BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਰਬੰਸ ਲਾਲ ਬੱਟੀ 304ਵੇਂ ਨੇਤਰਦਾਨੀ ਬਣੇ

ਹਰਬੰਸ ਲਾਲ ਬੱਟੀ ਦੀ ਫਾਇਲ ਫੋਟੋ
ਜਲਾਲਾਬਾਦ 25 ਮਾਰਚ (ਬਬਲੂ ਨਾਗਪਾਲ)- ਸ਼੍ਰੀ ਅਰੋੜਵੰਸ਼ ਨੇਤਰਦਾਨ ਸੇਵਾ ਸੰਮਤੀ ਅਤੇ ਡੇਰਾ ਸੱਚਾ ਸੌਦਾ ਵਲੋਂ ਅੱਖਾਂ ਦਾਨ ਕਰਨ ਦੀ ਚਲਾਈ ਗਈ ਮੁਹਿੰਮ ਦੇ ਤਹਿਤ ਸਥਾਨਕ ਜੋਹਲ ਕਾਲੋਨੀ ਵਾਸੀ ਹਰਬੰਸ ਲਾਲ ਬੱਟੀ (58) ਬੀਤੇ ਦਿਨੀਂ ਦੇਹਾਂਤ ਹੋਣ ਜਾਣ ਮਗਰੋਂ 304ਵੇਂ ਨੇਤਰਦਾਨੀ ਬਣ ਗਏ ਹਨ। ਉਨਾਂ ਦੇ ਪਰਿਵਾਰਕ ਮੈਂਬਰਾਂ ਦੀ ਇੱਛਾ ਅਨੁਸਾਰ ਉਨਾਂ ਦੀਆਂ ਅੱਖਾਂ ਡਾ. ਪਵਨ ਝਾਂਬ ਅਤੇ ਡਾ. ਹਰਦੀਪ ਸਿੰਘ ਵਲੋਂ ਸੁਰੱਖਿਅਤ ਕੀਤੀਆਂ ਗਈਆਂ। ਇਸ ਮੌਕੇ ਸੰਸਥਾ ਦੇ ਪ੍ਰਧਾਨ ਖਰੈਤੀ ਲਾਲ ਮੋਂਗਾ, ਮਦਨ ਲਾਲ ਗੁੰਬਰ, ਪ੍ਰੇਮ ਵਾਟਸ, ਮੋਹਨ ਲਾਲ ਡੰਗ, ਸ਼ੇਖਰ ਬੱਬਰ, ਰਾਕੇਸ਼ ਮਿੱਢਾ, ਰਾਜੀਵ ਦਹੂਜਾ ਤੋਂ ਇਲਾਵਾ ਮੌਜੂਦ ਸਨ। ਇਸ ਤੋਂ ਪਹਿਲਾਂ ਸਥਾਨਕ ਇੰਦਰ ਨਗਰੀ ਸ਼੍ਰੀਮਤੀ ਕੁਸ਼ੱਲਿਆ ਦੇਵੀ 303ਵੀਂ ਨੇਤਰਦਾਨੀ ਦੀ ਸੂਚੀ ਵਿੱਚ ਸ਼ਾਮਿਲ ਹੋਏ ਹਨ।

No comments: