BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਂ ਸ਼ਾਰਧਾ ਵਿਦਿਆ ਪੀਠ ਵਿੱਚ ਬੱਚਿਆਂ ਦੇ ਸਲਾਨਾ ਨਤੀਜੇ ਐਲਾਨੇ

ਇਨਾਮ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁੱਦੇਦਾਰ ਅਤੇ ਮੈਂਬਰ।
ਜਲਾਲਾਬਾਦ, 28 ਮਾਰਚ (ਬਬਲੂ ਨਾਗਪਾਲ)- ਨੋਬਲ ਫਾਉਂਡੇਸ਼ਨ ਦੀ ਰਹਿਨੁਮਾਈ ਹੇਠ ਚੱਲ ਰਹੇ ਸਥਾਨਕ ਮਾਂ ਸ਼ਾਰਧਾ ਵਿਦਿਆ ਪੀਠ ਮੁਫਤ ਸਿੱਖਿਆ ਕੇਂਦਰ ਵਿੱਚ ਅੱਜ ਬੱਚਿਆਂ ਦੇ ਸਲਾਨਾ ਨਤੀਜੇ ਐਲਾਨੇ ਗਏ। ਇਸ ਮੌਕੇ ਸਕੂਲ ਦੇ ਮੈਨੇਜਮੈਂਟ ਦੇ ਅਹੁੱਦੇਦਾਰ ਰਾਕੇਸ਼ ਗਾਂਧੀ, ਸਮਾਜ ਸੇਵੀ ਰਾਜੀਵ ਦਹੂਜਾ, ਵਿਜੇ ਖੰਨਾ, ਨੀਰਜ ਠਠਈ ਅਤੇ ਹੋਰ ਮੈਂਬਰ ਮੌਜੂਦ ਸਨ। ਸਭ ਤੋਂ ਪਹਿਲਾਂ ਐਲਾਨੇ ਗਏ ਨਤੀਜਿਆਂ ਵਿੱਚ ਨਰਸਰੀ ਕਲਾਸ ਵਿੱਚ ਨਿਤਿਸ਼ ਨੇ ਪਹਿਲਾ, ਸੋਹਿਨੀ ਨੇ ਦੂਜਾ ਅਤੇ ਮੋਹਿਨੀ ਅਤੇ ਲਾਲ ਮੁਹੰਮਦ ਨੇ ਤੀਜਾ ਸਥਾਨ ਹਾਸਲ ਕੀਤਾ। ਐਲ.ਕੇ.ਜੀ. ਕਲਾਸ ਵਿੱਚ  ਕੁਨਾਲ ਨੇ ਪਹਿਲਾ, ਕੋਮਲ ਨੇ ਦੂਜਾ ਸਥਾਨ ਅਤੇ ਅਫਸਾਨਾ ਨੇ ਤੀਜਾ ਸਥਾਨ ਹਾਸਲ ਕੀਤਾ। ਯੂ.ਕੇ.ਜੀ ਵਿੱਚ ਆਰੀਨ ਨੇ ਪਹਿਲਾ, ਰਜਨੀ ਨੇ ਦੂਜਾ ਅਤੇ ਰੂਬੀਨ ਅਤੇ ਕਾਲੂ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰਾਂ ਪਹਿਲੀ ਕਲਾਸ ਵਿੱਚ ਸੁਨੀਲ ਨੇ ਪਹਿਲਾ, ਅਜੇ ਨੇ ਦੂਜਾ ਅਤੇ ਕੋਮਲ ਨੇ ਤੀਜਾ ਸਥਾਨ ਹਾਸਲ ਕੀਤਾ। ਦੂਸਰੀ ਕਲਾਸ ਵਿੱਚ ਕੁਰਬਾਨ ਨੇ ਪਹਿਲਾ ਸਥਾਨ, ਤੀਸਰੀ ਕਲਾਸ ਵਿੱਚ ਸੁਨੀਤਾ ਰਾਣੀ ਨੇ ਪਹਿਲਾ, ਚੌਥੀ ਕਲਾਸ ਵਿੱਚ ਪੂਜਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਦੌਰਾਨ ਸਕੂਲ ਵਿੱਚ ਰੇਗੂਲਰ ਆਉਣ ਵਾਲੇ ਵਿਦਿਆਰਥੀ ਕਰਨ ਕੁਮਾਰ ਅਤੇ ਅਨੁਸਾਸ਼ਨ ਵਿੱਚ ਰਹਿਣ ਵਾਲੇ ਬੱਚੇ ਮਨੀਸ਼ਾ ਅਤੇ ਵਿਸ਼ਾਲ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਜਾਨਕਾਰੀ ਦਿੰਦਿਆਂ ਰਾਕੇਸ਼ ਗਾਂਧੀ ਨੇ ਦੱਸਿਆ ਕਿ ਮਾਂ ਸ਼ਾਰਧਾ ਵਿਦਿਆ ਪੀਠ ਵਿੱਚ ਸਿਰਫ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਦਾਖਿਲਾ ਦਿੱਤਾ ਜਾਂਦਾ ਹੈ ਅਤੇ ਇਥੇ 100 ਤੋਂ ਵੱਧ ਬੱਚੇ ਮੁਫਤ ਸਿੱਖਿਆ ਗ੍ਰਹਿਣ ਕਰ ਰਹੇ ਹਨ। ਉਨਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਚੱਲ ਰਹੇ ਇਸ ਵਿਦਿਆ ਕੇਂਦਰ ਵਿੱਚ ਬੱਚਿਆਂ ਨੂੰ ਸਮੇਂ ਸਮੇਂ ਤੇ ਸਟੇਸ਼ਨਰੀ, ਵਰਦੀਆਂ ਅਤੇ ਹੋਰ ਸਮਾਨ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਪਿਛਲੇ ਲੰਬੇ ਸਮੇਂ ਤੋਂ ਭਾਰਤ ਵਿਕਾਸ ਪਰਿਸ਼ਦ ਵਲੋਂ ਦੁਪਿਹਰ ਦਾ ਮੁਫਤ ਖਾਣਾ ਵੀ ਦਿੱਤਾ ਜਾ ਰਿਹਾ ਹੈ।

No comments: