BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਾਂਗਰਸ ਦੀ ਜਿੱਤ ਦੀ ਖੁਸ਼ੀ 'ਚ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ

ਜਲਾਲਾਬਾਦ, 31 ਮਾਰਚ (ਬਬਲੂ ਨਾਗਪਾਲ):ਪੰਜਾਬ 'ਚ ਕਾਗਰਸ ਪਾਰਟੀ ਦੀ ਜਿੱਤ ਹੋਣ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ 'ਚ ਪਿੰਡ ਬੁਰਜ ਹਨੂੰਮਾਨਗੜ ਦੇ ਕਾਂਗਰਸੀ ਵਰਕਰਾਂ ਵੱਲੋਂ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਬਿਨਾਂ ਕਿਸੇ ਪਾਰਟੀਬਾਜ਼ੀ ਅਤੇ ਵਿਤਕਰੇ ਤੋਂ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਮੌਕੇ ਕਾਂਗਰਸ ਪਾਰਟੀ ਦੇ ਪਿੰਡ ਪੱਧਰੀ ਵਰਕਰ ਜਸਕਰਨ ਸਿੰਘ ਭੁੱਲਰ, ਨੀਟਾ ਸੰਧੂ, ਗੁਰਵਿੰਦਰ ਸਿੰਘ ਭੁੱਲਰ, ਆਤਮਾ ਸਿੰਘ ਨੰਬਰਦਾਰ, ਰਾਜਪਾਲ ਸਿੰਘ ਚਹਿਲ, ਬਲਜੀਤ ਸਿੰਘ ਚਹਿਲ, ਕਾਕੂ ਬਰਾੜ ਉਪ ਪ੍ਰਧਾਨ ਹਲਕਾ ਜਲਾਲਾਬਾਦ , ਕਿਰਨਾ ਬਰਾੜ , ਸਿਮਰਜੀਤ ਸਿੰਘ ਹਰੀ, ਬੂਟਾ ਸਿੰਘ ਬਰਾੜ ਜਨਰਲ ਸਕੱਤਰ ਯੂਥ ਕਾਗਰਸ ਹਲਕਾ ਜਲਾਲਾਬਾਦ , ਪ੍ਰੀਤ ਚਹਿਲ ਝੁਲਾਰਾ,ਲਖਵਿੰਦਰ ਸਿੰਘ , ਬਹਾਦਰ ਸਿੰਘ, ਗ੍ਰੰਥੀ ਸਿੰਘ ਬਲਜਿੰਦਰ ਸਿੰਘ ਤੋਂ ਇਲਾਵਾ ਕਾਗਰਸ ਕਮੇਟੀ ਅਰਨੀਵਾਲਾ ਬਲਾਕ ਦੇ ਪ੍ਰਧਾਨ ਹਰਕਮਲ ਸਿੰਘ ਇਸਲਾਮ ਵਾਲਾ, ਸੁਖਵੰਤ ਸਿੰਘ ਬਰਾੜ, ਸਤਨਾਮ ਸਿੰਘ ਬੁਰਜ,ਨਰਿੰਦਰਪਾਲ ਸਿੰਘ ਮੂਲਿਆਵਾਲੀ, ਨੈਬ ਸਿੰਘ ਢਿੱਲੋਂ, ਚਰਨਜੀਤ ਸਿੰਘ ਸਵਾਗ,ਯਾਦਵਿੰਦਰ ਸਿੰਘ ਭੋਲਾ, ਗੁਰਗੁਲਾਬ ਸਿੰਘ ,ਅੰਮ੍ਰਿਤਪਾਲ ਸਿੰਘ, ਹਰਜਿੰਦਰ ਸਿੰਘ ਜਿਊਣਾ, ਰਜਿੰਦਰ ਕੁੱਕੜ, ਸ਼ਿੰਦਰ ਸਿੰਘ ਹਾਜ਼ਰ ਸਨ।

No comments: