦੇ ਹਨ। ਪਰ ਐਫ ਸੀ ਆਈ ਨੇ ਆੜਤੀਆਂ ਦਾ 17 ਲੱਖ ਪਿਛਲੇ 2 ਸਾਲ ਤੋਂ ਬਗੈਰ ਕਿਸੇ ਕਾਰਨ ਰੋਕ ਰੱਖਿਆ ਹੈ। ਉਨਾਂ ਕਿਹਾ ਕਿ ਐਫ ਸੀ ਆਈ ਆੜਤੀਆਂ ਦੀ ਬਕਾਇਆ ਰਾਸ਼ੀ ਦੇ ਨਾਲ-ਨਾਲ 18 ਪ੍ਰਤੀਸ਼ਤ ਦੇ ਹਿਸਾਬ ਨਾਲ ਵਿਆਜ ਦਾ ਭੁਗਤਾਨ ਕਰੇ ਤੇ ਜੇਕਰ ਐਫ. ਸੀ. ਆਈ. ਬਕਾਇਆ ਰਾਸ਼ੀ ਦੇ ਨਾਲ-ਨਾਲ ਵਿਆਜ ਦਾ ਭੁਗਤਾਨ ਨਹੀਂ ਕਰਦੀ ਤਾਂ ਕਣਕ ਦੀ ਖਰੀਦ ਕਰਨ ਲਈ ਇਸ ਖਰੀਦ ਏਜੰਸੀ ਨੂੰ ਮੰਡੀ ਦੀ ਅਨਾਜ਼ ਮੰਡੀ 'ਚ ਨਹੀਂ ਵੜਨ ਦਿੱਤਾ ਜਾਵੇਗਾ।

No comments: