BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝਗੜੇ ਵਿੱਚ 2 ਵਿਅਕਤੀ ਹੋਏ ਜ਼ਖਮੀ

ਜਲਾਲਾਬਾਦ, 22 ਮਾਰਚ (ਬਬਲੂ ਨਾਗਪਾਲ)-ਬੀਤੀ ਦੇਰ ਰਾਤ ਨੂੰ ਇਲਾਕੇ ਦੇ ਨਜ਼ਦੀਕੀ ਪਿੰਡ ਚੱਕ ਮੌਜਦੀਨ ਵਾਲਾ (ਸੂਰਘੂਰੀ) ਵਿਖੇ ਹੋਏ ਝਗੜੇ ਵਿੱਚ ਦੋ ਵਿਅਕਤੀਆਂ ਜ਼ਖਮੀ ਹੋ ਗਏ। ਜਿਨਾਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਜ਼ਖਮੀ ਵਿਅਕਤੀ ਦਰਸ਼ਨ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਪਿੰਡ ਚੱਕ ਮੌਜਦੀਨ ਵਾਲਾ (ਸੂਰਘੂਰੀ) ਨੇ ਦੱਸਿਆ ਕਿ ਬੀਤੀ ਕੱਲ ਦੇਰ ਰਾਤ ਨੂੰ ਮੈਂ ਘਰ ਵਿੱਚ ਇੱਕਲਾ ਸੀ ਅਤੇ ਘਰ ਦੀ ਛੱਤ 'ਤੇ ਜਾ ਕੇ ਡਿਸ਼ ਦੀ ਤਾਰ ਲਗਾ ਰਿਹਾ ਸੀ। ਇਸ ਦੌਰਾਨ ਮੇਰੇ ਪਹਿਲੇ ਜਵਾਈ ਬਲਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਨਵਾਂ ਸਲੇਮਸ਼ਾਹ ਫਾਜ਼ਿਲਕਾ ਨੇ ਮੇਰੇ 'ਤੇ ਤੇਜ਼ਧਾਰ ਹਥਿਆਰਾ ਨਾਲ ਹਮਲਾ ਕਰ ਦਿੱਤਾ ਅਤੇ ਵਾਰ ਕੀਤੇ। ਜਿਸ ਕਰਕੇ ਮੈਨੂੰ ਸੱਟਾਂ ਲੱਗ ਗਈਆਂ ਅਤੇ ਮੈਂ ਜ਼ਖਮੀ ਹੋ ਗਿਆ। ਊਧਰ ਦੂਸਰੇ ਪਾਸੇ ਇਸੇ ਝਗੜੇ ਦੀ ਵਿਰੋਧੀ ਧਿਰ ਦੇ ਜ਼ਖਮੀ ਵਿਅਕਤੀ ਬਲਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਨਵਾਂ ਸਲੇਮਸ਼ਾਹ ਫਾਜ਼ਿਲਕਾ ਨੇ ਦੱਸਿਆ ਕਿ ਬੀਤੀਂ ਰਾਤ ਨੂੰ ਮੇਰੇ ਪਰਿਵਾਰ ਦੇ ਮੈਂਬਰਾਂ ਨੇ ਮੈਨੂੰ ਫੋਨ ਕਰਕੇ ਬੁਲਾਇਆ। ਜਿਸ ਤੋਂ ਬਾਅਦ ਮੈਂ ਆਪਣੇ ਲੜਕੇ ਨੂੰ ਮਿਲਣ ਲਈ ਆਪਣੇ ਸਹੁਰੇ ਘਰ ਗਿਆ ਤਾਂ ਸੁਹਰੇ ਪਰਿਵਾਰ ਦੇ ਮੈਂਬਰਾਂ ਨੇ ਮੇਰੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਮੈਂ ਆਪਣੇ ਸੁਹਰੇ ਪਰਿਵਾਰ ਦੇ ਮੈਂਬਰਾਂ ਨੂੰ ਝਗੜਾ ਕਰਨ ਤੋਂ ਰੋਕਿਆ ਤਾਂ ਉਨਾਂ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟਮਾਰ ਦੇ ਦੌਰਾਨ ਮੈਨੂੰ ਸੱਟਾਂ ਲੱਗ ਗਈਆਂ ਅਤੇ ਮੈਂ ਜ਼ਖਮੀ ਹੋ ਗਿਆ।

No comments: