BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵੱਧ ਬਿਜਲੀ ਆਉਣ ਨਾਲ ਹਜ਼ਾਰਾਂ ਰੁਪਏ ਦੇ ਇਲੈਕਟ੍ਰੋਨਿਕ ਯੰਤਰ ਸੜੇ

ਜਲਾਲਾਬਾਦ, 3 ਮਾਰਚ (ਬਬਲੂ ਨਾਗਪਾਲ)- ਮੰਡੀ ਲਾਧੂਕਾ ਦੇ ਵਾਰਡ ਨੰਬਰ 4 'ਚ ਬਿਜਲੀ ਜ਼ਿਆਦਾ ਆਉਣ ਕਰਕੇ ਲੋਕਾਂ ਦੇ ਹਜ਼ਾਰਾਂ ਰੁਪਏ ਦੇ ਇਲੈਕਟ੍ਰੋਨਿਕਸ ਦਾ ਸਮਾਨ ਟੀ ਵੀ, ਫ਼ਰਿਜ, ਪੈ੍ਰੱਸ, ਇਨਵਰਟਰ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਭਾਰਤੀ ਸਟੇਟ ਬੈਂਕ ਦੇ ਅੰਦਰ ਲੱਗੇ ਇਲੈਕਟ੍ਰੋਨਿਕਸ ਯੰਤਰ ਸੜ ਗਏ ਜਿਸ ਕਰਕੇ ਬੈਂਕ ਦਾ ਕੰਮਕਾਜ ਬੁਰੀ ਤਰਾਂ ਨਾਲ ਠੱਪ ਹੋ ਕੇ ਰਹਿ ਗਿਆ। ਬੈਂਕ ਮੈਨੇਜਰ ਵੱਲੋਂ ਸੂਚਨਾ ਤਖ਼ਤੀ ਲਗਾ ਕੇ ਦੱਸਿਆ ਗਿਆ ਹੈ ਕਿ ਬੈਂਕ ਦਾ ਆਨਲਾਈਨ ਸਿਸਟਮ ਖਰਾਬ ਹੋਣ ਕਰਕੇ ਅੱਜ ਬੈਂਕ 'ਚ ਕੰਮਕਾਜ ਨਹੀ ਹੋਵੇਗਾ। ਮੰਡੀ ਦੇ ਸਹਾਇਕ ਜੇ ਈ ਭਜਨ ਲਾਲ ਕੰਬੋਜ਼ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਮੰਡੀ ਦੇ ਗੁਰਦੁਆਰੇ ਵਾਲੇ ਪਾਸੇ ਬੱਚੇ ਪਤੰਗ ਉਡਾ ਰਹੇ ਸਨ ਤੇ ਪਤੰਗ ਹਾਈ ਪਾਵਰ ਤਾਰਾਂ 'ਚ ਫਸ ਗਈ ਜਿਸ ਕਰਕੇ ਬਿਜਲੀ ਸਪਲਾਈ ਡਬਲ ਫੇਸ ਹੋਈ ਤੇ ਲੋਕਾਂ ਨੂੰ ਨੁਕਸਾਨ ਝੱਲਣਾ ਪਿਆ।

No comments: