BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਹਾਇਕ ਧੰਦਿਆਂ ਅਤੇ ਫਸਲੀ ਵਿਭਿੰਨਤਾ ਲਈ ਕੇਂਦਰੀ ਸਕੀਮਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਸਹਾਇਕ ਕਮਿਸ਼ਨਰ ਵਰਿੰਦਰ ਸਿੰਘ ਨੇ ਕੀਤਾ ਦੌਰਾ

  • ਕੇਂਦਰ ਸਰਕਾਰ ਵਲੋਂ 2020 ਤੱਕ ਸਹਾਇਕ ਧੰਦਿਆਂ ਰਾਹੀਂ ਕਿਸਾਨਾਂ ਦੀ ਫਸਲੀ ਆਮਦਨ ਨੂੰ ਦੋਗੁਣਾ ਕਰਨ ਦੀ ਯੋਜਨਾ-ਵਰਿੰਦਰ ਸਿੰਘ
  • ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਸੰਬੰਧਿਤ ਖੇਤੀਬਾੜੀ ਦਫਤਰਾਂ ਤੋਂ ਹਾਸਲ ਕਰ ਸਕਦੇ ਹਨ ਕਿਸਾਨ-ਡਾ. ਰਜਿੰਦਰ ਸਿੰਘ ਬਰਾੜ
ਮਧੂ ਮੱਖੀ ਪਾਲਨ ਖੇਤ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਸਹਾਇਕ ਕਮਿਸ਼ਨਰ ਵਰਿੰਦਰ ਸਿੰਘ, ਡਾ. ਰਜਿੰਦਰ ਸਿੰਘ ਬਰਾੜ, ਡਾ. ਸਤਿੰਦਰ ਕੌਰ।
ਜਲਾਲਾਬਾਦ, 18 ਮਾਰਚ (ਬਬਲੂ ਨਾਗਪਾਲ) ਕੇਂਦਰ ਸਰਕਾਰ ਵਲੋਂ ਆਤਮਾ ਸਕੀਮ ਤਹਿਤ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਰਾਹੀਂ ਉਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਸ਼ਨੀਵਾਰ ਨੂੰ ਖੇਤੀਬਾੜੀ ਵਿਭਾਗ ਨਾਲ ਸੰਬੰਧਿਤ ਕੇਂਦਰੀ ਸਹਾਇਕ ਕਮਿਸ਼ਨਰ ਵਰਿੰਦਰ ਸਿੰਘ ਨੇ ਆਪਣੀ ਟੀਮ ਸਹਿਤ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨਾਂ ਨਾਲ ਡਾ. ਰਜਿੰਦਰ ਸਿੰਘ ਬਰਾੜ ਸਹਾਇਕ ਡਾਇਰੈਕਟਰ ਇਨਪੁੱਟਸ, ਡਾ. ਸਤਿੰਦਰ ਕੌਰ ਮੁੱਖ ਖੇਤੀਬਾੜੀ ਅਫਸਰ, ਰੇਸ਼ਮ ਸਿੰਘ ਏਓ ਫਿਰੋਜਪੁੁਰ, ਡਾ. ਪਰਮਿੰਦਰ ਸਿੰਘ, ਡਾ. ਸਰਵਨ ਸਿੰਘ, ਡਾ. ਰਾਮ  ਸਰੂਪ, ਡਾ. ਰਾਕੇਸ਼ ਉਤਰੇਜਾ ਆਦਿ ਮੌਜੂਦ ਸਨ। ਇਸ ਮੌਕੇ ਕੇਂਦਰੀ ਟੀਮ ਵਲੋਂ ਪਿੰਡ ਅਲਿਆਣਾ ਅਤੇ ਸ਼ਾਹਪੁਰਾ ਢਾਣੀ ਦੇ ਕਿਸਾਨਾਂ ਨਾਲ ਮਿਲ ਕੇ ਉਥੇ ਉਨਾਂ ਵਲੋਂ ਉਗਾਈਆਂ ਜਾਣ ਵਾਲੀਆਂ ਫਸਲਾਂ ਅਤੇ ਮਧੂਮੱਖੀਆਂ ਦੇ ਬਾਰੇ ਚਰਚਾ ਕੀਤੀ ਅਤੇ ਨਾਲ ਹੀ ਚੈਕਿੰਗ ਕੀਤੀ ਗਈ ਕਿ ਵਾਕਿਆ ਹੀ ਕਿਸਾਨ ਸਹਾਇਕ ਧੰਦਿਆਂ ਸਹੀ ਤਰੀਕੇ ਨਾਲ ਚਲਾ ਰਹੇ ਹਨ।
ਜਾਨਕਾਰੀ ਦਿੰਦਿਆਂ ਕੇਂਦਰੀ ਟੀਮ ਦੇ ਸਹਾਇਕ ਕਮਿਸ਼ਨਰ ਵਰਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ 2020 ਤੱਕ ਕਿਸਾਨਾਂ ਦੀਆਂ ਫਸਲਾਂ ਦੀ ਆਮਦਨ ਨੂੰ ਦੋਗੁਣਾ ਕਰਨ ਵਾਸਤੇ ਕਈ ਤਰਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਕੇਂਦਰ ਦੀਆਂ ਟੀਮਾਂ ਹਰ ਸੂਬਿਆਂ ਵਿੱਚ ਜਾ ਕੇ ਉਨਾਂ ਨੂੰ ਜਾਗਰੂਕ ਕਰ ਰਹੀਆਂ ਹਨ। ਉਨਾਂ ਦੱਸਿਆ ਕਿ ਫਸਲੀ ਵਿਭਿੰਨਤਾ ਲਿਆਉਣ ਦੀ ਲੋੜ ਹੈ। ਜਿਸ ਵਿੱਚ ਸਹਾਇਕ ਧੰਦੇ ਦੇ ਤੌਰ ਤੇ ਸਬਜੀਆਂ ਉਗਾਉਣਾ, ਫੁੱਲਾਂ ਦੀ ਖੇਤੀ, ਸ਼ਹਿਦ ਮੱਖੀ ਪਾਲਣ, ਪਿਗ ਫਾਰਮ, ਮੱਛੀ ਫਾਰਮ, ਪੋਲਟਰੀਫਾਰਮ, ਡੇਅਰੀ ਆਦਿ ਵਿੱਚ ਕਿਸਾਨ ਕੰਮ ਕਰਕੇ ਆਪਣੀ ਆਮਦਨੀ ਨੂੰ ਵਧਾ ਸਕਦੇ ਹਨ ਅਤੇ ਨਾਲ ਹੀ ਕੇਂਦਰ ਸਰਕਾਰ ਵਲੋਂ ਇਨਾਂ ਪ੍ਰੋਜੈਕਟਾਂ ਰਾਹੀਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਹਾਸਲ ਕਰ ਸਕਦੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਕਈ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਸਹਾਇਕ ਧੰਦਿਆਂ ਨਾਲ ਪੈਦਾ ਕੀਤੀ ਗਈ ਫਸਲ ਦੇ ਮੰਡੀਕਰਨ ਨੂੰ ਲੈ ਕੇ ਕਾਫੀ ਸਮੱਸਿਆ ਆਉਂਦੀ ਹੈ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਇਸ ਵਿਸ਼ੇ ਤੇ ਪੂਰੀ ਤਰਾਂ ਧਿਆਨ ਦੇ ਰਹੀ ਹੈ। ਉਨਾਂ ਦੱਸਿਆ ਕਿ ਸਰਕਾਰ ਭਵਿੱਖ ਵਿੱਚ ਸਹਾਇਕ ਧੰਦਿਆਂ ਨਾਲ ਜੁੜੀਆਂ ਫਸਲਾਂ ਦੇ ਐਮ.ਐਸ.ਪੀ ਰੇਟ ਫਿਕਸ ਕਰਨ ਜਾ ਰਹੀ ਹੈ ਅਤੇ ਉਨਾਂ ਫਸਲਾਂ ਦੀ ਖਰੀਦ ਕਰਕੇ ਉਨਾਂ ਫਸਲਾਂ ਨੂੰ ਅੱਗੇ ਵੇਚਣ ਦਾ ਵੀ ਪ੍ਰਬੰਧ ਕਰ ਰਹੀ ਹੈ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ 15-16 ਯੋਜਨਾਵਾਂ ਕਿਸਾਨਾਂ ਲਈ ਚਲਾਈਆਂ ਗਈਆਂ ਹਨ ਜਿੰਨਾਂ ਦਾ ਲਾਭ ਲੈ ਕੇ ਕਿਸਾਨ ਸਹਾਇਕ ਧੰਦਿਆਂ ਅਤੇ ਫਸਲੀ ਵਿਭਿੰਨਤਾ ਲਿਆਉਣ ਵਿੱਚ ਅੱਗੇ ਵਧ ਸਕਦੇ ਹਨ। ਉਨਾਂ ਦੱਸਿਆ ਕਿ ਵਰਤਮਾਨ ਸਮੇਂ ਅੰਦਰ ਹਰ ਫਸਲ ਦੇ ਭਾਅ ਇੰਟਰਨੈਟ ਉਪਰ ਰੋਜਾਨਾਂ ਆਉਂਦੇ ਹਨ ਅਤੇ ਜੋ ਭਾਅ ਚੱਲ ਰਹੇੇ ਹੁੰਦੇ ਹਨ ਕਿਸਾਨ ਉਨਾਂ ਦੀ ਜਾਣਕਾਰੀ ਰੱਖ ਕੇ ਉਸ ਮੁਤਾਬਿਕ ਫਸਲ ਵੇਚ ਸਕਦੇ ਹਨ।
ਇਸ ਮੌਕੇ ਜਵਾਇੰਟ ਡਾਇਰੈਕਟਰ ਡਾ. ਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਿਸਾਨ ਬਦਲਵੀਆਂ ਫਸਲਾਂ ਅਤੇ ਸਹਾਇਕ ਧੰਦਿਆਂ ਨੂੰ ਅਪਨਾਉਣ ਦੇ ਨਾਲ-ਨਾਲ ਫਸਲਾਂ ਦੇ ਖਰਚਿਆਂ ਵਿੱਚ ਵੀ ਕੰਟ੍ਰੋਲ ਕਰ ਸਕਦੇ ਹਨ। ਜਿਵੇਂ ਕਿ ਜਿਆਦਾ ਖਾਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਸਿਰਫ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਿਸ਼ ਅਨੁਸਾਰ ਹੀ ਕਰਨੀ ਚਾਹੀਦੀ ਹੈ। ਕੀੜੇਮਾਰ ਦਵਾਈਆਂ ਦੀ ਮਾਤਰਾ ਉਨੀ ਹੀ ਖੇਤਾਂ ਵਿੱਚ ਪਾਈ ਜਾਵੇ ਜਿੰਨੀ ਕਿ ਲੋੜੀਦੀ ਹੈ । ਫਸਲਾਂ ਤੇ  ਜਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਜਿੱਥੇ ਮਨੁੱਖਤਾ ਲਈ ਬੀਮਾਰੀਆਂ ਦਾ ਕਾਰਣ ਬਨਦੀ ਹੈ ਅਤੇ ਦੂਜੇ ਪਾਸੇ ਕਿਸਾਨ ਵਲੋਂ ਉਗਾਈ ਗਈ ਫਸਲ ਦਾ ਖਰਚ ਵੀ ਵਧਦਾ ਹੈ। ਉਨਾਂ ਦੱਸਿਆ ਕਿ ਜੋ ਵੀ ਸਕੀਮਾਂ ਕੇਂਦਰ ਵਲੋਂ ਆਉਂਦੀਆਂ ਹਨ ਉਨਾਂ ਨੂੰ ਜਿਲਾ ਪੱਧਰ ਤੇ ਲਾਗੂ ਕੀਤਾ ਜਾਂਦਾ ਹੈ ਅਤੇ ਜੋ ਵੀ ਕਿਸਾਨ ਸਹਾਇਕ ਧੰਦਿਆਂ ਸੰਬੰਧੀ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਆਪਣੇ ਸੰਬੰਧਿਤ ਖੇਤੀਬਾੜੀ ਵਿਭਾਗ ਵਿੱਚ ਸੰਪਰਕ ਕਰ ਸਕਦਾ ਹੈ।

No comments: