BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੋਰੀ ਦੇ ਮੋਟਰਸਾਇਕਿਲ ਸਮੇਤ ਦੋ ਕਾਬੂ, ਇੱਕ ਫਰਾਰ

ਜਲਾਲਾਬਾਦ, 19 ਮਾਰਚ (ਬਬਲੂ ਨਾਗਪਾਲ)-ਥਾਨਾ ਸਿਟੀ ਪੁਲਿਸ ਨੇ ਚੋਰੀ  ਦੇ ਮੋਟਰਸਾਇਕਲ ਸਮੇਤ ਦੋ ਦੋਸ਼ੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦੋਂ ਕਿ ਇੱਕ ਵਿਅਕਤੀ ਭੱਜਣ ਵਿੱਚ ਸਫਲ ਹੋ ਗਿਆ। ਜਾਂਚ ਅਧਿਕਾਰੀ ਐਚਸੀ ਮਲਕੀਤ ਸਿੰਘ  ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਐਫ ਐਫ ਰੋਡ ਟੀ ਪਵਾਇੰਟ ਟਿਵਾਨਾ ਰੋਡ ਉੱਤੇ ਨਾਕਾਬੰਦੀ ਦੀ ਹੋਈ ਸੀ ਕਿ ਇਸ ਦੌਰਾਨ ਸਾਹਮਣੇ ਤੋਂ ਮੋਟਰਸਾਇਕਲ ਉੱਤੇ ਸਵਾਰ ਤਿੰਨ ਵਿਅਕਤੀ ਆਉਂਦੇ ਵਿਖਾਈ ਦਿੱਤੇ ਜੋ ਪੁਲਿਸ ਦਾ ਨਾਕਾ ਵੇਖਕੇ ਭੱਜਣ ਲੱਗੇ । ਪੁਲਿਸ ਨੇ ਉਨਾਂ ਵਿਚੋਂ ਦੋ ਨੂੰ ਕਾਬੂ ਕਰ ਲਿਆ ਜਿਨਾਂ ਤੋਂ ਬਿਨਾਂ ਨੰਬਰੀ ਪਲਸਰ ਮੋਟਰਸਾਇਕਲ ਕਾਬੂ ਕੀਤਾ ਜਦੋਂ ਕਿ ਇੱਕ ਦੋਸ਼ੀ ਭੱਜ ਨਿਕਲਿਆ। ਪੁੱਛਗਿਛ  ਤੋਂ ਬਾਅਦ ਉਕਤ ਫੜੇ ਗਏ ਦੋਸ਼ੀਆਂ ਨੇ ਆਪਣਾ ਨਾਮ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਭਜਨ ਸਿੰਘ,  ਗੁਰਮੇਜ ਸਿੰਘ  ਉਰਫ ਮੇਜੀ ਪੁੱਤਰ ਹਰਨਾਮ ਸਿੰਘ  ਵਾਸੀ ਫੱਤੂਵਾਲਾ ਦੱਸਿਆ ਕਿ ਜਦੋਂ ਕਿ ਭੱਜੇ ਵਿਅਕਤੀ ਦੀ ਪਹਿਚਾਣ ਅਮਰਜੀਤ ਸਿੰਘ  ਉਰਫ ਅੰਬੀ ਪੁੱਤਰ ਜਸਵੰਤ ਸਿੰਘ  ਵਾਸੀ ਫੱਤੂਵਾਲਾ  ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਇਸ ਸੰਬੰਧ ਵਿੱਚ ਤਿੰਨਾਂ ਦੋਸ਼ੀਆਂ ਉੱਤੇ ਧਾਰਾ 379 ਅਤੇ 411  ਦੇ ਅਧੀਨ ਪਰਚਾ ਦਰਜ ਕਰ ਲਿਆ ਹੈ ।

No comments: