BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਰਾਤਿਆਂ ਸਬੰਧੀ ਲੰਗਰ ਦੀ ਕੀਤੀ ਸ਼ੁਰੂਆਤ

ਜਲਾਲਾਬਾਦ 29 ਮਾਰਚ (ਬਬਲੂ ਨਾਗਪਾਲ)-ਸਥਾਨਕ ਪੁਰਾਣੀ ਤਹਿਸੀਲ ਰੋਡ 'ਤੇ ਸਥਿਤ ਜੈ ਮਾਂ ਵੈਸ਼ਨੋ ਸੇਵਕ ਸਭਾ ਜਲਾਲਾਬਾਦ ਦੇ ਦਫ਼ਤਰ ਵਿਖੇ ਅੱਜ ਸਵੇਰੇ ਮਾਤਾ ਰਾਣੀ ਦੇ ਪਵਿੱਤਰ ਨਰਾਤਿਆਂ ਸੰਬੰਧੀ ਇਸ ਸਾਲ ਦਾ ਅੱਠਵਾਂ ਵਿਸ਼ਾਲ ਲੰਗਰ ਭੰਡਾਰਾ ਆਯੋਜਿਤ ਕੀਤਾ ਗਿਆ। ਪਵਿੱਤਰ ਨਰਾਤੇ ਦੇ ਪਹਿਲੇ ਦਿਨ ਬਾਬਾ ਮਿਹਰਬਾਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨਾਂ ਨੇ ਪੂਜਾ ਕਰਵਾ ਕੇ ਲੰਗਰ ਭੰਡਾਰੇ ਦੀ ਸ਼ੁਰੂਆਤ ਕਰਵਾਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੈ ਮਾਂ ਵੈਸ਼ਨੋ ਸੇਵਕ ਸਭਾ ਜਲਾਲਾਬਾਦ ਦੇ ਆਗੂਆਂ ਨੇ ਦੱਸਿਆ ਕਿ ਹਰ ਸਾਲ ਸਭਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮਾਤਾ ਰਾਣੀ ਦੇ ਪਵਿੱਤਰ ਨਰਾਤਿਆਂ ਦੇ ਸੰਬੰਧ ਵਿੱਚ ਸਾਰੇ ਨਰਾਤਿਆਂ ਦੇ ਦੌਰਾਨ ਵਿਸ਼ਾਲ ਲੰਗਰ ਭੰਡਾਰਾ ਚਲਾਇਆ ਜਾਂਦਾ ਹੈ। ਇਸੇ ਤਹਿਤ ਇਸ ਵਾਰੀ ਵੀ ਸਭਾ ਵੱਲੋਂ 28 ਮਾਰਚ ਤੋਂ 4 ਅਪ੍ਰੈਲ ਤੱਕ ਲੰਗਰ ਭੰਡਾਰਾ ਆਯੋਜਿਤ ਕੀਤਾ ਗਿਆ ਹੈ। ਸਭਾ ਦੇ ਆਗੂਆਂ ਨੇ ਦੱਸਿਆ ਕਿ ਨਰਾਤਿਆਂ ਦੇ ਦੌਰਾਨ ਸਭਾ ਵੱਲੋਂ ਦਿਨ ਵਿੱਚ ਤਿੰਨ ਵਾਰੀ ਮਾਤਾ ਰਾਣੀ ਦੇ ਲੰਗਰ ਭੰਡਾਰੇ ਦਾ ਲੰਗਰ ਸੰਗਤਾਂ ਵਿੱਚ ਵੰਡਿਆ ਜਾਂਦਾ ਹੈ। ਇਸ ਮੌਕੇ ਹੈਪੀ, ਲਾਡੀ ਕੁੱਕੜ, ਰਮਿਤ, ਜਿੰਮੀ ਕਮਰਾ, ਮਹਿੰਦਰ ਸਿੰਘ, ਰਾਮੇਸ਼ ਕੁਮਾਰ, ਰਾਜੂ, ਗੁਰਸ਼ਰਨ, ਜੀਤ ਭੱਲਾ, ਰੋਹਨ, ਹਰਬੰਸ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੇਵਾਦਾਰ ਮੌਜੂਦ ਸਨ।

No comments: