BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੱਚਿਆਂ ਦੀ ਪਹਿਲੀ ਪਸੰਦ ਬਣਿਆ ਚੀਨੀ ਸਮਾਨ ਮਨੁੱਖੀ ਜੀਵਨ ਲਈ ਹੈ ਖਤਰੇ ਦੀ ਘੰਟੀ

ਜਲਾਲਾਬਾਦ, 14 ਮਾਰਚ (ਬਬਲੂ ਨਾਗਪਾਲ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਥੇ ਇਕ ਪਾਸੇ ਮੇਕ ਇਨ ਇੰਡੀਆ ਦਾ ਨਾਅਰਾ ਲਗਾ ਰਹੇ ਹਨ, ਉਥੇ ਹੀ ਦੂਜੇ ਪਾਸੇ ਭਾਰਤ ਦੇ ਗੁਆਂਢੀ ਦੇਸ਼ ਚੀਨ ਵਿਚ ਭਾਰਤੀ ਤਿਉਹਾਰਾਂ ਮੌਕੇ ਚਾਈਨੀਜ਼ ਸਮਾਨ ਭਾਰਤ 'ਚ ਘੁਸਪੈਠ ਕਰ ਕੇ ਭਾਰਤ ਨੂੰ ਆਰਥਿਕ ਤੌਰ 'ਤੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਪੈਮਾਨੇ 'ਤੇ ਖਰਾ ਨਾ ਉੱਤਰਨ ਵਾਲੇ ਇਸ ਸਮਾਨ ਨੂੰ ਨਾ ਤਾਂ ਭਾਰਤ ਸਰਕਾਰ ਵੱਲੋਂ ਰੋਕਿਆ ਜਾ ਰਿਹਾ ਹੈ ਅਤੇ ਨਾ ਹੀ ਲੋਕਾਂ ਵੱਲੋਂ ਵੀ ਇਸ ਨੂੰ ਖ਼ਰੀਦਣਾ ਬੰਦ ਕੀਤਾ ਜਾ ਰਿਹਾ ਹੈ। ਬੱਚਿਆਂ ਦੇ ਪਸੰਦ ਦੇ ਕਾਰਟੂਨ ਨਾਲ ਸਜੇ ਸਮਾਨ ਦਾ ਇਸਤੇਮਾਲ ਚੀਨ ਵੱਲੋਂ ਕੀਤਾ ਜਾ ਰਿਹਾ ਹੈ, ਜੋ ਬੱਚਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਹੋਲੀ ਤਿਉਹਾਰ 'ਤੇ ਭਾਰਤ 'ਚ ਚਾਈਨੀਜ਼ ਪਿਚਕਾਰੀਆਂ ਤੋਂ ਇਲਾਵਾ ਬੋਤਲ ਰੰਗ, ਰੰਗੀਨ ਸਪਰੇ ਅਤੇ ਸੁੱਕੇ ਰੰਗਾਂ ਨੂੰ ਭਾਰਤੀ ਬਾਜ਼ਾਰ 'ਚ ਧੜੱਲੇ ਨਾਲ ਲਿਆਂਦਾ ਗਿਆ ਹੈ। ਭਾਰਤੀ ਸਮਾਨ ਤੋਂ ਘੱਟ ਕੀਮਤ 'ਤੇ ਮਿਲਣ ਵਾਲੇ ਇਸ ਸਮਾਨ ਨੂੰ ਖ਼ਰੀਦਣਾ ਲੋਕ ਜਿਆਦਾ ਪਸੰਦ ਕਰ ਰਹੇ ਹਨ। ਭਾਰਤੀ ਕਾਰੀਗਰਾਂ ਅਤੇ ਵਪਾਰੀਆਂ ਵੱਲੋਂ ਤਿਆਰ ਸਮਾਨ ਦੀ ਗੁਣਵੱਤਾ ਨੂੰ ਜਾਂਚਣ ਤੋਂ ਬਾਅਦ ਸਰਕਾਰ ਬਾਜ਼ਾਰ ਵਿਚ ਸਮਾਨ ਉਤਾਰਦੀ ਹੈ, ਉਥੇ ਹੀ ਚਾਈਨੀਜ਼ ਸਮਾਨ ਨੂੰ ਭਾਰਤ ਸਰਕਾਰ ਵੱਲੋਂ ਕਿਸੇ ਤਰਾਂ ਦੀ ਜਾਂਚ ਨਹੀਂ ਕੀਤੀ ਜਾਂਦੀ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭਾਂਵੇ ਮੇਕ ਇਨ ਇੰਡੀਆ ਦਾ ਨਾਅਰਾ ਲਗਾਇਆ ਜਾ ਰਿਹਾ ਹੈ, ਪਰ ਆਪਣੇ ਗੁਆਂਢੀ ਮੁਲਕ ਚੀਨ ਦੇ ਸਮਾਨ 'ਤੇ ਨਕੇਲ ਕੱਸਣ ਵਿਚ ਸਰਕਾਰ ਨਾਕਾਮ ਰਹੀ ਹੈ।
ਕੀ ਕਹਿੰਦੇ ਹਨ ਮਾਹਿਰ ਡਾਕਟਰ-ਫ਼ਾਜ਼ਿਲਕਾ ਦੇ ਸਿਵਲ ਹਸਪਤਾਲ 'ਚ ਤਾਇਨਾਤ ਡਾ.ਸੌਰਭ ਫੁਟੇਲਾ ਨੇ ਦੱਸਿਆ ਕਿ ਬਾਜ਼ਾਰ 'ਚ ਆਇਆ ਕੈਮੀਕਲ ਯੁਕਤ ਰੰਗ ਇਨਸਾਨ ਦੀਆਂ ਅੱਖਾਂ ਲਈ ਸਭ ਤੋਂ ਖ਼ਤਰਨਾਕ ਹੈ। ਇਸ ਲਈ ਹੋਲੀ ਖੇਡਦੇ ਸਮੇਂ ਅੱਖਾਂ ਦਾ ਖਾਸ ਧਿਆਨ ਦਿੱਤਾ ਜਾਵੇ। ਉਨਾਂ ਕਿਹਾ ਕਿ ਇਨਾਂ ਰੰਗਾਂ ਦਾ ਪਾਣੀ ਮੂੰਹ ਵਿਚ ਚਲੇ ਜਾਣ ਕਾਰਨ ਪੇਟ 'ਚ ਖ਼ਰਾਬੀ, ਐਲਰਜੀ, ਚਮੜੀ ਦੇ ਰੋਗ ਜ਼ਿਆਦਾ ਹੁੰਦੇ ਹਨ। ਲੋਕ ਚਾਈਨੀਜ਼ ਸਮਾਨ ਦੀ ਵਰਤੋਂ ਨਾ ਕਰਕੇ ਦੇਸੀ ਫੁੱਲਾਂ ਦੇ ਗੁਲਾਲ ਆਦਿ ਦਾ ਪ੍ਰਯੋਗ ਕਰਨ।
ਪਸ਼ੂਆਂ ਲਈ ਵੀ ਹੈ ਹਾਨੀਕਾਰਕ ਰੰਗ : ਸੰਜਨਾਂ ਸਚਦੇਵਾ-ਫਾਜ਼ਿਲਕਾ ਦੀ ਇਕ ਵਿਦਿਆਰਥਣ ਸੰਜਨਾਂ ਸਚਦੇਵਾ ਦਾ ਕਹਿਣਾ ਹੈ ਕਿ ਭਾਰਤੀ ਬਾਜ਼ਾਰਾਂ 'ਚ ਆਏ ਚਾਈਨੀਜ਼ ਰੰਗ ਮਨੁੱਖਾਂ ਦੇ ਨਾਲ-ਨਾਲ ਪਸ਼ੂਆਂ ਲਈ ਵੀ ਹਾਨੀਕਾਰਕ ਹੁੰਦੇ ਹਨ। ਉਨਾਂ ਕਿਹਾ ਕਿ ਰੰਗ ਸੁੱਟ ਕੇ ਖਾਲੀ ਥੈਲੀਆਂ ਬੇਜੁਬਾਨ ਪਸ਼ੂਆਂ ਦੇ ਅੰਦਰ ਚਲੀਆਂ ਜਾਂਦੀਆਂ ਹਨ, ਜਿਸ ਨਾਲ ਉਨਾਂ ਦੀ ਮੌਤ ਵੀ ਹੋ ਸਕਦੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਹਾਨੀਕਾਰਕ ਸਮਾਨ 'ਤੇ ਪਾਬੰਦੀ ਲਗਾਈ ਜਾਵੇ।
ਲੋਕ ਭਾਰਤੀ ਸਮਾਨ ਨੂੰ ਦੇਣ ਪਹਿਲ : ਮਧੁ ਗਾਂਧੀ-ਫ਼ਾਜ਼ਿਲਕਾ ਦੀ ਇਕ ਸਵਾਣੀ ਮਧੁ ਗਾਂਧੀ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਸ ਸਮੱਸਿਆ ਨੂੰ ਦੇਖਦਿਆਂ ਚੀਨੀ ਸਮਾਨ 'ਤੇ ਪਾਬੰਦੀ ਲਗਾ ਕੇ ਭਾਰਤੀ ਸਮਾਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਚੀਨੀ ਸਮਾਨ ਨੂੰ ਛੱਡ ਕੇ ਭਾਰਤੀ ਬਾਜ਼ਾਰ 'ਚ ਬਣੇ ਸਮਾਨ ਨੂੰ ਪਹਿਲ ਦੇ ਆਧਾਰ 'ਤੇ ਖ਼ਰੀਦਣਾ ਚਾਹੀਦਾ ਹੈ।

No comments: