BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਹੱਦੀ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਨਾ ਮਿਲਣ ਦੇ ਰੋਸ ਵਜੋਂ 27 ਨੂੰ ਡੀ.ਸੀ. ਦਫ਼ਤਰ ਮੂਹਰੇ ਧਰਨੇ ਦਾ ਐਲਾਨ

ਜਲਾਲਾਬਾਦ 26 ਮਾਰਚ (ਬਬਲੂ ਨਾਗਪਾਲ)-ਭਾਰਤ ਤੇ ਪੰਜਾਬ ਸਰਕਾਰ ਵੱਲੋਂ ਹਿੰਦ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੀ ਖੇਤੀਯੋਗ ਜਮੀਨ ਦੇ ਕਿਸਾਨਾਂ ਨੂੰ ਜੋ 10 ਹਜ਼ਾਰ ਰੁਪਏ ਪ੍ਰਤੀ ਏਕੜ ਪ੍ਰਤੀ ਸਾਲ ਦੇ ਹਿਸਾਬ ਨਾਲ ਮੁਆਵਜ਼ੇ ਦੀ ਰਾਸ਼ੀ ਜਾਰੀ ਕੀਤੀ ਗਈ ਸੀ, ਉਹ ਰਾਸ਼ੀ ਫ਼ਾਜ਼ਿਲਕਾ ਜ਼ਿਲੇ ਦੇ ਕਿਸਾਨਾਂ ਨੂੰ ਨਾ ਦਿੱਤੇ ਜਾਣ 'ਤੇ ਪੰਜਾਬ ਬਾਰਡਰ ਏਰੀਆ ਕਿਸਾਨ ਵੈਲਫੇਅਰ ਸੁਸਾਇਟੀ ਨੇ ਸਖ਼ਤ ਨੋਟਿਸ ਲੈਂਦਿਆਂ 27 ਮਾਰਚ ਤੱਕ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ। ਪੰਜਾਬ ਸਰਕਾਰ ਦੇ ਮਾਲ ਪੁਨਰ ਵਿਕਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਨੇ ਸੂਬੇ ਦੇ 6 ਸਰਹੱਦੀ ਜ਼ਿਲਿਆਂ, ਫ਼ਿਰੋਜਪੁਰ, ਫ਼ਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਲਈ 20 ਕਰੋੜ 50 ਹਜ਼ਾਰ ਦੀ ਰਾਸ਼ੀ ਜਾਰੀ ਕਰਕੇ ਇਹ ਕੰਮ 31 ਮਾਰਚ ਤੱਕ ਨਿਪਟਾਉਣ ਲਈ ਹੁਕਮ ਜਾਰੀ ਕੀਤੇ ਸਨ। ਜਿਸ 'ਚ ਫ਼ਾਜ਼ਿਲਕਾ ਲਈ 4 ਕਰੋੜ 47 ਲੱਖ 74 ਹਜ਼ਾਰ 200 ਰੁਪਏ ਦੀ ਰਕਮ ਜਾਰੀ ਕੀਤੀ ਗਈ ਸੀ। ਪੰਜਾਬ ਬਾਰਡਰ ਏਰੀਆ ਕਿਸਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦੇਸਾ ਸਿੰਘ, ਬਲਵੀਰ ਸਿੰਘ ਸਵਨਾ ਆਦਿ ਨੇ ਦੱਸਿਆ ਕਿ ਪੰਜਾਬ ਦੇ ਬਾਕੀ ਪੰਜ ਜ਼ਿਲਿਆਂ ਵਿਚ ਇਹ ਰਾਸ਼ੀ ਤਕਸੀਮ ਹੋ ਗਈ ਹੈ, ਜਦੋਂ ਕਿ ਫਾਜ਼ਿਲਕਾ ਜ਼ਿਲੇ ਨਾਲ ਸਬੰਧਿਤ ਕਿਸੇ ਵੀ ਕਿਸਾਨ ਨੂੰ ਇਕ ਪੈਸਾ ਨਹੀਂ ਮਿਲਿਆ। ਉਨਾਂ ਕਿਹਾ ਕਿ ਕਿਸਾਨਾਂ ਨੇ ਹੁਣ ਫੈਸਲਾ ਕੀਤਾ ਹੈ ਕਿ ਜੇਕਰ 27 ਮਾਰਚ ਤੱਕ ਉਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਨਾ ਵੰਡੀ ਗਈ ਤਾਂ 28 ਮਾਰਚ ਨੂੰ ਡੀ.ਸੀ. ਦਫ਼ਤਰ ਫ਼ਾਜ਼ਿਲਕਾ ਮੂਹਰੇ ਸਰਹੱਦੀ ਖੇਤਰ ਦੇ ਕਿਸਾਨ ਧਰਨਾ ਦੇਣਗੇ। ਇਸ ਮੌਕੇ ਦੇਸਾ ਸਿੰਘ ਨਾਲ ਕਰਨੈਲ ਸਿੰਘ ਜਲਾਲਾਬਾਦ, ਸ਼ਾਮ ਲਾਲ, ਬਲਵੀਰ ਸਿੰਘ, ਵੱਸਣ ਸਿੰਘ, ਰਾਮ ਚੰਦ, ਵਜ਼ੀਰ ਚੰਦ, ਗੁਰਦੇਵ ਸਿੰਘ, ਮੰਗਤ ਰਾਮ, ਹੰਸ ਰਾਜ, ਸੰਦੀਪ ਕੁਮਾਰ, ਜੋਗਿੰਦਰ ਸਿੰਘ, ਹਰਚੰਦ ਸਿੰਘ, ਜੰਗੀਰ ਸਿੰਘ ਲਖੇ ਕੇ ਹਿਠਾੜ, ਜੀਤ ਸਿੰਘ, ਹੰਸ ਰਾਜ, ਮੱਲ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।

No comments: