BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਵਿਫ਼ਟ ਕਾਰ ਨੇ ਰਾਹਗੀਰਾਂ ਨੂੰ ਲਿਆ ਲਪੇਟ 'ਚ-2 ਗੰਭੀਰ ਜ਼ਖ਼ਮੀ

ਜਲਾਲਾਬਾਦ, 19 ਮਾਰਚ (ਬਬਲੂ ਨਾਗਪਾਲ)- ਮਲੋਟ ਰੋਡ 'ਤੇ ਸੇਮ-ਨਾਲ਼ੇ ਦੇ ਪੁਲ ਕੋਲ ਇਕ ਸਵਿਫ਼ਟ ਡਿਜ਼ਾਇਰ ਕਾਰ ਨੇ ਰਾਹਗੀਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਜਿਨਾਂ 'ਚੋਂ 2 ਜਣੇ ਗੰਭੀਰ ਜ਼ਖਮੀ ਹੋ ਗਏ ਤੇ ਉਨਾਂ ਨੂੰ 108 ਐਾਬੂਲੈਂਸ ਰਾਹੀਂ ਫਾਜ਼ਿਲਕਾ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਮਲੋਟ ਵੱਲੋਂ ਸਵਿਫ਼ਟ ਡਿਜਾਇਰ ਕਾਰ ਨੰਬਰ ਪੀ.ਬੀ 30 ਕੇ 0065 ਜਿਸ ਨੂੰ ਰਾਜ ਕੁਮਾਰ ਵਾਸੀ ਰਾਮਪੁਰਾ ਫੂਲ ਜ਼ਿਲਾ ਬਠਿੰਡਾ ਚਲਾ ਰਿਹਾ ਸੀ ਤੇ ਆਪਣੇ ਪਰਿਵਾਰ ਨਾਲ ਫਾਜਿਲਕਾ ਆ ਰਿਹਾ ਸੀ ਕਿ ਉਸ ਦੀ ਕਾਰ ਨੇ ਸੇਮ ਨਾਲੇ ਦੇ ਪੁਲ ਕੋਲੋਂ ਸੜਕ ਦੇ ਨਾਲ ਲੱਗਦੇ ਖੇਤ 'ਚ ਪਾਣੀ ਲਗਾ ਰਹੇ ਦੀਵਾਨ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਅਰਨੀਵਾਲਾ ਜੋ ਸੜਕ ਤੋਂ ਗੁੱਜਰ ਰਿਹਾ ਸੀ ਤੇ ਪੁਲ ਕੋਲ ਸੜਕ ਦੇ ਹੇਠਾਂ ਖੜੇ ਮੋਟਰ ਸਾਈਕਲ ਸਵਾਰ 'ਚੋਂ ਸ਼ਮਸ਼ੇਰ ਸਿੰਘ ਵਾਸੀ ਗੰਧੜ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਨਾਂ ਦੇ ਕਾਫੀ ਸੱਟਾਂ ਲੱਗੀਆਂ।

No comments: