BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਯੂਸ਼ ਵਿਭਾਗ ਵੱਲੋਂ ਅਰਨੀਵਾਲਾ 'ਚ ਮੁਫਤ ਮੈਡੀਕਲ ਕੈਂਪ

ਜਲਾਲਾਬਾਦ, 19 ਮਾਰਚ (ਬਬਲੂ ਨਾਗਪਾਲ)- ਆਯੂਸ਼ ਵਿਭਾਗ ਪੰਜਾਬ ਵੱਲੋਂ ਗੁਰਦੁਆਰਾ ਸੰਤ ਬਾਬਾ ਤਾਰਾ ਸਿੰਘ ਜੀ ਖ਼ੁਸ਼ਦਿਲ ਡੇਰਾ ਅਰਨੀਵਾਲਾ ਵਿਖੇ ਆਯੁਰਵੈਦਿਕ ਤੇ ਹੋਮਿਓਪੈਥਿਕ ਦਾ ਮੁਫਤ ਕੈਂਪ ਜ਼ਿਲਾ ਹੋਮਿਓਪੈਥਿਕ ਅਫਸਰ ਡਾ: ਹਰਜੀਤ ਸਿੰਘ ਤੇ ਜ਼ਿਲਾ ਆਯੁਰਵੈਦਿਕ ਅਫਸਰ ਡਾ: ਕਿਰਨ ਸ਼ਰਮਾ ਦੀ ਦੇਖ ਰੇਖ ਹੇਠ ਲਗਾਇਆ ਗਿਆ। ਜਿਸ ਦਾ ਉਦਘਾਟਨ ਬਾਬਾ ਪ੍ਰੇਮ ਸਿੰਘ ਨੇ ਕੀਤਾ। ਇਸ ਕੈਂਪ 'ਚ ਡਾ: ਹਰਜੀਤ ਸਿੰਘ ਡੀ.ਐਚ.ਓ.ਤੇ ਡਾ: ਕੁਨਾਲ ਕੀਰਤੀ ਮਲਿਕ ਐਚ.ਐਮ.ਓ. ਫਾਜਿਲਕਾ ਨੇ ਹੋਮਿਓਪੈਥਿਕ ਇਲਾਜ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਆਯੂਸ਼ ਵਿਭਾਗ ਵੱਲੋਂ ਪੰਜਾਬ 'ਚ 100 ਅਜਿਹੇ ਕੈਂਪ ਲਗਾਏ ਜਾ ਰਹੇ ਹਨ। ਅਰਨੀਵਾਲਾ 'ਚ ਲਗਾਏ ਕੈਂਪ 'ਚ ਇਲਾਕੇ ਭਰ ਤੋਂ 755 ਮਰੀਜਾਂ ਨੇ ਆਪਣਾ ਚੈੱਕਅਪ ਕਰਵਾਇਆ। ਕੈਂਪ 'ਚ ਡਾਕਟਰ ਕੁਲਬੀਰ ਸਿੰਘ, ਡਾ: ਮੁਕੇਸ਼ ਸਿੰਘ, ਡਾ: ਗੁਰਪ੍ਰੀਤ ਸਾਮਾ, ਡਾ: ਸਾਇਨਾ ਕਟਾਰੀਆ ਨੇ ਆਪਣੀਆਂ ਸੇਵਾਵਾਂ ਦਿੱਤੀਆਂ ? ਇਸ ਮੌਕੇ ਰਮੇਸ਼ ਚੰਦਰ, ਮੰਦਰ ਸਿੰਘ, ਐਸ.ਪੀ ਬਜਾਜ, ਪ੍ਰੇਮ ਸਿੰਘ, ਗੁਰਮਿੰਦਰ ਸਿੰਘ, ਰਾਮ ਪ੍ਰਕਾਸ਼ , ਸੁਨੀਲ ਕੁਮਾਰ, ਜਗਦੇਵ ਸਿੰਘ , ਰਾਜਪਾਲ ਸਿੰਘ ਤੇ ਸੁਰਿੰਦਰ ਸਿੰਘ ਹਾਜ਼ਰ ਸਨ।

No comments: