BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

4.5 ਲੱਖ ਦਾ ਬਾਸਮਤੀ ਝੋਨਾ ਲੁੱਟਣ ਦੇ ਮਾਮਲੇ 'ਚ ਤਿੰਨ ਮਹੀਨੇ ਬਾਅਦ ਵੀ ਪੁਲਿਸ ਪੜਤਾਲ ਤੱਕ ਸੀਮਤ

ਜਲਾਲਾਬਾਦ, 7 ਮਾਰਚ (ਬਬਲੂ ਨਾਗਪਾਲ)- 8 ਦਸੰਬਰ ਵਾਲੇ ਦਿਨ ਐਫ ਐਫ ਰੋਡ 'ਤੇ ਲਾਲੋਵਾਲੀ ਪਿੰਡ ਦੀ ਨਹਿਰ ਦੇ ਪੁਲ ਕੋਲ 4.5 ਲੱਖ ਦੀ ਕੀਮਤ ਦੇ 408 ਗੱਟੇ ਬਾਸਮਤੀ 1121 ਝੋਨੇ ਦੇ 408 ਗੱਟੇ ਅਗਿਆਤ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ 'ਤੇ ਲੁੱਟਣ ਦੀ ਘਟਨਾ ਦੇ ਮਾਮਲੇ ਵਿਚ ਪੁਲਿਸ ਕੋਈ ਕਾਰਵਾਈ ਕਰਨ ਦੀ ਬਜਾਏ ਤਿੰਨ ਮਹੀਨੇ ਦਾ ਸਮਾਂ ਬੀਤਣ ਤੋਂ ਬਾਅਦ ਵੀ ਪੜਤਾਲ ਕਰਨ ਵਿਚ ਸਮਾਂ ਬਰਬਾਦ ਕਰ ਰਹੀ ਹੈ। ਜੇ ਕੇ ਰਾਈਸ ਮਿੱਲ ਦੇ ਭਾਈਵਾਲ ਮੁਕੇਸ਼ ਢਲ ਨੇ ਦੱਸਿਆ ਹੈ ਕੇ 8 ਦਸੰਬਰ ਵਾਲੇ ਦਿਨ ਫਾਜਿਲਕਾ ਦੀ ਅਨਾਜ਼ ਮੰਡੀ ਤੋਂ ਇਕ ਟਰੈਕਟਰ ਟਰਾਲਾ ਜਿਸ ਦਾ ਨੰਬਰ ਪੀ ਬੀ 22 ਸੀ 4835 ਵਿਚ 408 ਗੱਟੇ ਬਾਸਮਤੀ 1121 ਝੋਨਾ ਲੱਦ ਕੇ ਡਰਾਈਵਰ ਜੁਗਿੰਦਰ ਸਿੰਘ ਮੰਡੀ ਲਾਧੂਕਾ ਵੱਲ ਵਾਪਸ ਆ ਰਿਹਾ ਸੀ ਤਾਂ ਇਸ ਦੌਰਾਨ ਸ਼ਾਮ ਦੇ ਤਕਰੀਬਨ 6 ਵਜੇ ਉਕਤ ਸਥਾਨ 'ਤੇ ਅਗਿਆਤ ਲੁਟੇਰਿਆਂ ਨੇ ਡਰਾਈਵਰ ਨੂੰ ਅਗਵਾ ਕਰਕੇ ਟਰੈਕਟਰ ਟਰਾਲੀ ਸਮੇਤ ਝੋਨਾ ਲੈ ਕੇ ਫ਼ਰਾਰ ਹੋ ਗਏ। ਜਿਸ ਤੋਂ 2 ਘੰਟੇ ਬਾਅਦ ਇਹ ਟਰੈਕਟਰ ਟਰਾਲਾ ਖ਼ਾਲੀ ਹਾਲਤ ਵਿਚ ਫਾਜਿਲਕਾ ਮਲੋਟ ਰੋਡ 'ਤੇ ਪਿੰਡ ਚੁਵਾੜਿਆਂ ਵਾਲਾ ਦੇ ਕੋਲੋਂ ਮਿਲਿਆ ਤੇ ਇਸ ਤੋ ਕੁੱਝ ਦੂਰੀ ਤੋ ਟਰੈਕਟਰ ਦਾ ਡਰਾਈਵਰ ਜੁਗਿੰਦਰ ਸਿੰਘ ਵੀ ਮਿੱਲ ਗਿਆ ਉਸਦੇ ਅਨੁਸਾਰ ਸਫ਼ੈਦ ਰੰਗ ਦੀ ਸਕਾਰਪੀਓ ਗੱਡੀ ਜਿਸ ਦੀ ਨੰਬਰ ਪਲੇਟ ਅੱਧੀ ਟੁੱਟੀ ਹੋਈ ਸੀ 'ਤੇ ਸਵਾਰ ਕੁੱਝ ਅਗਿਆਤ ਲੁਟੇਰਿਆਂ ਨੇ ਉਸ ਦਾ ਰਾਹ ਰੋਕ ਕੇ ਹਥਿਆਰਾਂ ਦੀ ਨੋਕ 'ਤੇ ਉਸਨੂੰ ਬੰਦੀ ਬਣਾ ਲਿਆ ਤੇ ਟਰੈਕਟਰ ਟਰਾਲਾ ਲੈ ਕੇ ਫ਼ਰਾਰ ਹੋ ਗਏ। ਮੁਕੇਸ਼ ਢਲ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਨੂੰ ਸੰਜੀਦਗੀ ਦੇ ਨਾਲ ਨਹੀ ਲੈ ਰਹੀ ਤੇ ਜੇਕਰ ਇਸ ਮਾਮਲੇ ਤੋਂ ਪਰਦਾ ਹਟਾਉਣ ਲਈ ਥੋੜੀ ਬਹੁਤ ਵੀ ਕੋਸ਼ਿਸ਼ ਕੀਤੀ ਜਾਂਦੀ ਤਾ ਵੱਡੀ ਸਫਲਤਾ ਹਾਸਲ ਕੀਤੀ ਜਾ ਸਕਦੀ ਸੀ। ਉਨਾਂ ਕਿਹਾ ਕਿ ਟਰੈਕਟਰ ਟਰਾਲਾ ਫਾਜਿਲਕਾ ਮਲੋਟ ਰੋਡ 'ਤੇ ਛੱਡਣ ਤੋ ਪਹਿਲਾ ਪਿੰਡ ਚੁਵਾੜਿਆਂ ਵਾਲਾ ਦੇ ਵਿਚੋਂ ਲੰਘਣ ਸਮੇਂ ਬਿਜਲੀ ਦੇ ਖੰਭੇ ਨਾਲ ਹਾਦਸਾਗ੍ਰਸਤ ਹੋ ਗਿਆ ਸੀ ਇਸ ਦੌਰਾਨ ਪਿੰਡ ਵਾਸੀਆਂ ਦਾ ਚਾਲਕ ਦੇ ਨਾਲ ਝਗੜਾ ਵੀ ਹੋਇਆ ਤੇ ਵੱਖਰੇ ਤੌਰ 'ਤੇ ਪਿੰਡ ਵਾਲਿਆਂ ਵੱਲੋਂ ਇਸ ਸਬੰਧੀ ਥਾਣਾ ਸਦਰ ਫਾਜਿਲਕਾ ਤੇ ਪਾਵਰ ਕਾਮ ਦੇ ਦਫਤਰ ਵਿਖੇ ਸ਼ਿਕਾਇਤ ਪੱਤਰ ਦੇ ਕੇ ਚਾਲਕ ਦੇ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ ਪਰ ਇਸ ਸਾਰੀ ਕਾਰਵਾਈ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਉਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਜ਼ਿਲਾ ਪੁਲਿਸ ਕਪਤਾਨ ਨੂੰ ਮਿਲ ਕੇ ਯੋਗ ਕਾਰਵਾਈ ਕੀਤੇ ਜਾਣ ਦੀ ਮੰਗ ਕਰਨਗੇ। ਇਸ ਸਬੰਧੀ ਜ਼ਿਲੇ ਦੇ ਐੱਸ. ਐੱਸ. ਪੀ. ਬਲੀਰਾਮ ਪਟੇਲ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਇਹ ਮਾਮਲਾ ਉਨਾਂ ਦੇ ਆਉਣ ਤੋਂ ਪਹਿਲਾ ਦਾ ਹੈ ਪੁਲਿਸ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰੇਗੀ।

No comments: