BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਘਰ ਵਿੱਚ ਲੱਗੇ ਜਿੰਮ ਦੇ ਸਮਾਨ ਨੂੰ ਧੱਕੇ ਨਾਲ ਪੁੱਟ ਕੇ ਲੈ ਕੇ ਜਾਣ ਦਾ ਦੋਸ਼

ਮੌਕੇ ਤੇ ਇੱਟਾਂ ਰੋੜਿਆਂ ਦੇ ਚੱਲਣ ਅਤੇ ਸਮਾਨ ਚੁੱਕਣ ਦੀ ਘਟਨਾ ਸਹੀ ਪਾਈ ਗਈ ਸੀ -ਥਾਣਾ ਮੁਖੀ
ਰਾਤ ਸਮੇਂ ਜਿੰਮ ਦਾ ਸਮਾਨ ਪੁੱਟ ਕੇ ਰੇਹੜੀ ਤੇ ਲੱਦ ਕੇ ਲੈ ਕੇ ਜਾਂਦੇ ਹੋਏ, ਸੁਰਿੰਦਰ ਘੁੱਕ ਦੇ ਮਕਾਨ ਤੇ ਇੱਟਾਂ ਰੋੜਿਆਂ ਕਾਰਣ ਟੁੱਟੇ ਸ਼ੀਸ਼ੇ ਦਾ ਦ੍ਰਿਸ਼
ਜਲਾਲਾਬਾਦ 16 ਮਾਰਚ (ਬਬਲੂ ਨਾਗਪਾਲ)-ਸਥਾਨਕ ਗਾਂਧੀ ਨਗਰ ਵਿੱਚ ਬੀਤੇ ਦਿਨੀਂ ਕੁੱਝ ਲੋਕਾਂ ਵਲੋਂ ਸਾਬਕਾ ਕੌਂਸਲਰ ਦੇ ਘਰ ਵਿੱਚ ਲੱਗੇ ਜਿੰਮ ਦੇ ਸਮਾਨ ਨੂੰ ਕੁੱਝ ਲੋਕਾਂ ਵਲੋਂ ਕਥਿਤ ਤੌਰ ਤੇ ਧੱਕੇ ਨਾਲ ਪੁੱਟਣ ਦਾ ਮਾਮਲਾ ਸਾਮਣੇ ਆਇਆ ਹੈ। ਮਾਮਲਾ ਇਥੇ ਹੀ ਸ਼ਾਂਤ ਨਹੀਂ ਹੋਇਆ ਬਲਕਿ ਜਿਸ ਵਿਅਕਤੀ ਦੇ ਮਕਾਨ ਵਿੱਚ ਜਿੰਮ ਦਾ ਸਮਾਨ ਰੱਖਿਆ ਗਿਆ ਸੀ ਉਨਾਂ ਦੇ ਘਰ ਵਿੱਚ ਕਥਿਤ ਤੌਰ ਤੇ ਪੱਥਰਬਾਜੀ ਵੀ ਕੀਤੀ। ਇਸ ਸੰਬੰਧੀ ਨਗਰ ਥਾਣਾ ਪੁਲਸ ਨੂੰ ਇਸ ਦੀ ਸ਼ਿਕਾਇਤ ਦੇ ਦਿੱਤੀ ਗਈ ਹੈ।
ਜਾਨਕਾਰੀ ਦਿੰਦਿਆਂ ਸਰਿੰਦਰ ਕੁਮਾਰ ਘੁੱਕ ਸਾਬਕਾ ਕੌਂਸਲਰ ਪੁਤਰ ਮੋਹਨ ਲਾਲ ਗਾਂਧੀ ਨਗਰ ਜਲਾਲਾਬਾਦ ਨੇ ਦੱਸਿਆ ਕਿ ਮੇਰੀ ਰਿਹਾਇਸ਼ ਦੇ ਸਾਮਣੇ ਮੇਰੇ ਮਕਾਨ ਵਿੱਚ ਸਰਕਾਰ ਵਲੋਂ ਇੱਕ ਜਿਮ ਲਗਾਇਆ ਗਿਆ ਸੀ ਜਿੱਥੇ ਮੁਹੱਲੇ ਦੇ ਲੋਕ ਇਸਨੂੰ ਵਰਤਦੇ ਹਨ ਅਤੇ ਇਹ ਜਿੰਮ ਸਰਕਾਰ ਵਲੋਂ ਮੇਰੇ ਮਕਾਨ ਵਿੱਚ ਗਿਆ ਸੀ। ਉਨਾਂ ਦੱਸਿਆ ਕਿ ਬੀਤੀ ਰਾਤ ਕਰੀਬ 8 ਵਜੇ ਮੇਰੇ ਉਕਤ ਮਕਾਨ ਵਿੱਚ ਧੱਕੇ ਨਾਲ ਜਿੰਮ ਦਾ ਸਮਾਨ ਪੁੱਟ ਕੇ ਲੈ ਕੇ ਗਏ ਅਤੇ ਜਦੋਂ ਮੈਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਨਾਂ ਇੱਟਾਂ ਅਤੇ ਰੋੜਿਆਂ ਨਾਲ ਹਮਲਾ ਕਰਕੇ ਦੋਸ਼ੀਆਂ ਨੇ ਮਕਾਨ ਦੇ ਸ਼ੀਸ਼ੇ ਤੌੜ ਦਿੱਤੇ। ਇਸ ਘਟਨਾ ਤੋਂ ਬਾਅਦ ਆਸ-ਪਾਸ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਪਰ ਦੋਸ਼ੀ ਉਥੋਂ ਫਰਾਰ ਹੋ ਗਏ। ਸ਼ਿਕਾਇਤ ਕਰਤਾ ਨੇ ਕਿਹਾ ਕਿ ਮੁਹੱਲੇ ਵਾਲਿਆਂ ਅਨੁਸਾਰ  ਜੇਕਰ ਜਿੰਮ ਨੂੰ ਬਦਲਕੇ ਕਿਧਰੇ ਹੋਰ ਜਗਾਂ ਤੇ ਲਗਾਇਆ ਜਾਣਾ ਹੈ ਤਾਂ ਉਹ ਸਿਰਫ ਸਾਂਝੀ ਜਗਾਂ ਤੇ ਹੀ ਲਗਾਇਆ ਜਾਵੇ ਪਰ ਜੇਕਰ ਜਿੰਮ ਦੇ ਸਮਾਨ ਨੂੰ ਕਿਸੇ ਨਿੱਜੀ ਵਿਅਕਤੀ ਦੇ ਘਰ ਲਗਾਉਣਾ ਹੈ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ।
ਇਸ ਸੰਬੰਧੀ ਜਦੋਂ ਨਗਰ ਥਾਣਾ ਮੁੱਖੀ ਤੇਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਸੁਰਿੰਦਰ ਘੁੱਕ ਵਲੋਂ ਸ਼ਿਕਾਇਤ ਆਈ ਸੀ ਕਿ ਉਨਾਂ ਦੇ ਮਕਾਨ ਵਿੱਚ ਕੁੱਝ ਅਕਾਲੀ ਦਲ ਨਾਲ ਸੰਬੰਧਿਤ ਨੁਮਾਇੰਦਿਆਂ ਦੇ ਇਸ਼ਾਰੇ ਤੇ ਜਿੰਮ ਦਾ ਸਮਾਨ ਪੁੱਟ ਰਹੇ ਹਨ ਜਦੋਂ ਰੋਕਣ ਤੇ ਉਨਾਂ ਨੇ ਸ਼ੀਸ਼ਿਆਂ ਨੂੰ ਵੱਟੇ ਮਾਰੇ ਹਨ ਅਤੇ ਜਦੋਂ ਮੌਕੇ ਤੇ ਦੇਖਿਆ ਗਿਆ ਤਾਂ ਵਾਕਿਆ ਹੀ ਜਿੰਮ ਦਾ ਸਮਾਨ ਪੁੱਟਿਆ ਗਿਆ ਸੀ ਅਤੇ ਸ਼ੀਸ਼ੇ ਟੁੱਟੇ ਹੋਏ ਸੀ ਅਤੇ ਇਸ ਤੋਂ ਬਾਅਦ ਕਾਰਵਾਈ ਲਈ ਕਥਿਤ ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਸੀ ਪਰ ਪੰਚਾਇਤੀ ਵਲੋਂ ਸਾਡੇ ਕੋਲੋਂ ਸਮਾਂ ਲਿਆ ਗਿਆ ਸੀ ਕਿ ਅਸੀਂ ਇਨਾਂ ਦਾ ਰਾਜੀਨਾਮਾ ਕਰਵਾ ਦਿੰਦੇ ਹਾਂ ਪਰ ਸਾਡੇ ਕੋਲ ਅਜੇ ਤੱਕ ਕੋਈ ਵੀ ਰਾਜੇਨਾਮੇ ਦੀ ਕਾਪੀ ਨਹੀਂ ਹੈ।

No comments: