BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੱਕ ਪੁੰਨਾਂ ਵਾਲੀ ਦੀ ਬਾਹਰਲੀ ਫਿਰਨੀ ਤੇ ਪਿੰਡ ਦੇ ਪਾਣੀ ਦੀ ਨਿਕਾਸੀ ਲਈ ਨਾਲੀਆਂ ਦੀ ਹਾਲਤ ਖ਼ਦਸ਼ਾ

ਜਲਾਲਾਬਾਦ 17 ਮਾਰਚ (ਬਬਲੂ ਨਾਗਪਾਲ)-ਹਲਕੇ ਜਲਾਲਾਬਾਦ ਦਾ ਪਿੰਡ ਚੱਕ ਪੁੰਨਾਵਾਲੀ ਦੀ ਬਾਹਰਲੀ ਫਿਰਨੀ ਤੇ ਪਿੰਡ ਦੀ ਨਿਕਾਸੀ ਲਈ ਨਾਲੀਆਂ ਦੀ ਹਾਲਤ ਖ਼ਦਸ਼ਾ ਹੋਣ ਦੇ ਕਾਰਨ ਪਿੰਡ ਵਾਸੀਆਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਜੋਗਿੰਦਰ ਸਿੰਘ, ਧਰਮ ਸਿੰਘ, ਓਮ ਸਿੰਘ, ਅਮਰ ਸਿੰਘ ਨੇ ਦੱਸਿਆ ਕਿ ਫਿਰਨੀ ਦੀ ਹਾਲਤ ਖ਼ਦਸ਼ਾ ਹੈ ਤੇ ਪਿੰਡ ਦੇ ਪਾਣੀ ਦੀ ਨਿਕਾਸੀ ਲਈ ਨਾਲੀਆਂ ਦੀ ਹਾਲਤ ਵੀ ਖ਼ਦਸ਼ਾ ਹੈ, ਇਸ ਲਈ ਜਦੋ ਵੀ ਥੋੜੀ ਜਿਹੀ ਬਾਰਿਸ਼ ਪੈਂਦੀ ਹੈ ਤਾਂ ਘਰਾਂ ਦਾ ਪਾਣੀ ਵੀ ਫਿਰਨੀ ਤੇ ਆ ਜਾਂਦਾ ਹੈ, ਜਿਸ ਦੇ ਕਾਰਨ ਫਿਰਨੀ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ। ਉਨਾਂ ਦੱਸਿਆ ਕਿ ਫਿਰਨੀ 'ਤੇ ਪਾਣੀ ਕਈ-ਕਈ ਦਿਨ ਖੜਿਆ ਰਹਿੰਦਾ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਉਨਾਂ ਦੱਸਿਆ ਕਿ ਫਿਰਨੀ ਦਾ ਰਸਤਾ ਅੱਗੇ ਪਿੰਡ ਸਿੰਘੇ ਵਾਲਾ, ਸੈਣੀਆਂ, ਬੰਦੀਵਾਲਾ ਤੇ ਜਲਾਲਾਬਾਦ ਨੂੰ ਜਾਂਦਾ ਹੈ ਤੇ ਆਉਣ ਜਾਣ ਵਾਲੇ ਰਾਹਗੀਰਾਂ, ਸਕੂਲੀ ਬੱਚਿਆਂ ਅਤੇ ਹੋਰ ਪੈਦਲ ਲੰਘਣ ਵਾਲਿਆਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਨਾਲੀਆਂ ਨਵੀਆਂ ਬਣਾਇਆ ਜਾਣ ਤੇ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਅਤੇ ਫਿਰਨੀ ਨੂੰ ਪੱਕਾ ਕਰਵਾਇਆ ਜਾਵੇ ਤਾਂ ਜੋ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

No comments: