BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੋ ਭਰਾਵਾਂ ਵੱਲੋਂ ਪੁਰਾਣਾ ਸਾਈਕਲ ਖ਼ਰੀਦਣ 'ਤੇ ਕਬਾੜੀਏ ਦੀ ਕੁੱਟਮਾਰ

ਜਲਾਲਾਬਾਦ, 4 ਮਾਰਚ (ਬਬਲੂ ਨਾਗਪਾਲ)-ਮੰਡੀ ਲਾਧੂਕਾ ਦੇ ਇਕ ਫੇਰੀ ਦੌਰਾਨ ਕਬਾੜ ਦਾ ਕੰਮ ਕਰਨ ਵਾਲੇ ਨੌਜਵਾਨ ਨਾਲ ਪਿੰਡ ਪੁਰਾਣੇ ਹਸਤਾ ਕਲਾਂ 'ਚ ਪੁਰਾਣਾ ਸਾਈਕਲ ਖ਼ਰੀਦਣ ਕਰਕੇ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਡੀ ਲਾਧੂਕਾ ਦੇ ਰਾਧਾ ਸ਼ਾਮ ਪੁੱਤਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਵੀਰਵਾਰ ਵਾਲੇ ਦਿਨ ਉਹ ਅਪਣੇ ਮੋਟਰ ਸਾਈਕਲ 'ਤੇ ਪੁਰਾਣਾ ਕਬਾੜ ਦਾ ਸਾਮਾਨ ਖ਼ਰੀਦਣ ਲਈ ਸਰਹੱਦ 'ਤੇ ਵਸੇ ਉਕਤ ਪਿੰਡ 'ਚ ਗਿਆ ਸੀ, ਇਸ ਦੌਰਾਨ ਉਸਨੇ ਪਿੰਡ ਦੇ ਇਕ ਨੌਜਵਾਨ ਬਿੰਦੂ ਸਿੰਘ ਪੁੱਤਰ ਜਰਨੈਲ ਸਿੰਘ ਤੋਂ ਪੁਰਾਣਾ ਸਾਈਕਲ ਖ਼ਰੀਦਿਆ ਸੀ ਜਿਸ ਤੋ ਬਾਅਦ ਬਿੰਦੂ ਸਿੰਘ ਦਾ ਭਰਾ ਛਿੰਦੂ ਸਿੰਘ ਦੋਵੇਂ ਆਏ ਤੇ ਉਸਨੂੰ ਸੇਮ ਨਾਲੇ ਦੇ ਇਕ ਸੁੰਨਸਾਨ ਕਿਨਾਰੇ ਵੱਲ ਲੈ ਗਏ ਤੇ ਕੁੱਟਮਾਰ ਕੀਤੀ ਅਤੇ ਉਸ ਦਾ ਮੋਟਰਸਾਈਕਲ, ਭਾਂਡੇ ਤੇ ਪੰਜ ਹਜ਼ਾਰ ਰੁਪਏ ਖੋਹ ਕੇ ਭੱਜ ਗਏ। ਬਾਅਦ 'ਚ ਰਾਧਾ ਸ਼ਾਮ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜਿਲਕਾ ਵਿਖੇ ਲਿਜਾਇਆ ਗਿਆ। ਪੀੜਤ ਤੇ ਉਸਦੇ ਪਰਿਵਾਰ ਨੇ ਜ਼ਿਲਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਧਾ ਸ਼ਾਮ ਦੇ ਹਮਲਾਵਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

No comments: