BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਯੂਰਵੈਦਿਕ ਤੇ ਹੋਮਿਊਪੈਥਿਕ ਇਲਾਜ ਪ੍ਰਣਾਲੀ ਪੁਰਾਣੀਆਂ ਤੇ ਲਾ-ਇਲਾਜ ਬਿਮਾਰੀਆਂ ਦਾ ਇਲਾਜ ਕਰਨ ਵਿੱਚ ਸਮਰੱਥ

ਆਯੂਵੈਦਿਕ ਅਤੇ ਹੋਮਿਊਪੈਥਿਕ ਮੁਫ਼ਤ ਜਾਂਚ ਕੈਂਪ ਦੌਰਾਨ 881 ਮਰੀਜ਼ਾਂ ਦਾ ਚੈਕ-ਅੱਪ
ਜਲੰਧਰ 24 ਮਾਰਚ (ਜਸਵਿੰਦਰ ਆਜ਼ਾਦ)- ਲੋਕਾਂ ਨੂੰ ਆਯੂਰਵੈਦਿਕ ਅਤੇ ਹੋਮਿਊਪੈਥਿਕ ਇਲਾਜ ਪ੍ਰਣਾਲੀ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਵਲੋਂ ਸੂਬੇ ਵਿਚ ਲਗਾਏ ਜਾ ਰਹੇ 100 ਮੁਫ਼ਤ ਜਾਂਚ ਕੈਂਪਾਂ ਦੀ ਲੜੀ ਵਜੋਂ ਜਲੰਧਰ ਵਿਖੇ ਲਗਾਏ ਜਾਣ ਵਾਲੇ 5 ਕੈਂਪਾਂ ਵਿਚੋਂ ਅੱਜ ਤੀਜਾ ਮੁਫ਼ਤ ਆਯੂਰਵੈਦਿਕ ਅਤੇ ਹੋਮਿਊਪੈਥੀ ਕੈਂਪ ਜ਼ਿਲਾ ਆਯੂਰਵੈਦਿਕ ਅਫਸਰ ਜਲੰਧਰ ਡਾ.ਪੂਨਮ ਡੋਗਰਾ ਅਤੇ ਜ਼ਿਲਾ ਹੋਮਿਊਪੈਥੀ ਅਫਸਰ ਜਲੰਧਰ ਡਾ.ਅਸ਼ਵਨੀ  ਕੁਮਾਰ ਸ਼ਰਮਾਂ ਦੀ ਅਗਵਾਈ ਵਿਚ ਗੁਰੂ ਰਾਮ ਦਾਸ ਨਗਰ ਨਾਖਾਂ ਵਾਲਾ ਬਾਗ ਜ਼ਿਲਾ ਜਲੰਧਰ ਵਿਖੇ ਲਗਾਇਆ ਗਿਆ ਜਿਸ ਵਿਚ 881 ਮਰੀਜ਼ਾਂ ਦਾ ਚੈਕ-ਅਪ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਜ਼ਿਲਾ ਆਯੂਰਵੈਦਿਕ ਅਫਸਰ ਜਲੰਧਰ ਡਾ.ਪੂਨਮ ਡੋਗਰਾ ਅਤੇ ਜ਼ਿਲਾ ਹੋਮਿਊਪੈਥੀ ਅਫਸਰ ਜਲੰਧਰ ਡਾ.ਅਸ਼ਵਨੀ  ਕੁਮਾਰ ਸ਼ਰਮਾਂ ਨੇ ਹਾਜ਼ਰ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਆਯੂਵੈਦਿਕ ਤੇ ਹੋਮਿਊਪੈਥਿਕ ਇਲਾਜ ਪ੍ਰਣਾਲੀ ਪ੍ਰਤੀ ਜਾਗਰੂਕ ਕੀਤਾ। ਉਨਾਂ ਕਿਹਾ ਕਿ ਆਯੂਰਵੈਦਿਕ ਅਤੇ ਹੋਮਿਊਪੈਥਿਕ ਇਲਾਜ ਪ੍ਰਣਾਲੀਆਂ ਬਹੁਤ ਹੀ ਸਸਤੀਆਂ ਅਤੇ ਕਾਰਗਰ ਇਲਾਜ ਪ੍ਰਣਾਲੀਆਂ ਹਨ। ਉਨਾਂ ਕਿਹਾ ਕਿ ਹੋਮਿਊਪੈਥਿਕ ਇਲਾਜ ਪ੍ਰਣਾਲੀ ਰਾਹੀਂ ਇਲਾਜ ਕਰਵਾਉਣ 'ਤੇ ਬਿਮਾਰੀ ਦੁਬਾਰਾ ਮਰੀਜ਼ ਨੂੰ ਨਹੀਂ ਹੁੰਦੀ ਅਤੇ ਇਹ ਪ੍ਰਣਾਲੀਆਂ ਔਰਤਾਂ ਅਤੇ ਬੱਚਿਆਂ ਦੇ ਇਲਾਜ ਵਿਚ ਬਹੁਤ ਹੀ ਲਾਭਦਾਇਕ ਹਨ। ਉਨਾਂ ਕਿਹਾ ਕਿ ਹੋਮਿਊਪੈਥਿਕ ਅਤੇ ਆਯੂਵੈਦਿਕ ਵਿਧੀ ਨਾਲ ਪੁਰਾਣੀਆਂ ਤੇ ਲਾ-ਇਲਾਜ ਬਿਮਾਰੀਆਂ ਜਿਵੇਂ ਜੋੜਾਂ ਦਾ ਦਰਦ, ਪੁਰਾਣੀ ਖਾਂਸੀ, ਦਮਾਂ, ਗੁਰਦੇ ਦੀਆਂ ਪੱਥਰੀਆਂ,ਰਸੌਲੀਆਂ, ਚਮੜੀ ਦੇ ਰੋਗ, ਮਾਨਸਿਕ ਰੋਗ, ਜਨਾਨਾ ਰੋਗ, ਬੱਚਿਆਂ ਦੀਆਂ ਬਿਮਾਰੀਆਂ ਟੋਨਸਿਲ,ਵਾਲਾਂ ਦਾ ਝੜਨਾ ਅਤੇ ਬਲੱਡ ਪ੍ਰੈਸ਼ਰ ਆਦਿ ਦਾ ਇਲਾਜ ਸੰਭਵ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਇਨਾਂ ਮੁਫ਼ਤ ਜਾਂਚ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਹੋਰਨਾਂ ਨੂੰ ਵੀ ਹੋਮਿਊਪੈਥਿਕ ਅਤੇ ਆਯੂਰਵੈਦਿਕ ਇਲਾਜ ਪ੍ਰਣਾਲੀਆਂ ਪ੍ਰਤੀ ਜਾਗਰੂਕ ਕਰਨ।
ਇਸ ਮੌਕੇ ਡਾ.ਜੋਗਿੰਦਰ ਪਾਲ ਅਤੇ ਡਾ.ਅਨੀਤਾ ਆਯੂਰਵੈਦਿਕ ਮੈਡੀਕਲ ਅਫਸਰ, ਡਾ.ਇੰਦੂ ਵਧਵਾ ਅਤੇ ਡਾ.ਰਜਨੀਸ਼ ਕੁਮਾਰ ਹੋਮਿਊਪੈਥਿਕ ਮੈਡੀਕਲ ਅਫਸਰ ਵਲੋਂ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਸ੍ਰੀ ਮਦਨ ਲਾਲ ,ਸ੍ਰੀਮਤੀ ਸੁਮਨ ਬਾਲਾ ਉਪ-ਵੈਦ, ਸ੍ਰੀਮਤੀ ਰਮੇਸ਼ ਰਾਣੀ ਅਤੇ ਸ੍ਰੀ ਮਹਿੰਦਰ ਪਾਲ ਡਿਸਪੈਂਸਰ, ਸ੍ਰੀ ਮਨੀਸ਼ ਕੁਮਾਰ ਅਤੇ ਸ੍ਰੀ ਰਜੇਸ਼ ਕੁਮਾਰ ਪੈਰਾ ਮੈਡੀਕਲ ਸਟਾਫ਼ ਵਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤਕਸੀਮ ਕੀਤੀਆਂ ਗਈਆਂ।

No comments: