BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟੈਕਨੀਕਲ ਬਿਜਲੀ ਕਾਮਿਆਂ ਨੇ ਕੀਤੀ ਰੋਸ ਰੈਲੀ

ਜਲਾਲਾਬਾਦ 16 ਮਾਰਚ (ਬਬਲੂ ਨਾਗਪਾਲ)- ਪੰਜਾਬ ਰਾਜ ਬਿਜਲੀ ਬੋਰਡ ਇੰਮਪਲਾਈਜ਼ ਜੁਆਇੰਟ ਫੋਰਮ ਦੇ ਸੱਦੇ 'ਤੇ ਪਾਵਰ ਕਾਮ ਦੀ ਮਨੈਜਮੈਂਟ ਦੀ ਆਕੜਖੋਰ ਅਤੇ ਲਾਰੇ ਲੱਪੇ ਵਾਲੀ ਨੀਤੀ ਦੇ ਵਿਰੋਧ ਵਿੱਚ ਸ਼ਹਿਰੀ ਅਤੇ ਸਬ ਅਰਬਨ ਸਬ ਡਵੀਜ਼ਨ ਜਲਾਲਾਬਾਦ ਦੇ ਟੀ.ਐਸ.ਯੂ ਕਾਮਿਆਂ ਵਲੋਂ ਰੋਸ ਰੈਲੀ ਕੀਤੀ ਗਈ। ਇਸ ਰੈਲੀ ਦੀ ਪ੍ਰਧਾਨਗੀ ਸਾਥੀ ਇਕਬਾਲ ਸਿੰਘ ਗਾਮੂ ਵਾਲਾ ਵਲੋਂ ਕੀਤੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰੇ ਸਾਥੀ ਇਕਬਾਲ ਜੋਸਨ ਸਬ ਡਵੀਜ਼ਨ , ਸਬ ਅਰਬਨ ਸਕੱਤਰ, ਕੇਵਲ ਕ੍ਰਿਸ਼ਨ ਮੀਤ ਪ੍ਰਧਾਨ, ਦਲੀਪ ਸਿੰਘ ਸਹਾਇਕ ਸਕੱਤਰ, ਸ਼ਹਿਰੀ ਪ੍ਰਧਾਨ ਬੱਗਾ ਸਿੰਘ, ਕ੍ਰਿਸ਼ਨ ਚੰਦ ਸ਼ਹਿਰੀ ਸਕੱਤਰ, ਅਨਵਰ ਚੰਦ ਸ਼ਹਿਰੀ ਮੀਤ ਪ੍ਰਧਾਨ, ਬਲਦੇਵ ਸਿੰਘ ਮੀਤ ਪ੍ਰਧਾਨ  ਮੰਡਲ ਜਲਾਲਾਬਾਦ ਆਦਿ ਨੇ ਪਾਵਰ ਕਾਮ ਮਨੈਜਮੈਂਟ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਬਿਜਲੀ ਕਾਮਿਆਂ ਨੇ ਮਨੈਜਮੈਟ  ਤੇ ਜਨਵਰੀ 2016 , ਮਾਰਚ 2016, ਨਵੰਬਰ 2016  ਤੇ ਦਸਬੰਰ 2016 ਵਿਚ ਵਿਸ਼ਵਾਸ਼ ਕੀਤਾ ਪਰ ਪਾਵਰ ਕਾਮ ਦੀ ਮਨੈਜਮੈਂਟ ਦੀ ਕਿਰਦਾਰ ਨੇ ਇਕ ਵਾਰੀ ਫਿਰ ਸਾਬਤ ਕਰ ਦਿੱਤਾ ਕਿ ਲੋੜ ਤੋਂ ਵੱਧ ਵਿਸ਼ਵਾਸ਼ ਕਰਨਾ ਗਲਤ ਹੈ। ਜਿਸਦੇ ਸਿੱਟੇ ਵੱਜੋਂ ਅੱਜ ਫਿਰ ਬਿਜਲੀ ਕਾਮੇਂ ਆਪਣੀਆਂ ਹੱਕੀ ਅਤੇ ਜ਼ਾਇਜ ਮੰਗਾਂ ਲਈ ਸਘੰਰਸ਼ ਦੇ ਮੈਦਾਨ ਵਿੱਚ ਕੁੱਦੇ ਹਨ। 20 ਮਾਰਚ 2017 ਤੱਕ ਪਾਵਰਕਾਮ ਦੇ ਸੀ.ਐਮ.ਡੀ ਇੰਜ. ਕੇ.ਡੀ ਚੌਧਰੀ ਵਿਰੁੱਧ ਫੀਲਡ ਵਿਚ ਆਉਣ ਤੇ ਕਾਲੇ ਝੰਡਿਆਂ ਨਾਲ ਵਿਖਾਵੇ ਕੀਤੇ ਜਾਣਗੇ ਅਤੇ 21 ਮਾਰਚ ਨੂੰ ਪਟਿਆਲਾ ਦੇ ਹੈਂਡ ਆਫਿਸ ਦੇ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਜਾਵੇ। ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਮੰਡਲ ਸਕੱਤਰ, ਪ੍ਰਕਾਸ਼ ਬੱਤਰਾ ਸਰਕਲ ਸਕੱਤਰ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਤਰਾਂ ਬਿਜਲੀ ਕਾਮਿਆਂ ਦੇ ਪੇ ਬੈਂਡ ਵਿਚ 1-12-2011 ਤੋਂ ਵਾਧਾ ਕੀਤਾ ਜਾਵੇ ਅਤੇ 01-01 2006 ਤੋਂ ਕੈਟਾਗਰੀ ਵਾਇਜ ਤਨਖਾਹ ਸਕੇਲ , ਸਮਾਂ ਬੱਧ ਪੈਨਸ਼ਨ ਸਕੇਲ, 23 ਸਾਲਾਂ ਐਕਰੀ ਮੈਂਟ ਰਹਿੰਦੇ 4 ਹਜ਼ਾਰ ਬੇਰੁਜ਼ਗਾਰ ਲਾਈਨਮੈਨਾਂ ਦੀ ਭਰਤੀ ਕੀਤੀ ਜਾਵੇ , ਕੰਮਭਾਰ ਦੇ ਅਨੁਸਾਰ ਹੋਰ ਨਵੀ ਭਰਤੀ ਕੀਤੀ ਜਾਵੇ ਅਤੇ ਗ੍ਰੇਡ ਪੇਅ ਦਾ ਵਾਧਾ ਵਰਕਰਜ਼ ਕਾਮਿਆਂ ਤੇ ਵੀ ਲਾਗੂ ਕੀਤਾ ਜਾਵੇ ਜਨਵਰੀ 2016 ਤੋਂ ਨਵੇਂ ਪੇ ਸਕੇਲ ਜਲਦੀ ਜਾਰੀ ਕੀਤੇ ਜਾਣ ਨਹੀ ਤਾਂ ਪਾਵਰ ਕਾਮ ਮਨੈਜਮੈਂਟ ਨੂੰ ਬਿਜਲੀ ਕਾਮਿਆਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਬਿਜਲੀ ਕਾਮਿਆਂ ਨੇ ਨਵੀਂ ਸਰਕਾਰ ਤੋਂ ਮੰਗ ਕੀਤੀ  ਕਿ ਬਿਜਲੀ ਕਾਮਿਆਂ ਦੇ ਬਣਦੇ ਹੱਕ ਦਿਵਾਉਂਣ ਲਈ ਪਾਵਰ ਕਾਮ ਮਨੈਜਮੈਂਟ ਨੂੰ ਸਖਤ ਨਿਰਦੇਸ਼ ਦੇਵਾ ਤਾਂ ਕਿ ਮੁਲਾਜ਼ਮਾਂ ਦੇ  ਹੱਕ ਮਿਲ ਸਕਣ।
ਕੈਪਸ਼ਨ-ਆਪਣੀਆਂ ਹੱਕੀ ਮੰਗਾਂ ਲਈ ਪਾਵਰ ਕਾਮ ਦੀ ਮਨੈਜਮੈਂਟ ਦੇ ਖਿਲਾਫ ਨਾਅਰੇਬਾਜੀ ਕਰਦੇ ਹੋਏ ਬਿਜਲੀ ਕਾਮੇ

No comments: