BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵੱਖ-ਵੱਖ ਝੱਗੜਿਆਂ ਵਿੱਚ 3 ਜ਼ਖ਼ਮੀ

ਜਲਾਲਾਬਾਦ, 25 ਮਾਰਚ (ਬਬਲੂ ਨਾਗਪਾਲ)-ਵੱਖ-ਵੱਖ ਝੱਗੜਿਆਂ ਵਿੱਚ ਦੋ ਔਰਤਾਂ ਸਮੇਤ 3 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਸਰਕਾਰੀ ਹਸਪਤਾਲ ਵਿੱਚ ਇਲਾਜ਼ ਅਧੀਨ ਅਮਨਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਝੂਗੇ ਜਵਾਹਰ ਸਿੰਘ ਵਾਲੇ ਨੇ ਦੱਸਿਆ ਕਿ ਉਕਤ ਵਿਅਕਤੀ ਉਸ ਨਾਲ ਪੁਰਾਣੀ ਰੰਜ਼ਿਸ਼ ਰੱਖਦੇ ਸਨ ਤੇ ਉਹ ਬੀਤੀ ਸ਼ਾਮ ਉਹ ਆਪਣੇ ਦੋਸ਼ਤਾਂ ਨਾਲ ਕ੍ਰਿਕਟ ਖੇਡ ਰਿਹੈ ਸੀ ਤੇ ਉਕਤ ਵਿਅਕਤੀ 3-4 ਜਣਿਆ ਨੂੰ ਨਾਲ ਲੇ ਕੇ ਆ ਗਿਆ ਤੇ ਉਸ ਦੇ ਪਿਛੋ ਦੀ ਵਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਮੇਰੇ ਦੋਸਤਾਂ ਨੇ ਚੁੱਕ ਕੇ ਮੈਨੂੰ ਹਸਪਤਾਲ ਦਾਖਲ ਕਰਾਇਆ। ਦੂਜੀ ਲੜਾਈ ਵਿੱਚ ਇਲਾਜ਼ ਅਧੀਨ ਇਲਾਜ਼ ਅਧੀਨ ਛਿੰਦੋ ਬਾਈ ਪਤਨੀ ਬਚਨ ਸਿੰਘ ਪਿੰਡ ਚਾਂਦੀ ਵਾਲਾ ਨੇ ਦੱਸਿਆ ਕਿ ਉਸ ਦਾ ਪਤੀ ਉਸ 'ਤੇ ਦਬਾਅ ਪਾਉਂਦਾ ਆ ਰਿਹਾ ਹੈ ਕਿ ਤੂੰ ਆਪਣੀ ਛੋਟੀ ਭੇਣ ਦਾ ਰਿਸ਼ਤਾ ਮੇਰੇ ਨਾਲ ਕਰਾ, ਜਿਸ ਕਾਰਨ ਉਹ ਮੇਰੇ ਨਾਲ ਆਏ ਦਿਨ ਕੁੱਟਮਾਰ ਕਰਦਾ ਹੈ ਤੇ ਕੱਲ ਮੇਰੇ ਘਰ ਵਾਲੇ ਤੇ ਜੇਠ ਜਠਾਨੀ ਨੇ ਮੇਰੇ ਨਾਲ ਦੋ ਵਾਰ ਕੁੱਟਮਾਰ ਕੀਤੀ ਤੇ ਮੈਨੂੰ ਜ਼ਖ਼ਮੀ ਕਰ ਦਿੱਤਾ ਤੇ ਮੈਂ ਆਪਣੇ ਪੇਕੇ ਆ ਗਈ ਤੇ ਊਨਾਂ ਨੇ ਮੈਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ। ਤੀਜੀ ਲੜਾਈ ਵਿੱਚ ਗੁਰਮੇਲ ਕੌਰ ਪਤਨੀ ਮਹਿੰਦਰ ਸਿੰਘ ਵਾਸੀ ਪਿੰਡ ਢਾਬ ਖੁਸ਼ਾਲ ਜੋਈਆ ਨੇ ਦੱਸਿਆ ਕਿ ਘਰ ਵਿੱਚ ਹੋਈ ਥੋੜੀ ਜਿਹੀ ਤਕਰਾਰ ਦੇ ਚੱਲਦਿਆਂ ਉਸ ਦੀ ਨੂੰਹ ਤੇ ਪੁੱਤਰ ਉਸ ਦੇ ਗੱਲ ਪੇ ਗਏ ਅਤੇ ਉਸ ਨਾਲ ਬੜੀ ਬੁਰੀ ਤਰਾਂ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ, ਜਿਸ ਦੌਰਾਣ ਉਹ ਬੇਹੋਸ਼ ਹੋ ਕੇ ਡਿੱਗ ਪਈ। ਜਿਸ ਸਬੰਧੀ ਉਸ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।

No comments: