BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਈ.ਜੀ.ਐਸ. ਅਧਿਆਪਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਜਿੱਤ ਦੀਆਂ ਵਧਾਈਆਂ

ਜਲਾਲਾਬਾਦ, 15 ਮਾਰਚ (ਬਬਲੂ ਨਾਗਪਾਲ)-ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਲੰਮੇ ਸਮੇਂ ਤੋਂ ਸੰਘਰਸ਼ਤ ਸੂਬੇ ਦੇ ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ. ਅਧਿਆਪਕਾਂ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਉਣ ਅਤੇ ਦੁਬਾਰਾ ਮੁੱਖ ਮੰਤਰੀ ਬਨਣ ਤੇ ਮਹਾਰਾਜਾ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਨਵੇਂ ਚੁਣੇ ਸਮੂਹ ਵਿਧਾਨਕਾਰਾਂ ਨੂੰ ਵਧਾਈ ਦਿੱਤੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ. ਅਧਿਆਪਕਾਂ ਦੇ ਸੂਬਾਈ ਪ੍ਰਧਾਨ ਪ੍ਰਿਤਪਾਲ ਸਿੰਘ ਫਾਜ਼ਿਲਕਾ, ਸੂਬਾਈ ਸਕੱਤਰ ਸੁਨੀਲ ਯਾਦਵ, ਜਿਲਾ ਪ੍ਰਧਾਨ ਫਿਰੋਜ਼ਪੁਰ ਜਸਵਿੰਦਰ ਮੱਲੀ, ਜਿਲਾ ਪ੍ਰਧਾਨ ਫਾਜ਼ਿਲਕਾ ਜਸਪਾਲ ਸਿੰਘ ਟਿਵਾਣਾ, ਜਿਲਾ ਪ੍ਰਧਾਨ ਪਟਿਆਲਾ ਬਲਦੇਵ ਪਟਿਆਲਾ, ਸੂਬਾਈ ਆਗੂ ਹਰਮੀਤ ਕੌਰ ਪਟਿਆਲਾ ਨੇ ਸੂਬੇ ਦੀ ਨਵੀਂ ਚੁਣੀ ਸਰਕਾਰ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਿਆਂ, ਪੰਜਾਬ ਦੇ ਸਮੂਹ 7000 ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ. ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਅਤੇ ਪੰਜਾਬ ਦੇ ਸਮੂਹ ਮਹਿਕਮਿਆਂ 'ਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਵੀ ਮੰਗ ਕੀਤੀ ਹੈ।ਇਸ ਮੌਕੇ ਬਗੀਚਾ ਸਿੰਘ ਘੁਬਾਇਆ, ਕ੍ਰਿਸ਼ਨ ਜ਼ੀਰਾ, ਚੰਦਰਕਾਂਤਾ, ਕੁਲਵਿੰਦਰ ਮਿੱਠੂ, ਨਮਰਤਾ, ਕਮਲਜੀਤ ਕੌਰ, ਜਿਲਾ ਪ੍ਰਧਾਨ ਫਰੀਦਕੋਟ ਕੁਲਵਿੰਦਰ ਕੌਰ, ਦਰਸ਼ਨ ਮਾਨਸਾ ਆਦਿ ਹਾਜ਼ਰ ਸਨ।

No comments: