BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਲ ਘਰ ਦਾ ਬਿਜਲੀ ਕੁਨੈਕਸ਼ਨ ਚਾਲੂ ਕਰਨ ਦੀ ਮੰਗ

ਜਲਾਲਾਬਾਦ 17 ਮਾਰਚ (ਬਬਲੂ ਨਾਗਪਾਲ)-1 ਮਾਰਚ ਤੋਂ ਪਾਵਰ ਕਾਮ ਨੇ ਬਿਜਲੀ ਦੇ ਬਿਲ ਦਾ ਭੁਗਤਾਨ ਨਾ ਹੋਣ ਕਰਕੇ ਮੰਡੀ ਦੇ ਜਲ ਘਰ ਦੀ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਸੀ ਜਿਸ ਕਰਕੇ ਗਰੀਬ ਵਰਗ ਦੇ ਉਹ ਪਰਿਵਾਰ ਜਿੰਨਾ ਕੋਲ ਘਰ ਤੇ ਹੋਰ ਕੰਮਾਂ ਲਈ ਪਾਣੀ ਪ੍ਰਾਪਤ ਕਰਨ ਲਈ ਹੋਰ ਪ੍ਰਬੰਧ ਨਹੀਂ ਹੈ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਹਰਬੰਸ ਲਾਲ ਕੁੱਕੜ ਤੇ ਮੰਡੀ ਦੇ ਸਾਬਕਾ ਸਰਪੰਚ ਦੀਵਾਨ ਚੰਦ ਵਢੇਰਾ ਨੇ ਕਿਹਾ ਹੈ ਕਿ ਪ੍ਰਸ਼ਾਸਨ ਖੇਤਾਂ 'ਚ ਕਿਸਾਨ ਨੂੰ ਬਿਜਲੀ ਮੁਫਤ ਦੇ ਰਿਹਾ ਹੈ ਪਰ ਮਨੁੱਖ ਨੂੰ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੈਸੇ ਨਾ ਹੋਣ ਦੀ ਸੂਰਤ 'ਚ ਪਾਣੀ ਤੋਂ ਵਿਰਵੇ ਰੱਖਿਆ ਜਾ ਰਿਹਾ ਹੈ ? ਇਨਾਂ ਦੋਵੇ ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਜਲ ਘਰਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕਰਕੇ ਕੁਨੈਕਸ਼ਨ ਦੁਬਾਰਾ ਚਾਲੂ ਕੀਤੇ ਜਾਣ।

No comments: