BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੋਟਰਸਾਇਕਲ ਸਵਾਰ ਲੋਕਾਂ ਨੇ ਕਰਿਆਨਾ ਵਿਕ੍ਰੇਤਾ ਤੋਂ ਖੋਹਿਆ ਬੈਗ

  • ਦੁਕਾਨ ਦੀ ਸੇਲ ਤੋਂ ਇਲਾਵਾ ਸੋਨਾ, ਚੈਕਬੁੱਕ ਅਤੇ ਹੋਰ ਸਮਾਨ ਚੋਰੀ
  • ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਦੁਕਾਨਦਾਰ ਪਰੇਸ਼ਾਨ
ਜਲਾਲਾਬਾਦ, 29 ਮਾਰਚ (ਬਬਲੂ ਨਾਗਪਾਲ)- ਹਲਕੇ ਅੰਦਰ ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਲਗਾਤਾਰ ਵਧਦੇ ਜਾ ਰਹੇ ਹਨ। ਬੀਤੀ ਰਾਤ ਸਥਾਨਕ ਬੱਘਾ ਬਜਾਰ ਵਿੱਚ ਆਪਣੀ ਦੁਕਾਨ ਵਧਾ ਰਹੇ ਇੱਕ ਕਰਿਆਨਾ ਵਿਕ੍ਰੇਤਾ ਕੋਲੋਂ ਸਮਾਨ ਲੈਣ ਤੇ ਬਹਾਨੇ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਨੇ ਰੁਪਇਆ ਦਾ ਭਰਿਆ ਬੈਗ ਚੁੱਕ ਲਿਆ ਅਤੇ ਫਰਾਰ ਹੋ ਗਏ। ਬੈਗ ਵਿੱਚ ਨਗਦੀ, ਸੋਨਾ ਅਤੇ ਚੈਕ ਬੁੱਕ ਵੀ ਮੌਜੂਦ ਸਨ।
ਜਾਨਕਾਰੀ ਦਿੰਦਿਆਂ ਸਚਿਨ ਕੁਮਾਰ ਐਂਡ ਕੰਪਨੀ (ਕਰਿਆਨਾ ਸਟੋਰ) ਦੇ ਸੰਚਾਲਕ ਸਚਿਨ ਦੂਮੜਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਵਾ 9 ਵਜੇ ਉਹ ਆਪਣੀ ਦੁਕਾਨ ਨੂੰ ਵਧਾ ਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ ਅਤੇ ਉਸ ਕੋਲ ਰੋਜਾਨਾਂ ਦੀ ਸੇਲ ਵਿੱਚ ਬੈਗ ਜਿਸ ਵਿੱਚ ਕਰੀਬ 25 ਤੋਂ 30 ਹਜਾਰ ਰੁਪਏ ਦੀ ਨਗਦੀ, ਕੁੱਝ ਸੋਨਾ ਅਤੇ ਚੈਕ ਬੁੱਕ ਸ਼ਾਮਿਲ ਸਨ। ਇਸੇ ਦੌਰਾਨ ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਦੁਕਾਨ ਵਿੱਚ ਸਮਾਨ ਖਰੀਦਣ ਦੀ ਗੁਜਾਰਿਸ਼ ਕੀਤੀ ਜਦ ਉਸਨੇ ਆਪਣਾ ਬੈਗ ਕਾਉਂਟਰ ਤੇ ਰੱਖਿਆ ਅਤੇ ਸਮਾਨ ਲੈਣ ਲਈ ਪਿੱਛੇ ਵੱਲ ਨੂੰ ਗਿਆ ਤਾਂ ਉਕਤ ਨੌਜਵਾਨਾਂ ਨੇ ਰੁਪਇਆਂ ਨਾਲ ਭਰਿਆ ਬੈਗ ਚੁੱਕ ਲਿਆ ਅਤੇ ਫਰਾਰ ਹੋ ਗਏ। ਹਾਲਾਂਕਿ ਇਸ ਘਟਨਾਂ ਤੋਂ ਬਾਅਦ ਉਨਾਂ ਨੇ ਨੌਜਵਾਨਾਂ ਦੀ ਕਾਫੀ ਪਿੱਛਾ ਕੀਤਾ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਏ।
ਉਧਰ ਲੁੱਟਖੋਹ ਦੀਆਂ ਵਾਰਦਾਤਾਂ ਤੋਂ ਸ਼ਹਿਰ ਦੇ ਦੁਕਾਨਦਾਰ ਕਾਫੀ ਪਰੇਸ਼ਾਨ ਹਨ। ਦੁਕਾਨਦਾਰਾਂ ਨੇ ਜਿੱਥੇ ਬੀਤੀ ਰਾਤ ਵਾਪਰੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਉਥੇ ਪੁਲਸ ਪ੍ਰਸ਼ਾਸਨ ਦੀ ਕਾਰਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਖੜੇ ਕੀਤੇ। ਦੁਕਾਨਦਾਰਾਂ ਦਾ ਕਹਿਣਾਂ ਹੈ ਕਿ ਜੇਕਰ ਜਲਦ ਹੀ ਲੁੱਟਖੋਹਾਂ ਕਰਨ ਵਾਲਿਆਂ ਨੂੰ ਨਾ ਫੜਿਆ ਗਿਆ ਤਾਂ ਉਹ ਸੰਘਰਸ਼ ਦੀ ਰਾਹ ਤੇ ਚੱਲਣ ਲਈ ਮਜਬੂਰ ਹੋ ਜਾਣਗੇ।
ਇਸ ਸੰਬੰਧੀ ਜਦੋਂ ਐਸਐਚਓ ਤੇਜਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਪੁਲਸ ਨੇ ਸ਼ੱਕ ਦੇ ਆਧਾਰ ਤੇ ਕੁੱਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਪੁੱਛਗਿੱਛ ਚੱਲ ਰਹੀ ਹੈ।

No comments: