BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟੀਚਰ ਵੈੱਲਫੇਅਰ ਸੁਸਾਇਟੀ ਨੇ ਮ੍ਰਿਤਕ ਅਧਿਆਪਕਾ ਨਿਤਾਸ਼ਾ ਦੇ ਵਾਰਸਾਂ ਨੂੰ ਸਾਪੀ 1 ਲੱਖ ਦੀ ਵਿੱਤੀ ਸਹਾਇਤਾ

ਜਲਾਲਾਬਾਦ 29 ਮਾਰਚ (ਬਬਲੂ ਨਾਗਪਾਲ)-ਟੀਚਰ ਵੈਲਫੇਅਰ ਸੁਸਾਇਟੀ ਵੱਲੋਂ ਬੀਤੇ ਦਿਨੀਂ ਹੋਏ ਭਿਆਨਕ ਸੜਕ ਹਾਦਸੇ 'ਚ ਮਾਰੇ ਗਏ 12 ਅਧਿਆਪਕਾਂ ਦੇ ਵਾਰਿਸਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਸੀ। ਇਕ ਅਧਿਆਪਕ ਨਿਤਾਸ਼ਾ ਜੋ ਕਿ ਸਰਕਾਰੀ ਹਾਈ ਸਕੂਲ ਝੋਕ ਟਹਿਲ ਸਿੰਘ ਵਾਲਾ ਵਿਖੇ ਬਤੌਰ ਅੰਗਰੇਜ਼ੀ ਅਧਿਆਪਕਾ ਵਜੋਂ ਸੇਵਾਵਾਂ ਦੇ ਰਹੇ ਸਨ ਦੇ ਪਰਿਵਾਰ ਨੂੰ ਅੱਜ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਸੁਸਾਇਟੀ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਦੁਰੇਜਾ ਸਮੇਤ ਸਮੂਹ ਸੁਸਾਇਟੀ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਪੀ.ਏ. ਜਗਦੀਪ ਸਹਿਗਲ, ਜ਼ਿਲਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ ਦੀ ਹਾਜ਼ਰੀ 'ਚ ਸੋਪੀ। ਇਸ ਮੌਕੇ ਸੁਸਾਇਟੀ ਦੇ ਪ੍ਰੈਸ ਸਕੱਤਰ ਪ੍ਰਫੁੱਲ ਸਚਦੇਵਾ, ਕੈਸ਼ੀਅਰ ਅਸ਼ੋਕ ਧਮੀਜਾ ਆਦਿ ਵੀ ਹਾਜ਼ਰ ਸਨ।

No comments: