BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੰਡੀ ਲਾਧੂਕਾ ਦਾ ਲੋਡਿੰਗ ਪੁਆਇੰਟ (ਪਲੇਟੀ) ਖ਼ਤਮ ਕਰਨ ਨਾਲ ਰੇਲਵੇ ਨੂੰ 20 ਕਰੋੜ ਦਾ ਸਾਲਾਨਾ ਘਾਟਾ

ਜਲਾਲਾਬਾਦ 17 ਮਾਰਚ (ਬਬਲੂ ਨਾਗਪਾਲ)-ਇਕ ਪਾਸੇ ਭਾਰਤ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਮੌਕੇ ਪੈਦਾ ਕਰਨ ਦੀ ਗੱਲ ਕਰ ਰਹੀ ਹੈ ਜਦਕਿ ਦੂਜੇ ਪਾਸੇ ਸਰਕਾਰ ਦੇ ਰੇਲਵੇ ਵਿਭਾਗ ਵੱਲੋਂ ਚੱਲਦੇ ਕੰਮ ਨੂੰ ਖਤਮ ਕਰਕੇ ਨੌਜਵਾਨਾਂ ਤੋਂ ਰੋਜ਼ਗਾਰ ਖੋਹਣ ਦਾ ਕੰਮ ਕੀਤਾ ਜਾ ਰਿਹਾ ਹੈ। ਮੰਡੀ ਲਾਧੂਕਾ ਦੇ ਰੇਲਵੇ ਸਟੇਸ਼ਨ 'ਤੇ ਚਾਵਲ ਤੇ ਕਣਕ ਮਾਲ ਗੱਡੀ ਤੇ ਲੋਡ ਕਰਨ ਲਈ ਬਣਾਇਆ ਗਿਆ ਪੁਆਇੰਟ ਪਲੇਟੀ ਨੂੰ ਰੇਲਵੇ ਦੇ ਅਧਿਕਾਰੀਆਂ ਨੇ ਖਤਮ ਕਰ ਦਿੱਤਾ ਹੈ ਜਿਸ ਨਾਲ ਮੰਡੀ ਤੇ ਆਸ ਪਾਸ ਦੇ 300 ਮਜ਼ਦੂਰ ਕੰਮ ਤੋ ਵਾਂਝੇ ਹੋ ਗਏ ਹਨ। ਮੰਡੀ ਲਾਧੂਕਾ ਦੇ ਐਫ. ਸੀ. ਆਈ. ਦੇ ਠੇਕੇਦਾਰ ਵੈਦ ਪ੍ਰਕਾਸ਼ ਜੁਲਾਹਾ ਨੇ ਕਿਹਾ ਹੈ ਕੇ ਮੰਡੀ 'ਚ ਹਰ ਸਾਲ 6 ਲੱਖ ਗੱਟੇ ਕਣਕ ਸਪੈਸ਼ਲ ਲੋਡ ਕੀਤੀ ਜਾਂਦੀ ਹੈ ਇਸ ਤੋ ਇਲਾਵਾ ਮੰਡੀ 'ਚ 9 ਵਧੇਰੇ ਉਤਪਾਦਨ ਵਾਲੀਆਂ ਰਾਈਸ ਮਿੱਲਾਂ ਹਨ ਜਿਨਾ ਦਾ ਲੇਵੀ ਤੇ ਮਿਲੰਗ ਦਾ ਚਾਵਲ ਇਸ ਲੋਡਿੰਗ ਪੁਆਇੰਟ ਤੋਂ ਸਪੈਸ਼ਲ ਗੱਡੀਆਂ ਰਾਹੀਂ ਲੋਡ ਕੀਤਾ ਜਾਂਦਾ ਸੀ ਰੇਲਵੇ ਵਿਭਾਗ ਵੱਲੋਂ ਖਤਮ ਕਰ ਦੇਣ ਕਰਕੇ ਰੇਲਵੇ ਨੂੰ ਸਾਲਾਨਾ 20 ਕਰੋੜ ਦਾ ਨੁਕਸਾਨ ਹੋਵੇਗਾ। ਇਸ ਤੋ ਇਲਾਵਾ ਮੰਡੀ ਲਾਧੂਕਾ ਦੀ ਅਨਾਜ਼ ਮੰਡੀ ਤੋਂ ਜਿਹੜੀ ਕਣਕ ਆਸਾਨੀ ਨਾਲ ਇੱਥੋਂ ਦੇ ਲੋਡਿੰਗ ਪੁਆਇੰਟ ਤੋਂ ਲੋਡ ਕੀਤੀ ਜਾਂਦੀ ਸੀ ਨੂੰ ਹੁਣ ਫਾਜਿਲਕਾ ਜਾ ਹੋਰਨਾਂ ਸਟੇਸ਼ਨਾਂ ਤੋ ਲੋਡ ਕਰਨੀ ਪਵੇਗੀ ਜਿਸ 'ਤੇ ਪੈਸਾ ਤੇ ਸਮਾਂ ਬਰਬਾਦ ਹੋਵੇਗਾ। ਮੰਡੀ ਦੇ ਆੜਤੀਆਂ ਯੂਨੀਅਨ ਦੇ ਪ੍ਰਧਾਨ ਅਵਿਨਾਸ਼ ਚੰਦਰ ਕਮਰਾ, ਸਤਪਾਲ ਤਿੰਨਾਂ, ਕੁਲਵੰਤ ਬਜਾਜ ਕਾਲਾ, ਜੈ ਪਾਲ ਬੱਤਰਾ, ਮੁਕੇਸ਼ ਢਲ, ਸੁਰਿੰਦਰ ਕੰਬੋਜ਼ ਤਰੋਬੜੀ, ਸੁਖਵਿੰਦਰ ਸਿੰਘ ਤਿੰਨਾਂ, ਸੁਰਿੰਦਰ ਛਾਬੜਾ ਸੋਨੂੰ, ਟੀਟੂ ਅਸੀਜਾ, ਕ੍ਰਿਸ਼ਨ ਲਾਲ ਕਨਈਆ, ਰਾਕੇਸ਼ ਵਾਟਸ ਨੇ ਮੰਗ ਕੀਤੀ ਹੈ ਕੇ ਰੇਲਵੇ ਵਿਭਾਗ ਵੱਲੋਂ ਮੰਡੀ ਲਾਧੂਕਾ ਦੇ ਰੇਲਵੇ ਸਟੇਸ਼ਨ ਤੋਂ ਖਤਮ ਕੀਤੇ ਗਏ ਲੋਡਿੰਗ ਪੁਆਇੰਟ ਨੂੰ ਤੁਰੰਤ ਦੁਬਾਰਾ ਬਣਾਇਆ ਜਾਵੇ ਤਾ ਇਸ ਤੋਂ ਪੈਦਾ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਬਚਿਆ ਜਾ ਸਕੇ।

No comments: