BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਤਾ-ਪਿਤਾ ਦੀ ਸੇਵਾ ਦੇ ਨਾਲ ਹੀ ਅਸੀਂ ਪਰਮਾਤਮਾ ਦੀ ਖੁਸ਼ੀ ਹਾਸਲ ਕਰ ਸਕਦੇ-ਬਾਬਾ ਬ੍ਰਹਮ ਦਾਸ

ਜਲਾਲਾਬਾਦ, 19 ਮਾਰਚ (ਬਬਲੂ ਨਾਗਪਾਲ)- ਜਲਾਲਾਬਾਦ ਦੀ  ਅਨਾਜ ਮੰਡੀ ਵਿੱਚ  ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡੇਰਾ ਬਾਬਾ ਭੁੰਮਣ ਸ਼ਾਹ ਦੇ ਗੱਦੀਨਸ਼ੀਨ ਬਾਬਾ ਬ੍ਰਹਮ ਦਾਸ ਜੀ (ਸੰਗਰ ਸਾਦਾ) ਹਰਿਆਣਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਧਾਰਮਿਕ  ਸਮਾਗਮ ਦੌਰਾਨ ਆਸਪਾਸ ਦੇ ਪਿੰਡਾਂ ਦੀ ਸੰਗਤਾਂ  ਨੇ ਬਾਬਾ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਭਾਰੀ ਸੰਖਿਆਂ ਵਿੱਚ ਪੁੱਜਿਆਂ ਸੰਗਤਾਂ  ਨੂੰ ਪ੍ਰਵਚਨ ਕਰਦੇ ਹੋਏ ਉਨਾਂ ਨੂੰ ਸਮਾਜਿਕ ਕੁਰੀਤੀਆਂ ਨੂੰ ਤਿਆਗਣ ਲਈ ਪ੍ਰੇਰਿਤ ਕੀਤਾ।  ਉਨਾਂ ਕਿਹਾ ਕਿ ਸਾਡੇ ਸਮਾਜ ਵਿੱਚ ਅਜਿਹੀਆਂ ਕਈ ਕੁਰੀਤੀਆਂ ਹਨ ਜਿੰਨਾਂ ਨੂੰ ਤਿਆਗ ਕੇ ਹੀ ਅਸੀਂ ਇਨਸਾਨੀਅਤ ਦੇ ਰਸਤੇ ਤੇ ਚੱਲ ਸਕਦੇ ਹਾਂ। ਉਨਾਂ ਕਿਹਾ ਕਿ ਨਸ਼ਾ ਵਰਤਮਾਨ ਸਮੇਂ ਅੰਦਰ ਸਮਾਜ ਵਿੱਚ ਇੱਕ ਵੱਡੀ ਸਮੱਸਿਆ ਹੈ । ਉਨਾਂ ਦੱਸਿਆ ਕਿ ਜ਼ਿਨਾਂ ਘਰ ਵਿੱਚ ਬਜੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਜਿਹੜੇ ਘਰਾਂ ਵਿੱਚ ਬਜੁਰਗਾਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ। ਉਨਾਂ ਘਰਾਂ ਵਿੱਚ ਬਰਕਤਾਂ ਨਹੀਂ ਆ ਸਕਦੀਆਂ ਹਨ ਕਿਉਂਕਿ ਮਾਤਾ-ਪਿਤਾ ਦੀ ਸੇਵਾ ਦੇ ਨਾਲ ਹੀ ਅਸੀਂ ਪਰਮਾਤਮਾ ਦੀ ਖੁਸ਼ੀ ਹਾਸਲ ਕਰ ਸਕਦੇ ਹਾਂ। ਉਨਾਂ ਕਿਹਾ ਕਿ ਸਾਡੇ ਧਰਮ ਗ੍ਰੰਥ ਵੀ ਸਾਨੂੰ ਇਹੋ ਹੀ ਸਿਖਾਉਂਦੇ ਹਨ ਕਿ ਅਸੀਂ ਸਮਾਜ ਵਿੱਚ ਚੰਗੇ ਇਨਸਾਨ ਬਣਕੇ ਸਾਮਣੇ  ਆਈਏ । ਸਮਾਗਮ ਦੇ ਅੰਤ ਵਿੱਚ ਗੁਰੂ ਘਰ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

No comments: