BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਿਲ ਦੇ ਮਰੀਜ਼ ਨੇ ਪੈਸੇ ਲੈਣ ਦੇ ਮਾਮਲੇ 'ਚ ਬੈਂਕ ਮੁਲਾਜ਼ਮਾਂ 'ਤੇ ਖੱਜਲ ਖੁਆਰ ਕਰਨ ਦੇ ਦੋਸ਼ ਲਗਾਏ

ਜਲਾਲਾਬਾਦ, 4 ਮਾਰਚ (ਬਬਲੂ ਨਾਗਪਾਲ)-ਬੈਂਕ 'ਚੋਂ ਅਪਣੇ ਪੈਸੇ ਕਢਵਾਉਣ ਦੇ ਮਾਮਲੇ 'ਚ ਇੱਕ ਅਪਾਹਜ ਵਿਅਕਤੀ ਨੇ ਭਾਰਤੀ ਸਟੇਟ ਬੈਂਕ ਦੇ ਮੁਲਾਜ਼ਮਾਂ 'ਤੇ ਖੱਜਲ ਖੁਆਰ ਕਰਨ ਦੇ ਦੋਸ਼ ਲਗਾਏ ਹਨ। ਪਿੰਡ ਗੰਧੜ ਦੇ ਬਾਬਾ ਅਮਰਜੀਤ ਸਿੰਘ ਨੇ ਦੱਸਿਆ ਉਹ ਦਿਲ ਦੀ ਬਿਮਾਰੀ ਦਾ ਮਰੀਜ਼ ਹੈ ਤੇ ਉਸਨੂੰ ਇਲਾਜ ਲਈ ਪੈਸਿਆਂ ਦੀ ਜ਼ਰੂਰਤ ਸੀ ਜਿਸ ਸਬੰਧੀ ਉਹ 25 ਫਰਵਰੀ ਨੂੰ ਮੰਡੀ ਦੇ ਉਕਤ ਬੈਂਕ 'ਚ ਪੈਸੇ ਕਢਵਾਉਣ ਲਈ ਆਇਆ ਸੀ ਪਰ ਉਸ ਦਿਨ ਬੈਂਕ ਸਟਾਫ ਵੱਲੋਂ ਉਸਨੂੰ ਪੈਸੇ ਨਹੀ ਦਿੱਤੇ ਗਏ ਤੇ ਉਸਨੇ ਉਧਾਰ ਪੈਸੇ ਫੜ ਕੇ ਦਵਾਈ ਦਾ ਇੰਤਜ਼ਾਮ ਕੀਤਾ। ਉਸ ਤੋਂ ਬਾਅਦ ਅੱਜ ਫਿਰ ਬੈਂਕ ਮੁਲਾਜ਼ਮਾਂ ਨੇ ਜ਼ਰੂਰਤ ਅਨੁਸਾਰ ਪੈਸੇ ਦੇਣ ਤੋ ਇਨਕਾਰ ਕਰ ਦਿੱਤਾ ਹੈ, ਜਦੋ ਕਿ ਉਸਦੇ ਖਾਤੇ 'ਚ 18000 ਹਜ਼ਾਰ ਰੁਪਏ ਬਕਾਇਆ ਹੈ ਉਸਨੇ ਦੱਸਿਆ ਕਿ ਉਹ ਚੱਲਣ ਫਿਰਨ ਤੋਂ ਪੂਰੀ ਤਰਾਂ ਅਸਮਰਥ ਹੈ, ਪੈਸੇ ਕਢਵਾਉਣ ਲਈ ਉਸਨੂੰ ਪਿੰਡ ਗੰਧੜ ਤੋ ਹਰ ਵਾਰ ਵਹੀਕਲ ਕਿਰਾਏ 'ਤੇ ਕਰਕੇ ਆਉਣਾ ਪੈਦਾ ਹੈ। ਗੁਰਮੀਤ ਸਿੰਘ ਨੇ ਭਾਰਤੀ ਸਟੇਟ ਬੈਂਕ ਦੇ ਸੀਨੀਅਰ ਅਧਿਕਾਰੀਆਂ ਤੇ ਫਾਜਿਲਕਾ ਦੀ ਡੀ ਸੀ ਮੈਡਮ ਈਸ਼ਾ ਕਾਲੀਆ ਤੋਂ ਮੰਗ ਕੀਤੀ ਕਿ ਇਸ ਬੈਂਕ ਦੇ ਸਟਾਫ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਮੰਡੀ ਦੇ ਭਾਰਤੀ ਸਟੇਟ ਬੈਂਕ ਦੇ ਮੈਨੇਜਰ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।

No comments: