BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀ.ਓ ਸਟਾਫ ਦੀ ਟੀਮ ਵੱਲੋਂ ਭਗੌੜਾ ਕੀਤਾ ਕਾਬੂ

ਜਲਾਲਾਬਾਦ,  9 ਮਾਰਚ (ਬਬਲੂ ਨਾਗਪਾਲ)- ਪੀ.ਓ ਸਟਾਫ ਦੀ ਟੀਮ ਨੇ ਭਗੌੜੇ ਨੂੰ ਕਾਬੂ ਕਰ ਥਾਣਾ ਸਿਟੀ 1 ਪੁਲਿਸ ਅਬੋਹਰ ਦੇ ਹਵਾਲੇ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀ.ਓ ਸਟਾਫ ਇੰਚਾਰਜ ਏ.ਐਸ.ਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਭਗੌੜੇ ਦੇ ਖਿਲਾਫ 6 ਦਸਬੰਰ 2014 ਨੂੰ ਮੁਕੱਦਮਾ ਨੰਬਰ 173 ਅੰਡਰ ਸੈਕਸ਼ਨ 399 ਅਤੇ 401 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ 20 ਜਨਵਰੀ 2017 ਨੂੰ ਉਕਤ ਵਿਅਕਤੀ ਨੂੰ ਭਗੌੜਾ ਕਰਾਰ ਕੀਤਾ ਗਿਆ ਅਤੇ ਅੱਜ ਸਵੇਰੇ ਪੀ.ਓ ਸਟਾਫ ਦੀ ਟੀਮ ਨੇ ਮੁਕਬਰ ਵੱਲੋਂ ਦਿੱਤੀ ਗਈ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਉਕਤ ਭਗੌੜੇ ਨੂੰ ਕਾਬੂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਕਾਬੂ ਕੀਤੇ ਗਏ ਭਗੌੜੇ ਦੀ ਪਹਿਚਾਣ ਰਮੇਸ਼ ਪੁੱਤਰ ਅਮਰਨਾਥ ਵਾਸੀ ਹਨੂੰਮਾਨ ਮੰਦਿਰ ਰੋਡ ਨੇੜੇ ਧਾਨਕਾ ਧਰਮਸ਼ਾਲਾ ਗਲੀ ਨੰਬਰ 7 ਮਲੋਟ ਵਜੋਂ ਹੋਈ ਹੈ। ਜਿਸਨੂੰ ਅਗਲੇਰੀ ਕਾਰਵਾਈ ਦੇ ਲਈ ਥਾਣਾ ਸਿਟੀ 1 ਪੁਲਿਸ ਅਬੋਹਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੋਕੇ ਤੇ ਉਨਾਂ ਦੇ ਨਾਲ ਹੋਮਗਾਰਡ ਸੋਹਣ ਸਿੰਘ ਅਤੇ ਸਿਪਾਹੀ ਪੇ੍ਰਮ ਸਿੰਘ ਆਦਿ ਵੀ ਮੌਜੂਦ ਸਨ।

No comments: