BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਹਿਤ ਸਭਾ ਜਲਾਲਾਬਾਦ ਦੀ ਮੀਟਿੰਗ ਹੋਈ

ਸਾਹਿਤ ਸਭਾ ਦੀ ਮੀਟਿੰਗ ਦਾ ਇਕ ਦ੍ਰਿਸ਼
ਜਲਾਲਾਬਾਦ 30 ਮਾਰਚ (ਬਬਲੂ ਨਾਗਪਾਲ)- ਸਾਹਿਤ ਸਭਾ ਜਲਾਲਾਬਾਦ (ਰਜਿ:) ਦੀ ਮੀਟਿੰਗ ਸਥਾਨਕ ਐਫੀਸ਼ਿਐਂਟ  ਕਾਲੇਜ ਵਿਖੇ ਪ੍ਰਧਾਨ ਤਿਲਕ ਰਾਜ ਕਾਹਲ ਦੀ ਪ੍ਰਧਾਨਗੀ ਹੇਠ ਹੋ?ੀ। ਪ੍ਰਾਧਨ ਨੇ  ਸ਼ਾਮਿਲ ਮੈਬਰਾਂ ਨੂੰ 2074 ਵਰੇ ਦੀ ਵਧਾ?ੀ ਦਿੰਦੇ ਕਿਹਾ ਮੀਟਿੰਗ ਦੀ ਕਾਰਵਾਈ ਨੂੰ ਅਗਾਂਹ ਵਧਾਇਆ। ਸਭਾ ਦੀ ਜਨਰਲ ਸਕੱਤਰ ਪ੍ਰੀਤਿ ਬਬੂਟਾ ਨੇ ਅਪ੍ਰੈਲ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਤੇ ਚਾਨਣ ਪਾਉਂਦੇ ਕਮੇਟੀ ਵਲੋਂ ਕਰਵਾਏ ਜਾਣ ਵਾਲੇ ਰੁਬਰੂ ਪ੍ਰੋਗਰਾਮ ਬਾਰੇ ਮੈਬਰਾਂ ਨਾਲ ਵਿਚਾਰ-ਵਿਟਾਂਦਰਾ ਕੀਤਾ ਤੇ ਸ਼ਾਮਿਲ ਮੈਬਰਾਂ ਦੀਆ ਰਚਨਾਵਾਂ ਸੁਣ ਵਾਤਾਵਰਣ ਨੂੰ ਰੋਚਕ ਬਣਾ?ਿਆ। ਜਿਸ ਵਿੱਚ ਸਰਪੰਚ ਸੰਤੋਖ ਸਿੰਘ , ਮਨੋਹਰ ਲਾਲ , ਬਲਵੀਰ ਸਿੰਘ ਰਹੇਜਾ, ਦਿਆਲ ਸਿੰਘ ਪਿਆਸਾ, ਗੋਪਾਲ ਬਜ਼ਾਜ, ਕੁਲਦੀਪ ਬਰਾੜ, ਕਿਸ਼ੋਰ ਚੰਦ ਦਾਸ, ਰਾਜ ਕੁਮਾਰ ਗਗਨੇਜਾ, ਪਰਮਜੀਤ ਸਿੰਘ ਸੈਦੋ ਕੀ , ਅਸ਼ੋਕ ਮੌਜੀ, ਅੰਮ੍ਰਿਤ ਰਾਏ ਪਾਲੀ ਆਦਿ ਸ਼ਾਮਿਲ਼ ਸਨ। ਸਭਾ ਦੇ ਖਜ਼ਾਨਚੀ ਅੰਗਰੇਜ਼ ਸਿੰਘ ਸਿੱਧੂ ਨੇ ਆਪਣੀ ਮੰਗਣੀ ਦੀ ਖਬਰ ਸੁਣਾ ਸਭ ਨੂੰ ਖੁਸ਼ ਕੀਤਾ ਤੇ ਸਭ ਨੇ ਅੰਗਰੇਜ਼ ਸਿੰਘ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੱਤੀਆ।

No comments: