BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਲਾਲਾਬਾਦੀਆਂ ਲਈ ਸਿਹਤ ਸਹੂਲਤਾਂ ਸਿਰਫ ਬਿਲਡਿੰਗ ਤੱਕ ਹੀ ਸੀਮਤ

ਜਲਾਲਾਬਾਦ, 19 ਮਾਰਚ (ਬਬਲੂ ਨਾਗਪਾਲ)- ਜਲਾਲਾਬਾਦ ਹਮੇਸ਼ਾਂ ਹੀ ਸਿਹਤ ਸਹੂਲਤਾਂ ਪੱਖੋਂ ਵਾਂਝਾ ਰਿਹਾ ਹੈ ਤੇ ਇਲਾਕੇ ਦੇ ਲੋਕਾਂ ਨੂੰ ਹਮੇਸ਼ਾ ਹੀ ਇਲਾਜ ਲਈ ਦੂਸਰੇ ਸ਼ਹਿਰਾਂ 'ਚ ਜਾਣਾ ਪੈਂਦਾ ਹੈ। ਪ੍ਰੰਤੂ ਪਿਛਲੇ ਸਮੇਂ 'ਚ ਜਦੋਂ ਜਲਾਲਾਬਾਦ ਤੋਂ ਵਿਧਾਇਕ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਲਾਕੇ 'ਚ ਨਵੀਂ ਤਕਨੀਕ ਨਾਲ ਵਧੀਆ ਹਸਪਤਾਲ ਦੀ ਬਿਲਡਿੰਗ ਤਿਆਰ ਕਰਵਾਈ ਤਾਂ ਲੋਕਾਂ ਵਿਚ ਇਕ ਉਮੀਦ ਦੀ ਕਿਰਨ ਜਾਗੀ ਸੀ ਕਿ ਹੁਣ ਸ਼ਹਿਰ ਦੀਆਂ ਸਿਹਤ ਸਹੂਲਤਾਂ ਸਬੰਧੀ ਲੋੜਾਂ ਪੂਰੀਆਂ ਹੋਣਗੀਆਂ ਇਸ ਹਸਪਤਾਲ ਦੀ ਬਿਲਡਿੰਗ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਗਈ। ਬਿਲਡਿੰਗ 'ਚ ਹਰ ਤਰਾਂ ਦਾ ਸਿਸਟਮ ਲਗਾਇਆ ਗਿਆ ਪਰ ਸਰਕਾਰ ਹਸਪਤਾਲ ਲਈ ਸਭ ਤੋਂ ਲੋੜੀਂਦੀ ਚੀਜ਼ ਜੋ ਕਿ ਡਾਕਟਰ ਹੁੰਦੇ ਹਨ ਉਨਾਂ ਦੇ ਮਸਲੇ 'ਚ ਪੂਰੀ ਤਰਾਂ ਮਾਤ ਖਾ ਰਹੀ ਹੈ। ਪਰ ਅੱਜ ਦੇ ਸਮੇਂ 'ਚ ਵੀ ਪੁਰਾਣੇ ਹਸਪਤਾਲ ਤੇ ਨਵੇਂ ਹਸਪਤਾਲ 'ਚ ਸਿਰਫ ਬਿਲਡਿੰਗ ਦਾ ਹੀ ਫ਼ਰਕ ਹੈ ਕਿਉਂਕਿ ਨਾ ਤਾਂ ਉੱਥੇ ਲੋੜ ਅਨੁਸਾਰ ਡਾਕਟਰ ਸਨ ਤੇ ਨਾ ਹੀ ਇੱਥੇ ਲੋੜ ਅਨੁਸਾਰ ਡਾਕਟਰ ਹਨ ਤੇ ਸਿਹਤ ਸਹੂਲਤਾਂ ਵੱਲੋਂ ਇਸ ਵਿਚ ਕੋਈ ਲੰਮਾ ਚੌੜਾ ਸੁਧਾਰ ਨਹੀਂ ਹੋਇਆ। ਨਵਾਂ ਬਣਿਆ ਹਸਪਤਾਲ ਜੋ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਦੀ ਦੇਖ ਰੇਖ ਹੇਠ ਚੱਲ ਰਿਹਾ ਹੈ। ਇਹ ਵੀ ਪੁਰਾਣੇ ਹਸਪਤਾਲ ਦੀ ਤਰਾਂ ਕਾਗ਼ਜ਼ਾਂ 'ਚ 30 ਬੈੱਡ ਤੱਕ ਹੀ ਮੰਜੂਰ ਹੈ ਭਾਵੇਂ ਕਿ ਇਸ ਨੂੰ ਬਣਾਉਣ ਸਮੇਂ 100 ਬੈੱਡ ਹਸਪਤਾਲ ਦਾ ਨਾਂਅ ਦਿੱਤਾ ਗਿਆ ਸੀ। ਸਿਹਤ ਸਹੂਲਤਾਂ ਸਬੰਧੀ ਨਾ ਤਾਂ ਮਾਹਿਰ ਡਾਕਟਰ ਹਨ, ਕੋਈ ਸੀ.ਟੀ.ਸਕੈਨ ਜਾਂ ਐਮ.ਆਰ.ਆਈ ਦਾ ਪ੍ਰਬੰਧ ਨਹੀਂ ਹੈ, ਅਲਟਰਾ ਸਾਊਾਡ ਵਾਲੀ ਮਸ਼ੀਨ ਹੈ ਤੇ ਉਸ ਦੀ ਰਜਿਸਟ੍ਰੇਸ਼ਨ ਵੀ ਕਰਵਾਈ ਜਾ ਚੁੱਕੀ ਹੈ ਪਰ ਉਸ ਨੂੰ ਚਲਾਉਣ ਲਈ ਸਟਾਫ ਨਾ ਹੋਣ ਕਾਰਨ ਬੰਦ ਹੀ ਪਈ ਹੈ ਤੇ ਅਲਟਰਾ ਸਾਊਂਡ ਤੇ ਸਕੈਨ ਕਰਵਾਉਣ ਲਈ ਮਰੀਜਾਂ ਨੂੰ ਪ੍ਰਾਈਵੇਟ ਡਾਕਟਰਾਂ ਤੇ ਲੈਬਾਂ 'ਚ ਜਾ ਕੇ ਫ਼ਾਲਤੂ ਪੈਸੇ ਖ਼ਰਚਣੇ ਪੈਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਬਿਲਡਿੰਗਾਂ ਨੂੰ ਬਣਾਉਣ ਤੋਂ ਪਹਿਲਾਂ ਇਸ ਵਿਚ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਦਾ ਵੀ ਧਿਆਨ ਦੇਵੇ, ਤਾਂ ਜੋ ਆਉਣ ਵਾਲੇ ਸਮੇਂ 'ਚ ਲੋਕਾਂ ਦੀ ਸਿਹਤ ਸਹੂਲਤ ਦੇ ਨਾਂਅ 'ਤੇ ਸਿਰਫ ਇਹ ਬਿਲਡਿੰਗ ਹੀ ਨਾ ਰਹਿ ਜਾਵੇ। ਕਿਉਂਕਿ ਇਹ ਹਸਪਤਾਲ ਬਣਨ ਤੋਂ ਪਹਿਲਾਂ ਵੀ ਐਮਰਜੈਂਸੀ ਕੇਸਾਂ 'ਚ ਮਰੀਜ਼ਾਂ ਨੂੰ ਬਾਹਰ ਦੇ ਹਸਪਤਾਲਾਂ 'ਚ ਰੈਫ਼ਰ ਕੀਤਾ ਜਾਂਦਾ ਸੀ ਤੇ ਅੱਜ ਵੀ ਉਸੇ ਤਰਾਂ ਹੀ ਰੈਫ਼ਰ ਕੀਤਾ ਜਾਂਦਾ ਹੈ।

No comments: