BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਬਸੰਮਤੀ ਨਾਲ ਹੋਈ ਆੜਤੀਆਂ ਯੁੂਨੀਅਨ ਦੀ ਚੋਣ ਵਿੱਚ ਅਵਿਨਾਸ਼ ਕਮਰਾ ਫਿਰ ਬਣੇ ਯੂਨੀਅਨ ਦੇ ਪ੍ਰਧਾਨ

ਚੋਣ ਤੋਂ ਬਾਅਦ ਇੱਕ ਸਾਝੀ ਤਸਵੀਰ ਖਿਚਾਉਦੇ ਹੋਏ ਸਮੂੁਹ ਆੜਤੀ ਅਤੇ ਅਹੁੱਦੇਦਾਰ
ਜਲਾਲਾਬਾਦ, 31 ਮਾਰਚ (ਬਬਲੂ ਨਾਗਪਾਲ)- ਆੜਤੀਆਂ ਯੂਨੀਅਨ ਦੀ ਇੱਕ ਮੀਟਿੰਗ ਵਿਨਾਇਕ ਟ੍ਰੇਡਿੰਗ ਕੰਪਨੀ ਨਾਮਕ ਦੁਕਾਨ ਦੇ ਹੋਈ ਜਿਸ ਵਿੱਚ 2009 ਤੋਂ ਆੜਤੀਆਂ ਯੂੁਨੀਅਨ ਦੇ ਪ੍ਰਧਾਨ ਚੱਲੇ ਆ ਰਹੇ ਅਵਿਨਾਸ਼ ਕਮਰਾ ਨੂੰ ਫਿਰ ਤੋਂ 2 ਸਾਲ ਦੇ ਲਈ ਸਰਬਸੰਮਤੀ ਨਾਲ  ਯੂੁਨੀਅਨ ਦਾ ਪ੍ਰਧਾਨ ਚੁਣ ਲਿਆ ਗਿਆ। ਆਪਣੇ ਸਾਫ ਸੁਥਰੇ ਅਕਸ਼ ਵਜੋਂ ਜਾਣੇ ਜਾਦੇ ਸ੍ਰੀ ਕਮਰਾਂ ਦੇ  ਖਿਲਾਫ ਕਿਸੇ ਵੀ ਆੜਤੀ ਨੇ ਕੋਈ ਨਰਾਜਗੀ ਪ੍ਰਗਟ ਨਹੀਂ ਕੀਤੀ ਅਤੇ ਇੱਕ ਹੀ ਅਵਾਜ ਤੇ ਸਮੂਹ ਆੜਤੀਆਂ ਵੱਲੋਂ ਹੱਥ ਖੜੇ ਕਰਕੇ ਸ਼੍ਰੀ ਕਮਰਾ ਦੇ ਹੱਕ ਵਿੱਚ ਫਤਵਾ ਦੇ ਦਿੱਤਾ ਗਿਆ। ਇਸ ਮੀਟਿੰਗ ਦੌਰਾਨ ਪ੍ਰਧਾਨ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਫਕੀਰ ਚੰਦ, ਮੀਤ ਪ੍ਰਧਾਨ ਰਕੇਸ਼ ਕੁਮਾਰ, ਸਕੱਤਰ ਲਾਲ ਚੰਦ ਗੋਲਡਨ, ਕੈਸ਼ੀਅਰ ਪ੍ਰਦੀਪ ਕੁਮਾਰ ਚੁਚਰਾ, ਤੋਂ ਇਲਾਵਾ ਸੱਤ ਜੋਨ ਕਮੇਟੀਆਂ ਦਾ ਵੀ ਗਠਣ ਕੀਤਾ ਗਿਆ ਜਿਸ ਵਿੱਚ ਵੱਖ- ਵੱਖ ਆੜਤੀਆਂ ਨੂੰ ਆਗੂ ਬਣਾ ਕੇ ਮੰਡੀ ਲਾਧੂਕਾ ਦੀ ਉੱਘੀ ਹਸਤੀ ਅਤੇ ਮੰਡੀ ਵਿੱਚ ਆਪਣਾ ਚੰਗਾ ਅਕਸ ਰੱਖਣ ਵਾਲੇ ਜੈਪਾਲ ਬਤਰਾ ਨੂੰ ਉਨਾਂ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ। ਇਸ ਮੌਕੇ 'ਤੇ ਆਏ ਹੋਏ ਸਮੂਹ ਆੜਤੀਆਂ ਨੂੰ ਸੰਬੋਧਿਤ ਕਰਦੇ ਹੋਏ ਕਮਰਾ ਨੇ ਕਿਹਾ ਕਿ ਉਹ ਸਮੂਹ ਆੜਤੀਆਂ ਅਤੇ ਅਹੁੱਦੇਦਾਰਾਂ ਨੂੰ ਨਾਲ ਲੈ ਕਿ ਹੀ ਫੈਸਲੇ ਲੈਣਗੇ ਅਤੇ ਕਿਸੇ ਵੀ ਆੜਤੀ ਨੂੰ ਕਿਸੇ ਪ੍ਰਕਾਰ ਦੀ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ।

No comments: