BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇਮਾਨਦਾਰੀ ਅਤੇ ਨੇਕ ਨੀਤੀ ਦੀ ਮਿਸਾਲ ਸਨ ਸਵ. ਬਿਸ਼ੰਬਰ ਸਿੰਘ ਨਿਖੰਜ

ਭੋਗ 'ਤੇ ਵਿਸ਼ੇਸ਼
ਬਿਸ਼ੰਬਰ ਸਿੰਘ ਨਿਖੰਜ ਦੀ ਫਾਇਲ ਫੋਟੋ
ਜਲਾਲਾਬਾਦ, 14 ਮਾਰਚ (ਬਬਲੂ ਨਾਗਪਾਲ)-ਜਲਾਲਾਬਾਦ ਹਲਕੇ ਦੇ ਪਿੰਡ ਚੱਕ ਕਬਰ ਵਾਲਾ ਦਾ ਨਾਮੀ ਨਿਖੰਜ ਪਰਿਵਾਰ ਅੱਜ ਆਪਣੇ ਪਿੰਡ ਤੋਂ ਇਲਾਵਾ ਜਲਾਲਾਬਾਦ ਸ਼ਹਿਰ ਅਤੇ ਪੂਰੇ ਇਲਾਕੇ ਵਿੱਚ ਚੰਗੇ ਲੈਂਡਲਾਰਡ ਅਤੇ ਬਿਜ਼ਨਸਮੈਨ ਵਜੋਂ ਜਾਣਿਆਂ ਜਾਂਦਾ ਹੈ ਪਰ ਇਸ ਪਰਿਵਾਰ ਨੂੰ ਇਸ ਮੁਕਾਮ 'ਤੇ ਪਹੁੰਚਾਉਣ ਵਿੱਚ ਬਿਸ਼ਬੰਰ ਸਿੰਘ ਨਿਖੰਜ ਨੇ ਜੋ ਮਿਹਨਤ ਕੀਤੀ  ਉਸਦੀ ਮਿਸਾਲ ਬਹੁਤ ਘੱਟ ਮਿਲਦੀ ਹੈ। ਬਿਸ਼ੰਬਰ ਸਿੰਘ ਨਿਖੰਜ ਦਾ ਜਨਮ ਪਾਕਿਸਤਾਨ ਦੇ ਪਿੰਡ ਚੱਕ ਬੁੁੱਧ ਸਿੰਘ ਵਾਲਾ ਵਿਖੇ ਪਿਤਾ ਕੁੰਦਨ ਲਾਲ ਦੇ ਘਰ ਮਾਤਾ ਮਥਰਾ ਦੇਵੀ ਦੀ ਕੁੱਖੋਂ ਸਾਲ 1943 ਵਿੱਚ ਹੋਇਆ। ਸਿਰਫ 4 ਸਾਲ ਦੀ ਉਮਰ ਵਿੱਚ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਇਹ ਪਰਿਵਾਰ ਭਾਰਤ ਆ ਗਿਆ  ਬਿਸ਼ੰਬਰ ਸਿੰਘ ਨਿਖੰਜ ਨੇ ਆਪਣੀ ਪੜਾਈ ਪੂਰੀ ਕੀਤੀ ਅਤੇ ਨਾਲ ਹੀ ਜਮੀਨ ਦਾ ਕੰਮਕਾਜ ਵੀ ਸੰਭਾਲਿਆ। ਇਨਾਂ ਦਾ ਵਿਆਹ 1965 ਵਿੱਚ ਅਬੋਹਰ ਦੇ ਪਿੰਡ ਕੰਧ ਵਾਲਾ ਦੇ ਭਗਵਾਨ ਦਾਸ ਢੱਲ ਅਤੇ ਸ਼ਾਮ ਬਾਈ ਦੀ ਬੇਟੀ ਸੰਤੋਸ਼ ਰਾਣੀ ਨਾਲ ਹੋਇਆ। ਇਨਾਂ ਦੇ ਘਰ ਤਿੰਨ ਬੇਟੀਆਂ ਅਤੇ ਦੋ ਬੇਟਿਆਂ ਨੇ ਜਨਮ ਲਿਆ, ਜਿਨਾਂ ਨੂੰ ਵਧੀਆ ਪੜਾਈ ਕਰਵਾ ਕੇ ਇਨਾਂ ਸਮਾਜ ਵਿੱਚ ਜਾਇਜ ਮੁਕਾਮ ਤੱਕ ਪਹੁੰਚਾਇਆ। ਆਪਣੀ ਮਿਹਨਤ ਨੂੰ ਜਾਰੀ ਰੱਖਦਿਆਂ ਬਿਸ਼ੰਬਰ ਸਿੰਘ ਨਿਖੰਜ ਨੇ ਆਪਣੇ ਦੋਨਾਂ ਬੇਟਿਆਂ ਰਲ ਕੇ ਜਮੀਨ ਹੀ ਨਹੀਂ ਬਲਕਿ ਕਮਿਸ਼ਨ ਏਜੰਟ ਦਾ ਕਾਰੋਬਾਰ ਵੀ ਕਰਵਾਇਆ।  ਉਨਾਂ ਦੇ ਬੇਟੇ ਲਾਡੀ ਨਿਖੰਜ ਅਤੇ ਟਿੰਕੂ ਨਿਖੰਜ ਬਹੁਤ ਹੀ ਵਧੀਆ ਢੰਗ ਨਾਲ ਆਪਣਾ ਬਿਜਨਸ ਅਤੇ ਜਮੀਨੀ ਕਾਰੋਬਾਰ ਚਲਾ ਰਹੇ ਹਨ। ਬਿਸ਼ੰਬਰ ਸਿੰਘ ਨਿਖੰਜ ਨੇ ਆਪਣੀਆਂ ਤਿੰਨੇ ਬੇਟੀਆਂ ਅਤੇ ਦੋਵੇਂ ਬੇਟਿਆਂ ਦਾ ਚੰਗੇ ਘਰਾਂ ਵਿੱਚ ਵਿਆਹ ਕੀਤਾ । ਬਿਸ਼ੰਬਰ ਸਿੰਘ ਨਿਖੰਜ ਦਾ ਪ੍ਰਭਾਵ ਆਪਣੇ ਪਰਿਵਾਰ ਵਿੱਚ ਏਨਾ ਜ਼ਿਆਦਾ ਸੀ ਕਿ ਅੰਤਮ ਸਮੇਂ ਤੱਕ ਵੀ ਦੋਵੇਂ ਜਵਾਨ ਪੁੱਤਰ ਉਨਾਂ ਤੋਂ ਪੁੱਛੇ ਬਗੈਰ ਕੋਈ ਕੰਮ ਨਹੀਂ ਕਰਦੇ ਸਨ। ਸੰਘਰਸ਼ਮਈ ਜੀਵਨ ਵਿੱਚ ਸ਼ੂਗਰ ਦੀ ਪੁਰਾਣੀ ਬਿਮਾਰੀ ਅਤੇ ਸਮੇਂ ਸਮੇਂ 'ਤੇ ਸ਼ਰੀਰ ਨੂੰ ਆਈਆਂ ਹੋਰ ਤਕਲੀਫਾਂ ਕਾਰਨ ਇਸ ਸ਼ੇਰਦਿੱਲ ਇਨਸਾਨ ਦਾ ਸ਼ਰੀਰ ਕਮਜੋਰ ਪੈ ਗਿਆ। ਕਈ ਵਾਰ ਬਿਮਾਰ ਹੋਣ 'ਤੇ ਵੀ ਪਰਿਵਾਰ ਨੇ ਇਨਾਂ ਦੀ ਪੂਰੀ ਦੇਖਭਾਲ ਕੀਤੀ ਅਤੇ ਬੀਤੀ 9 ਮਾਰਚ ਨੂੰ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਇਸ ਵਿੱਚ ਸਵ. ਸ਼੍ਰੀ ਬਿਸ਼ੰਬਰ ਸਿੰਘ ਨਿਖੰਜ ਦੀ ਅੰਤਿਮ ਅਰਦਾਸ 15 ਮਾਰਚ ਦਿਨ ਬੁੱਧਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲਾਲਾਬਾਦ ਵਿਖੇ ਹੋਵੇਗੀ, ਜਿੱਥੇ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਸ਼ਖਸੀਅਤਾਂ ਉਨਾਂ ਨੂੰ ਸ਼ਰਧਾਂਜ਼ਲੀ ਦੇਣਗੀਆਂ।

No comments: