BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰੋਂ ਦੇ ਤੇਲ ਦੀ ਮੰਗ ਦੇ ਚੱਲਦੇ ਕਾਸ਼ਤ ਨੂੰ ਮਿਲਿਆ ਭਰਵਾਂ ਹੁੰਗਾਰਾ

ਫ਼ਾਜ਼ਿਲਕਾ, 22 ਮਾਰਚ (ਬਬਲੂ ਨਾਗਪਾਲ)- ਸਰੋਂ ਦਾ ਭਾਅ ਮੰਦਾ ਹੋਣ ਦੇ ਬਾਵਜੂਦ ਕਿਸਾਨਾਂ ਨੇ ਇਸ ਵਾਰ ਇਸ ਦੀ ਕਾਸ਼ਤ ਨੂੰ ਵਧੇਰੇ ਤਰਜੀਹ ਦਿੱਤੀ ਹੈ। ਇਸ ਸਰਹੱਦੀ ਖੇਤਰ 'ਚ ਕਿਸਾਨ ਨਿਰੋਲ ਰੂਪ ਵਿੱਚ ਸਰੋਂ ਦੀ ਬਿਜਾਈ ਭਾਵੇਂ ਬਹੁਤ ਘੱਟ ਕਰਦੇ ਹਨ ਪਰ ਅੋੜਿਆਂ 'ਚ ਇਸ ਦੀ ਬਿਜਾਈ ਕੀਤੀ ਜਾਂਦੀ ਸੀ ਜਿਸ ਪ੍ਰਤੀ ਕਿਸਾਨਾਂ ਦੀ ਦਿਲਚਸਪੀ ਬਹੁਤ ਘੱਟ ਗਈ ਸੀ ਪਰ ਇਸ ਵਾਰ ਕਿਸਾਨਾਂ ਵੱਲੋਂ ਦੇਸੀ, ਹਾਈਬ੍ਰਿਡ ਤੇ ਤਾਰਾਮੀਰਾ ਸਰੋਂ ਦੀ ਕਾਫ਼ੀ ਬਿਜਾਈ ਕੀਤੀ ਗਈ ਹੈ। ਸਰੋਂ ਦਾ ਬਾਜ਼ਾਰ 'ਚ ਭਾਅ 3500 ਰੁਪਏ ਕੁਇੰਟਲ ਹੈ ਜਦੋ ਕਿ ਲੀਟਰ 'ਚ ਇਸ ਦਾ ਤੇਲ 100 ਰੁਪਏ ਦੇ ਕਰੀਬ ਵਿੱਕ ਰਿਹਾ ਹੈ। ਕਿਸਾਨਾਂ ਤੇ ਆਮ ਲੋਕਾਂ ਨੇ ਫ਼ੈਕਟਰੀਆਂ ਦੇ ਘਿਉ ਤੇ ਰਿਫਾਇੰਡ ਤੋ ਅੱਕ ਕੇ ਸਰੋਂ ਦੇ ਤੇਲ ਨੂੰ ਪਹਿਲ ਦਿੱਤੀ ਹੈ ਜਿਸ ਕਰਕੇ ਇਸ ਦੀ ਮੰਗ 'ਚ ਪਿਛਲੇ ਸਮੇਂ ਤੋ ਵਾਧਾ ਹੋਇਆ ਹੈ। ਮੰਡੀ ਦੇ ਆੜਤੀ ਸੁਰਿੰਦਰ ਛਾਬੜਾ ਸੋਨੂੰ ਨੇ ਦੱਸਿਆ ਕਿ ਇਸ ਖੇਤਰ 'ਚ ਸਰੋਂ ਦੀ ਫ਼ਸਲ ਮੰਡੀਆਂ 'ਚ ਕਾਫ਼ੀ ਘੱਟ ਆਉਂਦੀ ਹੈ ਕਿਉਂਕਿ ਕਿਸਾਨ ਆਪਣੀ ਲੋੜ ਮੁਤਾਬਕ ਸਰੋਂ ਦੀ ਕਾਸ਼ਤ ਕਰਦੇ ਹਨ ਲੋਕਾਂ ਦੇ ਖਾਣ ਪੀਣ 'ਚ ਆਏ ਬਦਲਾਅ ਦੇ ਚੱਲਦੇ ਲੋਕ ਹੁਣ ਵਾਪਸ ਸਰੋਂ ਦੇ ਤੇਲ ਦੀ ਵਰਤੋਂ ਵੱਲ ਪਰਤੇ ਹਨ ਜਿਸ ਕਰਕੇ ਇਸ ਦੀ ਮੰਗ 'ਚ ਕਾਫ਼ੀ ਵਾਧਾ ਹੋਇਆ ਹੈ ਜਿਸ ਦੇ ਚੱਲਦੇ ਕਿਸਾਨਾਂ ਨੇ ਇਸ ਵਾਰ ਸਰੋਂ ਦੀ ਵੱਧ ਕਾਸ਼ਤ ਕੀਤੀ ਹੈ। ਕਿਸਾਨ ਆਗੂ ਸੁਰਜੀਤ ਸਿੰਘ ਬੀਤ ਨੇ ਕਿਹਾ ਕਿ ਰਾਜਸਥਾਨ ਤੇ ਹਰਿਆਣਾ ਦੇ ਮੁਕਾਬਲੇ ਪੰਜਾਬ ਦੇ ਕਿਸਾਨਾਂ ਨੂੰ ਸਰੋਂ ਦਾ ਕਾਫ਼ੀ ਘੱਟ ਭਾਅ ਦਿੱਤਾ ਜਾਂਦਾ ਹੈ ਜਿਸ ਕਰਕੇ ਕਿਸਾਨ ਇਸ ਦੀ ਕਾਸ਼ਤ ਵੱਲ ਘੱਟ ਤਵੱਜੋ ਦਿੰਦੇ ਸਨ ਪਰ ਇਸ ਵਾਰ ਇਸ ਫ਼ਸਲ 'ਤੇ ਮੌਸਮ ਮਿਹਰਬਾਨ ਹੋਣ ਕਰਕੇ ਭਰਪੂਰ ਫ਼ਸਲ ਹੋਣ ਦੀ ਆਸ ਹੈ ?ਉਨਾਂ ਕਿਹਾ ਕਿ ਇਸ ਖੇਤਰ 'ਚ ਸਰੋਂ ਦੀ ਕਾਸ਼ਤ ਨੂੰ ਹੁਲਾਰਾ ਦੇਣ ਲਈ ਖੇਤੀਬਾੜੀ ਵਿਭਾਗ ਸਰਗਰਮ ਹੋਵੇ ਕਿਸਾਨਾਂ ਨੂੰ ਸਰੋਂ ਦੀ ਚੰਗੀ ਖੇਤੀ ਲਈ ਇਸ 'ਤੇ ਹੋਈਆਂ ਨਵੀਆਂ ਖੋਜਾਂ ਤੇ ਬੀਜਾਂ ਬਾਰੇ ਜਾਣਕਾਰੀ ਦੇਵੇ। ਉਨਾਂ ਕਿਹਾ ਕਿ ਪੰਜਾਬ ਦਾ ਖੇਤੀਬਾੜੀ ਵਿਭਾਗ ਜੇਕਰ ਦਿਲਚਸਪੀ ਲਵੇ ਤਾਂ ਮਾਲਵਾ ਖੇਤਰ 'ਚ ਸਰੋਂ ਦੀ ਕਾਸ਼ਤ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ।

No comments: