BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਂਹਮਾਈ ਦੇ ਪਵਿੱਤਰ ਨਰਾਤਿਆਂ ਦੇ ਸਬੰਧ ਵਿੱਚ ਦੇਵੀ ਦਵਾਰਾ ਮੰਦਰ ਵਿਖੇ ਕਥਾ ਦਾ ਸ਼ੁਭ ਆਰੰਭ

ਕਣਾ ਸੁਣਾਉਂਦੇ ਪੰਡਿਤ ਅਸ਼ੋਕ ਕੁਮਾਰ ਤੇ ਮੌਜੂਦ ਲੋਕ
ਜਲਾਲਾਬਾਦ 30 ਮਾਰਚ (ਬਬਲੂ ਨਾਗਪਾਲ)- ਮਾਂਹਮਾਈ ਦੇ ਪਵਿੱਤਰ ਨਰਾਤਿਆਂ ਦੇ ਸਬੰਧ ਵਿੱਚ ਸਥਾਨਕ ਦੇਵੀ ਦਵਾਰਾ ਮੰਦਰ ਵਿਖੇ ਬੀਤੀ ਰਾਤ ਕਥਾ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਦੌਰਾਨ ਹਾਜਰ ਸ਼ਰਧਾਲੂਆਂ ਨੂੰ ਕਥਾ ਸੁਣਾਉਦੇ ਹੋਏ ਪੰਡਿਤ ਅਸ਼ੋਕ ਕੁਮਾਰ ਨੇ ਕਿਹਾ ਕਿ ਹਿੰਦੂ ਧਰਮ ਵਿੱਚ ਨਰਾਤਿਆਂ ਦੀ ਕਾਫੀ ਮਹਾਨਤਾ ਹੈ ਤੇ ਇਸ ਦੌਰਾਨ ਸੇਵਾ ਤੇ ਭਜਨ ਕਰਨ ਵਾਲਿਆਂ ਤੋਂ ਮਾਂਹਮਾਈ ਨੂੰ ਮੂੰਹ ਮੰਗੀਆਂ ਮੁਰਾਦਾ ਮਿਲਦੀਆਂ ਹਨ। ਮੰਦਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰਸ਼ੋਤਮ ਬਜਾਜ ਤੇ ਪ੍ਰਧਾਨ ਸ਼ੰਟੀ ਕੁੱਕੜ ਨੇ ਦੱਸਿਆ ਕਿ ਹਰ ਨਰਾਤਿਆਂ ਦੇ ਸਬੰਧ ਵਿੱਚ ਦੇਵੀ ਦਵਾਰਾ ਮੰਦਰ ਵਿਖੇ ਕਥਾ ਦਾ ਆਯੋਜਨ ਕੀਤਾ ਗਿਆ ਹੈ ਤੇ ਇਹ ਕਥਾ 5 ਅਪ੍ਰੈਲ ਤੱਕ ਹਰ-ਰੋਜ ਰਾਤ 8-10 ਵਜੇ ਤੱਕ ਹੋਵੇਗੀ। ਪਹਿਲੇ ਨਰਾਤੇ ਮੌਕੇ ਵਿਜੇ ਕੁਮਾਰ ਰਹੇਜਾ ਦੇ ਪਰਿਵਾਰ ਵੱਲੋਂ ਪੂਜਾ ਕਰਵਾਈ ਗਈ ਤੇ ਲੰਗਰ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਰੀ ਸੰਖਿਆਂ ਸ਼ਰਧਾਲੂ ਹਾਜਰ ਸਨ ਤੇ ਕਥਾ ਉਪਰੰਤ ਸ਼ਰਧਾਲੂਆਂ ਲਈ ਅਤੁੱਟ ਲੰਗਰ ਵਰਤਾਇਆ ਗਿਆ।

No comments: