BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਰਤੀ ਕਿਸਾਨ ਯੂਨੀਅਨ ਦੀ ਮਹੀਨਾਵਾਰ ਮੀਟਿੰਗ

ਜਲਾਲਾਬਾਦ, 21 ਮਾਰਚ (ਬਬਲੂ ਨਾਗਪਾਲ)-ਭਾਰਤੀ ਕਿਸਾਨ ਯੂਨੀਅਨ ਰਜਿਸਟਰਡ ਨੰਬਰ 283 ਪੰਜਾਬ ਬਲਾਕ ਅਰਨੀਵਾਲਾ ਦੀ ਮਹੀਨਾਵਾਰ ਮੀਟਿੰਗ ਗੋਪਾਲ ਸਿੰਘ ਸੰਧੂ ਤੇ ਨਿਸ਼ਾਨ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਜਿਸ 'ਚ ਬਲਾਕ ਪ੍ਰਧਾਨ ਜੋਗਿੰਦਰ ਸਿੰਘ ਬੰਨਾਵਾਲਾ , ਜਨਰਲ ਸਕੱਤਰ ਕੇਵਲਜੀਤ ਸਿੰਘ ਭੋਲਾ ਵੱਲੋਂ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਪੰਜਾਬ ਸਰਕਾਰ ਤੋਂ ਨਰਮਾ ਪੱਟੀ ਵਾਸਤੇ ਬੀ.ਟੀ. ਨਰਮਾ ਦੇ ਵਧੀਆ ਬੀਜਾਂ ਦਾ ਪ੍ਰਬੰਧ ਕਰਨ ਦੀ ਮੰਗ ਰੱਖੀ ਗਈ ਤੇ ਇਸ ਤੋਂ ਇਲਾਵਾ ਨਹਿਰੀ ਵਿਭਾਗ ਵੱਲੋਂ 27 ਮਾਰਚ ਤੋਂ ਪਾਣੀ ਬੰਦੀ ਕੀਤੇ ਜਾਣ ਨੂੰ ਗੈਰ ਵਾਜਬ ਦੱਸਿਆ ਤੇ ਕਿਹਾ ਕਿ ਇਸ ਨਾਲ ਨਰਮੇ ਵਾਲੀਆਂ ਪਿਛੇਤੀਆਂ ਕਣਕਾਂ ਦੇ ਝਾੜ 'ਤੇ ਅਸਰ ਪਵੇਗਾ। ਕਿਸਾਨ ਯੂਨੀਅਨ ਨੇ ਸਰਕਾਰ ਕੋਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਤੇ ਕੱਚੇ ਖਾਲ਼ਾਂ ਨੂੰ ਪੱਕੇ ਕੀਤਾ ਜਾਣ ਦੀ ਮੰਗ ਰੱਖੀ। ਮੀਟਿੰਗ 'ਚ ਬਾਜ਼ ਸਿੰਘ, ਮਨਜੀਤ ਸਿੰਘ, ਪ੍ਰਿਥੀ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਬਰਾੜ , ਪਰਮਜੀਤ ਸਿੰਘ, ਨਿਸ਼ਾਨ ਸਿੰਘ ਕੰਧਵਾਲਾ ਹਾਜਰ ਖਾਂ, ਮਹਿੰਦਰ ਸਿੰਘ, ਸੁਖਦਿਆਲ ਸਿੰਘ, ਕੁਲਵੰਤ ਸਿੰਘ ਤੇ ਜਥੇਦਾਰ ਕੁਲਦੀਪ ਸਿੰਘ ਹਾਜ਼ਰ ਸਨ।

No comments: