BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

88 ਸਾਲਾਂ ਬਜ਼ੁਰਗ ਨੇ ਦੌੜ ਮੁਕਾਬਲਿਆਂ 'ਚ 2 ਮੈਡਲ ਜਿੱਤ ਕੇ ਇਲਾਕੇ ਦਾ ਨਾਂਅ ਰੇਸ਼ਨ ਕੀਤਾ

ਜਲਾਲਾਬਾਦ 24 ਮਾਰਚ (ਬਬਲੂ ਨਾਗਪਾਲ)-ਇਸ ਸਰਹੱਦੀ ਖੇਤਰ ਦੇ ਬਜ਼ੁਰਗ ਦੌੜਾਕ ਨੈਸ਼ਨਲ ਐਵਾਰਡੀ ਮਾਸਟਰ ਜਸਵੰਤ ਸਿੰਘ ਗਿੱਲ ਨੇ 22 ਮਾਰਚ ਨੂੰ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਕਰਵਾਏ ਗਏ ਸੂਬਾ ਪੱਧਰੀ ਮੁਕਾਬਲਿਆਂ ਦੌਰਾਨ 2 ਸਿਲਵਰ ਮੈਡਲ ਜਿੱਤ ਕੇ ਇਸ ਖੇਤਰ ਦਾ ਨਾਂਅ ਰੋਸ਼ਨ ਕੀਤਾ ਹੈ। ਉਨਾਂ ਦੱਸਿਆ ਕਿ 80 ਤੋਂ 90 ਸਾਲ ਵਰਗ ਮੁਕਾਬਲਿਆਂ ਦੌਰਾਨ 100 ਤੇ 800 ਮੀਟਰ ਦੌੜਾਂ 'ਚ ਉਨਾਂ ਨੇ ਦੂਸਰਾ ਸਥਾਨ ਹਾਸਲ ਕਰਕੇ 2 ਸਿਲਵਰ ਮੈਡਲ ਜਿੱਤਣ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਣ ਵਾਲੇ ਦੌੜ ਮੁਕਾਬਲਿਆਂ 'ਚ ਕਈ ਮੈਡਲ ਜਿੱਤ ਕੇ ਅਪਣੇ ਪਿੰਡ ਕਿੜਿਆਵਾਲੀ ਤੇ ਇਸ ਸਰਹੱਦੀ ਖੇਤਰ ਦਾ ਨਾਂਅ ਰੋਸ਼ਨ ਕਰ ਚੁੱਕੇ ਹਨ। ਉਨਾਂ ਦੀ ਇਸ ਜਿੱਤ 'ਤੇ ਪ੍ਰਿੰਸੀਪਲ ਹੰਸ ਰਾਜ, ਹਰਬੰਸ ਲਾਲ ਕੁੱਕੜ, ਅਵਿਨਾਸ਼ ਕਮਰਾ, ਭਾਈ ਰਜਿੰਦਰ ਪਾਲ ਸਿੰਘ ਕੁੱਕੂ, ਬਰਮਾ ਨੰਦ ਚਾਵਲਾ, ਅਮੋਲਕ ਸਿੰਘ ਦੇਵਗਨ, ਰਵਿੰਦਰ ਜੁਲਾਹਾ ਪੰਮਾ, ਮੁਕੇਸ਼ ਢੱਲ, ਕ੍ਰਿਸ਼ਨ ਵਧਾਵਨ ਕਨਈਆ ਤੇ ਗੁਰਮੀਤ ਸਿੰਘ ਕਾਠਪਾਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਧਾਈ ਦਿੱਤੀ।

No comments: