BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਸ਼ਟਰੀ ਵਾਤਾਵਰਨ ਜਾਗਰੂਕਤਾ ਮੁਹਿੰਮ ਤਹਿਤ ਪੇਂਟਿੰਗ ਮੁਕਾਬਲੇ ਕਰਵਾਏ

ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਸੁਭਾਸ਼ ਸਿੰਘ ਅਤੇ ਸਕੂਲ ਸਟਾਫ।
ਜਲਾਲਾਬਾਦ, 2 ਮਾਰਚ (ਬਬਲੂ ਨਾਗਪਾਲ)-ਰਾਸ਼ਟਰੀ ਵਾਤਾਵਰਨ ਜਾਗਰੂਕਤਾ ਮੁਹਿੰਮ ਤਹਿਤ ਵਿਦਿਆਰਥੀਆਂ ਅਤੇ ਸਥਾਨਕ ਨਿਵਾਸੀਆਂ ਵਿੱਚ ਵਾਤਾਵਰਨ ਸਬੰਧੀ ਦਿਲਚਸਪੀ ਪੈਦਾ ਕਰਨ ਅਤੇ ਉਹਨਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਹਮਣੀ ਵਾਲਾ ਵਿਖੇ ਪੇਂਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਈਕੋ ਕਲੱਬ ਦੇ ਇੰਚਾਰਜ਼ ਉਸਮਾਨ ਮੋਦਗਿਲ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਕਲੱਸਟਰ ਬਾਹਮਣੀ ਵਾਲਾ ਅਧੀਨ ਪੈਂਦੇ ਪੰਜ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮੁਕਾਬਲੇ ਵਿੱਚ ਪਹਿਲਾ ਸਥਾਨ ਅਸ਼ਮੀਤ ਕੌਰ, ਦੂਜਾ ਸਥਾਨ ਅਮਰਜੀਤ ਕੌਰ ਅਤੇ ਤੀਜਾ ਸਥਾਨ ਪੂਜਾ ਰਾਣੀ ਨੇ ਪ੍ਰਾਪਤ ਕੀਤਾ। ਮੁਕਾਬਲੇ ਦੇ ਜੇਤੂਆਂ ਨੂੰ ਸਕੂਲ ਦੇ ਪਿ੍ਰੰਸੀਪਲ ਸੁਭਾਸ਼ ਸਿੰਘ ਅਤੇ ਸਕੂਲ ਸਟਾਫ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਗੁਰਵਿੰਦਰ ਸਿੰਘ, ਲੈਕ: ਪ੍ਰਵੀਨ ਕੁਮਾਰ, ਅਧਿਆਪਕ ਰਜਨੀਸ਼ ਕੁਮਾਰ, ਨਿਸ਼ਿਕਾ, ਅਮਨਦੀਪ ਕੌਰ, ਰਜਨੀ, ਰਮਨ, ਸੰਜੀਵ ਕੁਮਾਰ, ਰੋਹਿਤ ਕੁੱਕੜ, ਤੇਜਵੀਰ ਸਿੰਘ, ਮੋਨਿਕਾ ਕੰਬੋਜ਼, ਮਨਿੰਦਰ ਕੌਰ, ਸੁਰਿੰਦਰ ਕੁਮਾਰ, ਮਨਿੰਦਰ ਕੌਰ, ਕੁੰਦਨ ਲਾਲ ਆਦਿ ਵੀ ਮੌਜੂਦ ਸਨ।

No comments: