BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਿਸਾਨ ਸੈੱਲ ਦੇ ਜ਼ਿਲਾ ਚੇਅਰਮੈਨ ਵਲੋਂ ਵਰਕਰਾਂ ਨਾਲ ਮੀਟਿੰਗ

ਜਲਾਲਾਬਾਦ, 21 ਮਾਰਚ (ਬਬਲੂ ਨਾਗਪਾਲ)-ਕਾਂਗਰਸ ਕਿਸਾਨ ਸੈੱਲ ਦੇ ਜਿਲਾ ਚੇਅਰਮੈਨ ਹਰਦੀਪ ਸਿੰਘ ਸਿੱਧੂ ਵਲੋਂ ਅਪਣੇ ਗ੍ਰਹਿ ਵਿਖੇ ਅੱਜ ਕਾਂਗਰਸੀ ਵਰਕਰਾਂ ਦੀ ਮੀਟਿੰਗ ਬੁਲਾਈ ਗਈ। ਜਿਸ 'ਚ ਉਨਾਂ ਕਾਂਗਰਸੀ ਵਰਕਰਾਂ ਦਾ ਸਰਕਾਰ ਬਣਾਉਣ 'ਚ ਅਹਿਮ ਯੋਗਦਾਨ ਦੇਣ ਵਾਸਤੇ ਧੰਨਵਾਦ ਕੀਤਾ ਉਨਾਂ ਕਿਹਾ ਕਿ ਵਰਕਰਾਂ ਦੀ ਕੀਤੀ ਮਿਹਨਤ ਤੇ ਉਨਾਂ ਵਲੋਂ ਕੈਪਟਨ ਦੇ ਦਿੱਤੇ ਸੰਦੇਸ਼ ਨੂੰ ਘਰ ਘਰ ਪਹੁੰਚਣ ਸਦਕਾ ਅੱਜ ਕਾਂਗਰਸ ਸਰਕਾਰ ਸੱਤਾ 'ਚ ਆਈ ਹੈ। ਉਨਾਂ ਕਿਹਾ ਕਿ ਉਨਾਂ ਵਲੋਂ ਕੀਤੀ ਗਈ ਮਿਹਨਤ ਜਾਇਆ ਨਹੀਂ ਜਾਵੇਗੀ। ਪੰਜਾਬ ਸਰਕਾਰ ਦੀ ਪਲੇਠੀ ਮੀਟਿੰਗ ਦੌਰਾਨ ਕਿਸਾਨੀ ਕਰਜ਼ਿਆਂ ਨੂੰ ਮੁਆਫ਼ ਕਰਨ ਤੇ ਇਸ ਦੇ ਨਾਲ ਹੀ ਕੈਪਟਨ ਸਰਕਾਰ ਵੱਲੋਂ ਕਿਸਾਨਾ ਦੀਆਂ ਮੋਟਰਾਂ ਦੇ ਬਿੱਲਾਂ ਦੀ ਮੁਆਫ਼ੀ ਵੀ ਜਾਰੀ ਰੱਖਣ 'ਤੇ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਮੰਗਲ ਸਿੰਘ, ਜਸਵੰਤ ਸਿੰਘ, ਕ੍ਰਿਸ਼ਨ ਸਿੰਘ, ਲਹੋਰਾ ਰਾਮ, ਗੋਲਡੀ ਬਰਾੜ, ਹੈਪੀ ਜੋੜਕੀ ਹਾਜ਼ਰ ਸਨ।

No comments: