BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਲ ਸਪਲਾਈ ਮਹਿਕਮੇ ਦੀਆਂ ਪਾਈਪਾਂ ਦੀ ਲੀਕੇਜ ਨਵੀਆਂ ਬਣੀਆਂ ਸੜਕਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ

ਜਲਾਲਾਬਾਦ 28 ਮਾਰਚ (ਬਬਲੂ ਨਾਗਪਾਲ)-ਮੰਡੀ ਲਾਧੂਕਾ 'ਚ ਜਲ ਸਪਲਾਈ ਲਈ ਪਾਈਆਂ ਪਾਈਪਾਂ 'ਚੋਂ ਪਾਣੀ ਦੀ ਲੀਕੇਜ ਕਾਰਨ ਲੱਖਾਂ ਰੁਪਈਆਂ ਦੀ ਲਾਗਤ ਨਾਲ ਨਵੀਆਂ ਬਣੀਆਂ ਸੜਕਾਂ ਟੁੱਟ ਰਹੀਆਂ ਹਨ। ਮੰਡੀ ਲਾਧੂਕਾ ਦੇ ਬੱਸ ਅੱਡੇ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਚੌਕ ਤੱਕ ਤਕਰੀਬਨ 50 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਸਾਲ ਪਹਿਲਾਂ ਬਣੀ ਸੜਕ ਕਈ ਥਾਵਾਂ ਤੋਂ ਪਾਣੀ ਦੀ ਲੀਕੇਜ ਕਾਰਨ ਟੁੱਟ ਚੁੱਕੀ ਹੈ ਜਿਸ ਦੀ ਮਿਆਦ ਪੰਜ ਸਾਲ ਹੈ ਪਰ ਜਿੰਮੇਵਾਰ ਧਿਰਾਂ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ ਮੰਡੀ ਵਾਸੀ ਕਈ ਵਾਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕਰ ਚੁੱਕੇ ਹਨ ਪਰ ਮਹਿਕਮੇ ਦੇ ਅਧਿਕਾਰੀ ਲੋਕਾਂ ਦੀ ਸਮੱਸਿਆ ਵੱਲ ਧਿਆਨ ਨਹੀ ਦੇ ਰਹੇ ਜਿਸ ਕਰਕੇ ਸਰਕਾਰੀ ਜਾਇਦਾਦ ਦਾ ਬੇਵਜਾ ਨੁਕਸਾਨ ਹੋ ਰਿਹਾ ਹੈ। ਮੰਡੀ ਲਾਧੂਕਾ ਦੇ ਬਰਮਾ ਨੰਦ ਚਾਵਲਾ, ਕ੍ਰਿਸ਼ਨ ਵਧਾਵਨ ਕਨਈਆ, ਗੁਰਮੀਤ ਸਿੰਘ ਕਾਠਪਾਲ, ਅਰਵਿੰਦ ਗਗਨੇਜਾ, ਰਵਿੰਦਰ ਜੁਲਾਹਾ ਪੰਮਾ, ਸੰਦੀਪ ਅਸੀਜਾ ਸੈਂਡੀ, ਸਚਿਨ ਲੋਟਾ ਸੋਨੂੰ, ਲਵਲੀ ਬਜਾਜ, ਦਵਿੰਦਰ ਬਜਾਜ ਰਾਜੂ, ਵਿਕਰਾਂਤ ਸੂਧਾ, ਤਰਸੇਮ ਲਾਲ ਜੁਲਾਹਾ ਨੇ ਮੰਗ ਕੀਤੀ ਹੈ ਕਿ ਸੜਕਾਂ ਦੀ ਬਿਹਤਰੀ ਲਈ ਜਲ ਸਪਲਾਈ ਮਹਿਕਮੇ ਵੱਲੋਂ ਪਾਣੀ ਦੀ ਸਪਲਾਈ ਲਈ ਪਾਈਆਂ ਪੁਰਾਣੀਆਂ ਪਾਈਪਾਂ ਦੀ ਮੁਰੰਮਤ ਕਰਕੇ ਲੀਕੇਜ ਨੂੰ ਰੋਕਿਆ ਜਾਵੇ।

No comments: